Thu. Sep 21st, 2023


ਨਵੀਂ ਦਿੱਲੀ – ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਾਹਰੀ ਖੇਤਰ ਵਿਚ ਨੋ ਐਂਟਰੀ ਜ਼ੋਨ ਦਾ ਬੋਰਡ ਲੱਗਣ ਅਤੇ ਐਂਟਰੀ ਹੋਣ ਤੇ 20, 000 ਜੁਰਮਾਨੇ ਦਾ ਨੋਟਿਸ ਦੇਖ ਕੇ ਸਿੱਖ ਪ੍ਰਤੀਨਿਧੀ ਨਾਰਾਜ਼ ਹੋਏ ਸਨ । ਮਾਮਲੇ ਦੀ ਤਹਿ ਤਕ ਜਾਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਹਾਸਚਿਵ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਟਰੈਫ਼ਿਕ ਪੁਲਿਸ ਕਮਿਸ਼ਨਰ ਤਾਜ ਹਸਨ ਦੇ ਨਾਲ ਮੁਲਾਕਾਤ ਕਰ ਕੇ ਪੱਤਰ ਸੌਂਪਿਆ।

ਸਰਨਾ ਨੇ ਸ਼ਰਧਾਲੂਆਂ ਦੇ ਉੱਤੇ ਲੱਗਣ ਵਾਲੇ ਭਾਰੀ ਜੁਰਮਾਨੇ ਦੇ ਖਿਲਾਫ ਆਵਾਜ਼ ਚੁੱਕੀ ਅਤੇ ਉਸ ਨੂੰ ਤੁਰੰਤ ਖਾਰਜ ਕਰਨ ਦੀ ਮੰਗ ਰੱਖੀ। ਨਾਲ ਹੀ ਨਿਰਮਾਣ ਕਾਰਜਾਂ ਦੀ ਵਜ੍ਹਾ ਨਾਲ ਚਾਂਦਨੀ ਚੌਕ ਖੇਤਰ ਦੇ ਬੰਦ ਰਹਿਣ ਕਰਕੇ ਸੜਕ ਮਾਰਗ ਨੂੰ ਪਿਛਲੇ ਹਿੱਸੇ ਤੋਂ ਖੋਲ੍ਹਣ ਦੀ ਸਲਾਹ ਵੀ ਦਿੱਤੀ।

ਸਰਨਾ ਨੇ ਦੱਸਿਆ ਕਿ ਗੁਰਦੁਆਰਾ ਸੀਸ ਗੰਜ ਸਾਹਿਬ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਹੈ। ਗੁਰੂ ਸਾਹਿਬ ਜੀ ਨੇ ਧਰਮ ਅਤੇ ਇਨਸਾਨੀਅਤ ਨੂੰ ਬਚਾਉਣ ਦੇ ਲਈ ਔਰੰਗਜ਼ੇਬ ਦੇ ਕਰੂਰ ਸ਼ਾਸ਼ਨ ਕਾਲ ਵਿੱਚ ਲੋਹਾ ਲਿਆ ਅਤੇ 1675 ਵਿੱਚ ਸ਼ਹੀਦੀ ਦਿੱਤੀ। ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦੇ ਲਈ ਸਿੱਖ ਅਤੇ ਨਾਨਕ ਨਾਮ ਲੇਵਾ ਸ਼ਰਧਾਲੂ ਅਪਣੇ ਵਸੀਲੀਆਂ ਰਾਹੀ ਆਂਦੇ ਹਨ। ਇਸ ਸਮੇਂ ਸੜਕ ਬੰਦ ਕਰ ਦੇਣਾ ਅਤੇ ਸ਼ਰਧਾਲੂਆਂ ਉਤੇ ਇਨ੍ਹਾਂ ਇਨ੍ਹਾਂ ਭਾਰੀ ਜੁਰਮਾਨਾ ਲਗਾਉਣਾ ਸ਼ੋਭਾ ਨਹੀਂ ਦਿੰਦਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਨੇ ਗੱਲਬਾਤ ਦੇ ਜ਼ਰੀਏ ਇਸ ਮੁੱਦੇ ਦਾ ਹੱਲ ਕੱਢਣ ਉੱਤੇ ਜ਼ੋਰ ਦਿੱਤਾ ਅਤੇ ਭਰੋਸਾ ਜਤਾਇਆ ਕਿ ਦਿੱਲੀ ਪੁਲਿਸ ਮਾਮਲੇ ਨੂੰ ਜਲਦ ਤੋਂ ਜਲਦ ਸੁਲਝਾਅ ਕੇ ਗੁਰੂਘਰ ਆਣ ਵਾਲੇ ਸ਼ਰਧਾਲੂਆਂ ਨੂੰ ਰਾਹਤ ਦੇਵੇਗੀ ।

 

Leave a Reply

Your email address will not be published. Required fields are marked *