ਨਵੀਂ ਦਿੱਲੀ- ਸਿੱਖ ਸੰਘਰਸ਼ ਦੀ ਚਲ ਰਹੀ ਮੌਜੂਦਾ ਲਹਿਰ ਦੇ ਖਾੜਕੂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਹਿਲੇ ਸ਼ਹੀਦੀ ਸਮਾਗਮ ਸਬੰਧੀ ਤਲਵੰਡੀ ਸਾਬੋਂ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਸੰਗਤਾਂ ਦੀ ਸਮੂਲੀਅਤ ਤੇ ਪ੍ਰਬੰਧਾਂ ਦੇ ਮਾਮਲਿਆਂ ਨੂੰ ਲੈ ਕੇ ਹੋਈ ਬੈਠਕ ’ਚ ਸਿੱਖ ਆਗੂਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਇਸ ਪਹਿਲੇ ਸ਼ਹੀਦੀ ਸਮਾਗਮ ਨੂੰ ਨਿਰੋਲ ਗੁਰਮਤਿ ਸਿਧਾਤਾਂ ਅਨੁਸਾਰ ਸੰਪੂਰਨ ਕੀਤਾ ਜਾਵੇ ਨਾ ਕਿ ਕਿਸੇ ਧਿਰ ਵਲੋਂ ਕਿਸੇ ਕਿਸਮ ਦਾ ਸਿਆਸੀ ਲਾਭ ਲੈਣ ਲਈ ਯਤਨ ਕੀਤੇ ਜਾਣ। ਇਸ ਬੈਠਕ ਵਿਚ ਪੰਥ ਸੇਵਕ ਜਥਾ ਵਲੋਂ ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ, ਭਾਈ ਪਰਨਜੀਤ ਸਿੰਘ ਕੋਟਫ਼ੱਤਾ ਦੋਹੇਂ ਆਗੂ ਦਲ ਖ਼ਾਲਸਾ, ਪੰਥ ਸੇਵਕ ਜਥਾ ਮਾਲਵਾ ਲੱਖੀ ਜੰਗਲ ਵਲੋਂ ਬਾਬਾ ਸਵਰਨ ਸਿੰਘ ਕੋਟਧਰਮੂ, ਭਾਈ ਗੁਰਪਾਲ ਸਿੰਘ ਧਿੰਗੜ੍ਹ ਨੇ ਆਪੋਂ ਆਪਣੇ ਵਿਚਾਰ ਪ੍ਰਗਟ ਕਰਦਿਆ ਦੱਸਿਆ ਕਿ 6 ਮਈ ਨੂੰ ‘ਗੁਰਦੁਆਰਾ ਸ਼ਹੀਦ ਸਿੰਘਾਂ’ ਪਿੰਡ ਪੰਜਵੜ੍ਹ ਵਿਖੇ ਸ਼ਹੀਦੀ ਦੀਵਾਨ ਸਜਾਏ ਜਾਣਗੇ, ਜਿਸ ਉਪਰੰਤ ਪੰਥਕ ਤੇ ਖਾੜਕੂ ਲਹਿਰ ਨਾਲ ਸਬੰਧਤ ਸਖ਼ਸੀਅਤਾਂ ਸੰਗਤਾਂ ਦੇ ਸਨਮੁੱਖ ਹੋਣਗੀਆਂ। ਉਹਨਾਂ ਕਿਹਾ ਕਿ ਸਮੇਂ ਦੀ ਜਰੂਰਤ ਹੈ ਕਿ ਅਜੋਕੀ ਪੀੜ੍ਹੀ ਨੂੰ ਮੌਜੂਦ ਸੰਘਰਸ਼ ਦੀ ਬੁਨਿਆਦ ਤੇ ਲੜ੍ਹਨ ਦੇ ਕਾਰਣਾਂ ’ਤੇ ਚਾਨਣਾ ਪਾਇਆ ਜਾਵੇਗਾ। ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਸ਼ਹੀਦੀ ਸਮਾਗਮ ਵਿਚ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਭਾਈ ਰਾਜਵਿੰਦਰ ਸਿੰਘ ਟਿੱਬੀ, ਭਾਈ ਗੁਰਧਿਆਨ ਸਿੰਘ, ਭਾਈ ਗੁਰਪਾਲ ਸਿੰਘ ਰੌੜਕੀ, ਲਵਪ੍ਰੀਤ ਸਿੰਘ, ਭਾਈ ਪ੍ਰਦੀਪ ਸਿੰਘ ਭਾਗੀਵਾਂਦਰ ਆਦਿ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *