ਨਵੀਂ ਦਿੱਲੀ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ-ਬਲਾਕ ਵਿਕਾਸ ਪੂਰੀ ਦੇ ਮੌਜੂਦਾ ਪ੍ਰਬੰਧਕਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ
ਚੋਣਾਂ ਲਈ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਟਾਲ ਮਟੋਲ ਦਾ ਰਵਈਆ ਅਖਤਿਆਰ ਕੀਤਾ ਹੋਇਆ ਹੈ ਅਤੇ ਵਿਕਾਸ ਪੂਰੀ ਦੀਆਂ ਸੰਗਤਾਂ ਵਿੱਚ ਮੌਜੂਦਾ ਪ੍ਰਬੰਧਕਾਂ ਨੂੰ ਲੈ ਕੇ ਭਾਰੀ ਰੋਸ ਹੈ। ਇੰਦਰਜੀਤ ਸਿੰਘ ਵਿਕਾਸ ਪੂਰੀ ਨੇ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ-ਬਲਾਕ, ਵਿਕਾਸ ਪੂਰੀ ਦੀਆਂ ਚੋਣਾਂ ਸਮੇਂ ਸਿਰ ਕਰਵਾਈਆ ਜਾਂਦੀਆਂ ਰਹੀਆਂ ਹਨ ਪਰ ਸਤਵਿੰਦਰ ਸਿੰਘ ਲਾਡੀ ਪ੍ਰਧਾਨ ਅਤੇ ਸਕੱਤਰ ਰੁਪਿੰਦਰ ਸਿੰਘ ਰਾਜੂ ਨੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੋਣਾਂ ਨਾਂ ਕਰਵਾ ਕੇ ਇਕ ਤਰ੍ਹਾਂ
ਜ਼ਬਰਨ ਕਬਜ਼ਾ ਕੀਤਾ ਹੋਇਆ ਹੈ ਤੇ ਇਹਨਾਂ ਨੂੰ ਇਲਾਕੇ ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਵੀ ਪੂਰੀ ਤਰ੍ਹਾਂ ਨਾਲ ਹਿਮਾਇਤ ਹੈ, ਜਿਸ ਦੇ ਚਲਦਿਆਂ ਗੁਰਦੁਆਰਾ ਸਿੰਘ ਸਭਾ ਦੀਆਂ ਚੋਣਾਂ ਪਿਛਲੇ ਦੋ ਸਾਲਾਂ ਤੋਂ ਨਹੀਂ ਹੋ ਰਹੀਆਂ ਹਨ।ਉਨ੍ਹਾਂ ਕਿਹਾ ਕਿ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ-ਬਲਾਕ ਵਿਕਾਸ ਪੂਰੀ ਦੇ ਮੁਤਾਬਿਕ ਕਮੇਟੀ ਦਾ ਕਾਰਜਕਾਲ ਦੋ ਸਾਲਾਂ ਦਾ ਹੈ, ਦੋ ਕਿ 2 ਅਕਤੂਬਰ 2020 ਵਿਚ ਪੂਰਾ ਹੋ ਚੁਕੀਆਂ ਹੈ, ਪਿਛਲੀਆਂ ਚੋਣਾਂ 2 ਅਕਤੂਬਰ 2018 ਨੂੰ ਹੋਈਆ ਸੀ। ਵਿਕਾਸ ਪੂਰੀ ਦੀਆਂ ਸੰਗਤਾਂ ਵਿੱਚ
ਚਰਚਾ ਹੈ ਕਿ ਦਿੱਲੀ ਕਮੇਟੀ ਦੀਆ ਚੋਣਾਂ ਹੋਈਆਂ ਹਨ, ਗੁਰਦੁਆਰਾ ਰਾਜੌਰੀ ਗਾਰਡਨ, ਗੁਰਦੁਆਰਾ ਮਾਹਵੀਰ ਨਗਰ ਅਤੇ ਦਿੱਲੀ ਦੀਆਂ ਬਹੁਤ ਸਾਰੀਆਂ ਸਿੰਘ ਸਭਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਤੇ ਫਿਰ ਵਿਕਾਸ ਪੂਰੀ
ਗੁਰਦੁਆਰੇ ਦੀਆਂ ਕਿਉਂ ਨਹੀਂ?। ਇੰਦਰਜੀਤ ਸਿੰਘ ਵਿਕਾਸ ਪੂਰੀ ਨੇ ਕਿਹਾ ਕਿ ਗੁਰਦੁਆਰਾ ਸਿੰਘ ਸਭਾ, ਵਿਕਾਸ ਪੂਰੀ ਦੇ ਚੋਣ ਕਮਿਸ਼ਨ ਦੇ ਸਮੂਹ ਮੈਂਬਰ ਸਾਹਿਬਾਨ ਦੀ ਵੀ ਪ੍ਰਬੰਧਕਾਂ ਨਾਲ ਮਿਲੀਭੁਗਤ ਕਰਕੇ ਚੋਣ ਕਮਿਸ਼ਨ ਦੇ ਮੈਂਬਰ ਚੋਣਾਂ ਨਾਂ ਕਰਵਾਉਣ ਵਿਚ
ਰੁੱਝੇ ਹੋਏ ਹਨ, ਜੋ ਕਿ ਗੁਰੂ ਸਾਹਿਬ ਜੀ ਤੇ ਵਿਕਾਸ ਪੂਰੀ ਦੀਆਂ ਸੰਗਤਾਂ ਨਾਲ ਧੋਖਾ ਹੈ ਅਤੇ ਆਉਣ ਵਾਲੀਆਂ ਚੋਣਾਂ `ਚ ਮੌਜੂਦਾ ਪ੍ਰਬੰਧਕਾਂ ਨੂੰ ਕਿਤੇ ਨਾ ਕਿਤੇ ਫ਼ਾਇਦਾ ਦੇਣਗੇ ਅਤੇ ਨਿਰਪੱਖ ਚੋਣਾਂ ਦੀ ਉਮੀਦ ਬਹੁਤ ਘੱਟ ਹੋਵੇਗੀ।