ਨਵੀਂ ਦਿੱਲੀ- ਪੱਛਮੀ ਦਿੱਲੀ `ਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੀ-ਬਲਾਕ ਹਰੀ ਨਗਰ ਵਿੱਖੇ ਬੀਤੇ ਦਿਨੀਂ ਅੱਸੂ ਮਹੀਨੇ ਦੀ ਸੰਗਰਾਂਦ
ਬੜੀ ਸ਼ਰਧਾ-ਭਾਵਨਾ ਤੇ ਉਤਸ਼ਾਹ ਨਾਲ ਮਨਾਈ ਗਈ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਅਮਰਜੀਤ ਸਿੰਘ ਟੱਕਰ ਅਤੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਗਰਚਾ ਨੇ ਦਸਿਆ ਕਿ ਇਲਾਕੇ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਉਕਤ ਗੁਰਦੁਅਰਾ ਸਾਹਿਬ ਵਿਖੇ ਆਧੁਨਿਕ ਕਿਸਮ ਦੀ ਬਣਾਈ ਇਕ ਨਵੀਂ ਲੰਗਰ ਰਸੋਈ ਅਤੇ ਚੈਰੀਟੇਬਲ ਡੈਂਟਲ ਕਲੀਨਿਕ ਦਾ ਉਦਘਾਟਨ ਕੀਤਾ ਗਿਆ।ਸ.
ਟੱਕਰ ਤੇ ਸ. ਗਰਚਾ ਨੇ ਦਸਿਆ ਕਿ ਇਨ੍ਹਾਂ ਬਲਾਕਾਂ ਦਾ ਉਦਘਾਟਨ ਇਸਤਰੀ ਸਤਿਸੰਗ ਸਭਾ ਦੀ ਬੀਬੀਆਂ, ਮਨਜੀਤ ਸਿੰਘ ਹਰਨਾਲ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ।ਸ. ਅਮਰਜੀਤ ਸਿੰਘ ਟੱਕਰ ਅਤੇ ਸ. ਗੁਰਮੀਤ ਸਿੰਘ ਗਰਚਾ ਨੇ ਦਸਿਆ ਕਿ ਜੀ ਨਵੀਂ ਬਣਾਈ ਲੰਗਰ ਰਸੋਈ ਅਤੇ ਚੈਰੀਟੇਬਲ ਡੈਂਟਲ ਕਲੀਨਿਕ ਸੀਨੀਅਰ ਅਕਾਲੀ ਆਗੁ ਮਰਹੂਮ ਜਥੇਦਾਰ ਅਵਤਾਰ ਸਿੰਘ ਹਿੱਤ ਹੁਰਾਂ ਨੂੁੰ ਸਮਰਪਿਤ ਕੀਤਾ ਗਿਆ।ਉਨ੍ਹਾਂ ਦਸਿਆ ਕਿ ਬੀਤੇ ਦਿਨੀਂ 37 ਕਿਲੋਵਾਟ ਦਾ ਸੋਲਰ ਪਲਾਟ ਵੀ ਲਗਾਇਆ ਗਿਆ।ਇਸ ਮੌਕੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ
ਕਮੇਟੀ ਦੀ ਇਨ੍ਹਾਂ ਕਾਰਜਾਂ ਵਾਸਤੇ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।