ਨਵੀਂ ਦਿੱਲੀ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਕੈਨੇਡਾ ਜਾਣ ਵਾਲੇ ਬੱਚਿਆਂ ਲਈ ਵਿਸ਼ੇਸ਼ ਜਾਗਰੂਕਤਾ ਕੈਂਪ
ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਬੱਚਿਆਂ ਨੂੰ ਵੀਜ਼ਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਮੌਜੁਦਾ ਸਮੇਂ ਵਿਚ ਬੱਚਿਆਂ ਅੰਦਰ ਉਚੇਰੀ ਸਿੱਖਿਆ ਅਤੇ ਰੁਜ਼ਗਾਰ ਦੀ ਭਾਲ `ਚ ਵਿਦੇਸ਼ ਜਾਣ ਦਾ
ਰੁਝਾਨ ਲਗਾਤਾਰ ਵੱਧ ਰਿਹਾ ਹੈ ਪਰ ਇਸ ਦੀ ਆੜ `ਚ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਇਸੇ ਨੂੰ ਧਿਆਨ ’ਚ ਰੱਖਦਿਆਂ ਵਿਸ਼ੇਸ਼ ਉਪਰਾਲੇ ਤਹਿਤ ਗੁਰਦੁਆਰਾ ਸਾਹਿਬ ਵਿਖੇ 27 ਅਕਤੂਬਰ 2022, ਦਿਨ ਵੀਰਵਾਰ ਨੂੰ ਸ਼ਾਮ 5
ਵਜੇ ਤੋਂ 7 ਵਜੇ ਤੱਕ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਇਮੀਗ੍ਰੇਸ਼ਨ ਮਾਹਿਰ ਰਵਿੰਦਰ ਪਾਲ ਸਿੰਘ ਧੀਰ ਪੁੱਜ ਕੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣਗੇ ਕਿ ਕਿਸ ਤਰ੍ਹਾਂ ਵੀਜ਼ਾ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ ਅਤੇ
ਵਿਦੇਸ਼ ਜਾ ਕੇ ਕਿਵੇਂ ਤੇ ਕੀ-ਕੀ ਕੰਮ ਕੀਤੇ ਜਾ ਸਕਦੇ ਹਨ।ਹਰਮਨਜੀਤ ਸਿੰਘ ਨੇ ਦੱਸਿਆ ਕਿ ਸ. ਰਵਿੰਦਰਪਾਲ ਸਿੰਘ ਧੀਰ ਨੂੰ ਇਸ ਖੇਤਰ ਦਾ ਤਜ਼ਰਬਾ ਹੈ, ਉਨ੍ਹਾਂ ਦੀ ਮਦਦ ਨਾਲ ਬੱਚਿਆਂ ਨੂੰ ਸਹੀ ਸੇਧ ਮਿਲ ਸਕੇਗੀ।ਇਹ ਕੈਂਪ ਵਿਦੇਸ਼ਾਂ ’ਚ ਖਾਸ ਕਰਕੇ ਕੈਨੇਡਾ ’ਚ
ਪੜ੍ਹ ਰਹੇ ਬੱਚਿਆਂ ਲਈ ਤੇ ਉਨ੍ਹਾਂ ਲੋਕਾਂ ਲਈ ਜੋ ਉੱਥੇ ਜਾ ਕੇ ਕੰਮ ਕਰਨਾ ਚਾਹੁੰਦੇ ਹਨ ਬਹੁਤ ਮਦਦਗਾਰ ਸਾਬਤ ਹੋਵੇਗਾ।