ਨਵੀਂ ਦਿੱਲੀ: ਰਾਮਗੜ੍ਹੀਆ ਫ਼ੈਡਰੇਸ਼ਨ ਆਫ਼ ਹਰਿਆਣਾ ਵਲੋਂ ਅੰਤਰਿੰਗ ਬੋਰਡ ਦੇ ਮੈਂਬਰਾਂ ਦੀ ਇਕ ਭਰਵੀਂ ਮੀਟਿੰਗ ਬੀਤੇ ਦਿਨੀਂ ਪਾਨੀਪਤ ਵਿਖੇ
ਬੁਲਾਈ ਗਈ।ਜਿਸ ਵਿੱਚ ਉਕਤ ਸੰਸਥਾ ਦੇ ਪ੍ਰਧਾਨ ਬਲਬੀਰ ਸਿੰਘ ਤੇ ਜਨਰਲ ਸਕੱਤਰ ਹਰਬੰਸ ਸਿੰਘ ਭੰਮਰਾ ਤੋਂ ਇਲਾਵਾ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਇਥੇ ਜਿਕਰਯੋਗ ਹੈ ਕਿ ਪਾਨੀਪਤ ਵਿਖੇ ਰਾਮਗੜ੍ਹੀਆ ਫ਼ੈਡਰੇਸ਼ਨ ਆਫ਼ ਹਰਿਆਣਾ ਵੱਲੋਂ ਇਕ ਰਾਮਗੜ੍ਹੀਆ ਭਵਨ ਉਸਾਰਿਆ
ਜਾ ਰਿਹਾ ਹੈ, ਜਿਸ ਦਾ ਜਾਇਜਾ ਲੈਣ ਵਾਸਤੇ ਦਿੱਲੀ ਤੋਂ ਫ਼ੈਡਰੇਸ਼ਨ ਆਫ਼ ਹਰਿਆਣਾ ਦੇ ਚੀਫ਼ ਪੈਟਰਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜਦ ਮੈਂਬਰ, ਪ੍ਰਸਿੱਧ ਉਦਯੋਗਪਤੀ, ਇੰਟਰਨੈਸ਼ਨਲ ਸਿੱਖ ਕੌਂਸਲ ਦੇ ਮੀਤ ਪ੍ਰਧਾਨ, ਉੱਘੇ ਸਮਾਜ ਸੇਵੀ ਅਤੇ ਰਾਮਗੜ੍ਹੀਆ ਸਹਿਕਾਰੀ ਬੈਂਕ ਸ਼ੇਅਰ ਹੋਲਡਰ ਐਸੋਸੀਏਸ਼ਨ (ਰਜਿ:) ਦਿੱਲੀ ਦੇ ਐਕਟਿੰਗ ਪ੍ਰਧਾਨ ਗੁਰਮਿੰਦਰ ਸਿੰਘ ਮਠਾਰੂ ਅਤੇ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉੱਘੇ ਉਦਯੋਗਪਤੀ ਜਗਜੀਤ ਸਿੰਘ ਮੁੱਦੜ ਉਚੇਚੇ ਤੌਰ ‘ਤੇ ਪਹੁੰਚੇ।ਗੁਰਮਿੰਦਰ ਸਿੰਘ ਮਠਾਰੂ ਨੇ ਦਸਿਆ ਕਿ ਇਸ ਮੰੋਕੇ ਮੌਜੂਦ ਫ਼ੈਡਰੇਸ਼ਨ ਦੇ ਅਹੁਦੇਦਾਰਾਂ ਤੋਂ ਇਲਵਾ ਹੋਰ ਪਤਵੰਤਿਆਂ ਵਲੋਂ ਰਾਮਗੜ੍ਹੀਆ ਭਵਨ ਦੀ ਇਮਾਰਤ ਨੂੰ ਲੈ ਕੇ
ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਇਸ ਮੌਕੇ ਗੁਰਮਿੰਦਰ ਸਿੰਘ ਮਠਾਰੂ ਵੱਲੋਂ ਫ਼ੈਡਰੇਸ਼ਨ ਦੇ ਪ੍ਰਬੰਧਕਾਂ ਨੂੰ ਇਕ ਲੱਖ ਦਾ ਚੈਕ ਭੇਟ ਕੀਤਾ ਗਿਆ ਅਤੇ ਜਗਜੀਤ ਸਿੰਘ ਮੁੱਦੜ ਹੁਰਾਂ ਨੇ ਵੀ ਇਕ ਲੱਖ ਰੁਪਇਆ ਦਿੱਤਾ।ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਹੋਰ ਕਈ ਪ੍ਰਮੁੱਖ
ਸ਼ਖ਼ਸ਼ੀਅਤਾ ਨੇ ਰਾਮਗੜ੍ਹੀਆ ਭਵਨ ਦੀ ਇਮਾਰਤ ਵਾਸਤੇ ਵੱਧ-ਛੜ੍ਹ ਕੇ ਆਪਣਾ ਆਪਣਾ ਯੋਗਦਾਨ ਦਿੱਤਾ ਤੇ ਹਿੱਸਾ ਪਾਇਆ।ਇਸ ਮੌਕੇ ਤਰਲੋਕ ਸਿੰਘ ਢਢਿਆਲਾ, ਜਸਵੰਤ ਸਿੰਘ, ਵਿਕਰਮਜੀਤ ਸਿੰਘ, ਹਰਭਜਨ ਸਿੰਘ ਸੱਗੂ, ਅਮਰੀਕ ਸਿੰਘ, ਸ਼ਾਨ ਜੀ, ਐਮ.ਪੀ.ਐਸ, ਸ਼ੇਰ ਸਿੰਘ ਬਾਜਵਾ,
ਮੋਹਨਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਆਦਿ ਮੌਜੂਦ ਸਨ।