ਨਵੀਂ ਦਿੱਲੀ-ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਅਤੇ ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ ਵਿੱਚ ਇਕ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸ਼੍ਰੀ
ਗੁਰੂ ਸਿੰਘ ਸਭਾ ਤਿਹਾੜ ਪਿੰਡ ਨੇੜੇ ਸੁਭਾਸ਼ ਨਗਰ ਵਿਖੇ ਮੌਜੂਦਾ ਮੁੱਖੀ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲਿਆਂ ਦੀ ਅਗ਼ਾਵਈ ਵਿੱਚ ਹੋਇਆਂ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਸ. ਜਸਪਾਲ ਸਿੰਘ ਟੋਨੀ ਜੀ ਨੇ ਦਸਿਆ ਕਿ ਇਸ ਗੁਰਮਤਿ ਸਮਾਗਮ ਦੌਰਾਨ ਰੌਜ਼ਾਨਾ
ਸਵੇਰੇ 5:00 ਵਜੇ ਤੋਂ 7:00 ਵਜੇ ਤਕ ਅਤੇ ਸ਼ਾਮ 6:00 ਵਜੇ ਤੋਂ ਰਾਤ 10:00 ਵਜੇ ਤਕ ਧਾਰਮਿਕ ਦੀਵਾਨ ਸਜਾਏ ਜਾਂਦੇ ਰਹੇ।ਹਰ ਰੋਜ ਸਵੇਰੇ 10:00 ਵਜੇ ਦੁਪਿਹਰ 12 ਵਜੇ ਤਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਵਿੱਚ ਹੰਦੇ ਰਹੇ।ਇਸ ਗੁਰਮਤਿ ਸਮਾਗਮ ਦੇ
ਅਖ਼ੀਰਲੇ ਦਿਨ ਵਿਸ਼ੇਸ਼ ਧਾਰਮਿਕ ਦੀਵਾਨ ਸਵੇਰੇ 10:00 ਵਜੇ ਤੋਂ ਦੁਪਿਹਰ 1:00 ਵਜੇ ਤਕ ਸਜਾਏ ਗਏ।ਜਿਸ ਵਿੱਚ ਪੰਥ ਪ੍ਰਸਿਧ ਰਾਗੀ ਜੱਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ਼ਬਦ ਗੁਰੂ ਦੇ ਲੜ੍ਹ ਲੱਗਣ ਦੀ ਤਕੀਦ ਵੀ ਕੀਤੀ।ਉਪਰੰਤ
ਮੌਜੂਦਾ ਮੁੱਖੀ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲਿਆਂ ਨੇ ਸੰਗਤਾਂ ਨੂੰ ਕਥਾ ਵਿਚਾਰਾ ਨਾਲ ਨਿਹਾਲ ਕੀਤਾ ਅਤੇ ਗੁਰ ਇਤਿਹਾਸ ਨਾਲ ਜੋੜਦਿਆਂ ਅੰਮ੍ਰਿਤ ਛੱਕਣ ਲਈ ਪ੍ਰੇਰਤ ਵੀ ਕੀਤਾ।ਇਸ ਸਮਾਗਮ ਨੂੰ ਸਫਲਾ ਬਣਾਉਣ ਲਈ ਸਰਦੂਲ ਸਿੰਘ ਦੁਲਾ (ਚੇਅਰਮੈਨ) ਅਤੇ ਹਰਮੀਤ
ਸਿੰਘ ਦੁਲਾ ਤੋਂ ਇਲਾਵਾ ਸਥਾਨਕ ਸੰਗਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।