ਨਵੀਂ ਦਿੱਲੀ -ਦਿੱਲੀ ਗੁਰਦੁਆਰਾ ਕਮੇਟੀ ਦੇ ਨੌਜੁਆਨ ਮੈਂਬਰ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਵਲੋਂ ਬਾਣੀ ਬਾਣੇ ਦੇ ਪ੍ਰਚਾਰ ਪ੍ਰਸਾਰ ਦੇ ਉਪਰਾਲੇ ਲਗਾਤਾਰ ਜਾਰੀ ਹਨ । ਇਸੇ ਲੜੀ ਤਹਿਤ ਉਨ੍ਹਾਂ ਨੇ 7 ਬਲਾਕ ਗੁਰਦਵਾਰਾ ਕਮੇਟੀ ਦੇ ਸਹਿਯੋਗ ਨਾਲ ਗੁਰੂਦੁਆਰਾ ਸਿੰਘ ਸਭਾ 7 ਬਲਾਕ ਸੁਭਾਸ਼ ਨਗਰ ਵਿਖੇ ਬੀਤੀ 6 ਅਤੇ 7 ਅਗਸਤ ਨੂੰ ਭਾਈ ਪਰਮਜੀਤ ਸਿੰਘ ਖਾਲਸਾ ਅਨੰਦਪੁਰ ਸਾਹਿਬ ਵਾਲਿਆਂ ਦੀ ਕਥਾ ਕਰਵਾ ਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੁੜਨ ਦਾ ਵੱਡਾ ਉਪਰਾਲਾ ਕੀਤਾ । ਭਾਈ ਖਾਲਸਾ ਜੀ ਨੇ ਸਾਵਣ ਮਹੀਨੇ ਦੀ ਲੜੀਵਾਰ ਦੋ ਦਿਨ ਕਥਾ ਵਿਚਾਰਾਂ ਕਰਕੇ ਸੰਗਤ ਨੂੰ ਬਾਣੀ ਨਾਲ ਜੋੜਿਆ ਸੀ ਤੇ ਉਨ੍ਹਾਂ ਨਾਲ ਪੋਥੀ ਸਾਹਿਬ ਪੜਨ ਦੀ ਸੇਵਾ ਭਾਈ ਕਵਲਜੀਤ ਸਿੰਘ ਜਮਨਾ ਪਾਰ ਵਾਲਿਆਂ ਨੇ ਕੀਤੀ ਸੀ । ਸਮਾਗਮ ਦੀ ਸਮਾਪਤੀ ਤੇ ਪ੍ਰਬੰਧਕਾਂ ਵਲੋਂ ਭਾਈ ਪਰਮਜੀਤ ਸਿੰਘ ਜੀ ਖਾਲਸਾ ਅਤੇ ਇੰਦਰਪ੍ਰੀਤ ਸਿੰਘ ਮੌਂਟੀ ਨੂੰ ਸਨਮਾਨਿਤ ਕੀਤਾ ਗਿਆ ਸੀ । ਭਾਈ ਇੰਦਰਪ੍ਰੀਤ ਸਿੰਘ ਮੌਂਟੀ ਨੇ ਦਸਿਆ ਕਿ ਆਣ ਵਾਲੀ 15 ਅਗਸਤ ਨੂੰ ਦੁਪਹਿਰ 1 ਵਜੇ ਗੁਰਦੁਆਰਾ ਭਾਈ ਹਾਕਮ ਸਿੰਘ ਜੀ 14 ਬਲਾਕ ਸੁਭਾਸ਼ ਨਗਰ ਵਿਖੇ ਅੰਮ੍ਰਿਤ ਸੰਚਾਰ ਦਾ ਸਮਾਗਮ ਉਲੀਕਿਆ ਗਿਆ ਹੈ ਤੇ ਗੁਰੂ ਵਾਲੇ ਬਣਨ ਦੀ ਚਾਹਵਾਨ ਸੰਗਤਾਂ ਸਮੇਂ ਸਿਰ ਗੁਰੂ ਘਰ ਪੁੱਜ ਜਾਣ ।