ਨਵੀਂ ਦਿੱਲੀ- ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਪੀਤਮਪੁਰਾ (ਦਿੱਲੀ ਯੂਨੀਵਰਸਿਟੀ) ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਅਤੇ

ਰੁਜ਼ਗਾਰ ਵਿਸ਼ੇ `ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਲੜੀ ਵਿੱਚ ਡਾ. ਅਮਰਦੀਪ ਸਿੰਘ ਬਿੰਦਰਾ, ਡਾਇਰੈਕਟਰ ਬੀ.ਡਬਲਯੂ.ਆਈ.ਟੀ. ਕੈਨੇਡਾ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਸੀਨੀਅਰ ਪੰਜਾਬੀ ਅਧਿਆਪਕ ਅਤੇ ਪੰਜਾਬੀ ਹੈਲਪ ਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੇਧ ਦਿੱਤੀ।ਲੈਕਚਰ ਦੀ ਸ਼ੁਰੂਆਤ ਕਰਦਿਆਂ ਕਾਲਜ ਦੀ ਪੰਜਾਬੀ ਵਿਭਾਗ ਮੁਖੀ ਅਤੇ ਪੋ੍ਰਗਰਾਮ ਦੀ ਕਨਵੀਨਰ ਡਾ. ਤਰਨਜੀਤ ਕੌਰ ਨੇ ਕੈਨੇਡਾ ਤੋਂ ਆਨ ਲਾਈਨ ਜੁੜੇ ਡਾ. ਅਮਰਦੀਪ ਸਿੰਘ ਬਿੰਦਰਾ ਲਈ ਸੁਆਗਤੀ ਬੋਲ ਬੋਲਦੇ ਹੋਏ ਉਹਨਾਂ ਦਾ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਤੇ ਸਮਰੱਪਣ ਬਾਰੇ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਅੱਜ ਕਲ ਡਾ. ਬਿੰਦਰਾ ਪ੍ਰਤੀ ਨੌਜਵਾਨ ਪੀੜ੍ਹੀ ਦੇ ਵੱਧਦੇ ਰੁਝਾਨ ਕਾਰਨ ਉਹਨਾਂ ਲਈ ਬਤੌਰ ਕਾਊਂਸਲਰ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਹਨ।ਡਾ. ਬਿੰਦਰਾ ਨੇ ਦਿੱਲੀ

ਤੋਂ ਕੈਨੇਡਾ ਪੱਕੇ ਤੌਰ `ਤੇ ਵੱਸਣ ਦੇ ਆਪਣੇ ਸੰਘਰਸ਼ੀ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਕਿ ਨੌਕਰੀ ਜਾਂ ਮੌਕੇ ਤੱਕ ਆਪਣੇ ਆਪ ਨੂੰ ਮਹਿਦੂਦ ਰੱਖਣ ਦੀ ਬਜਾਏ, ਬੱਚਿਆਂ ਨੂੰ ਆਪਣੀਆਂ ਰਚਨਾਤਮਕ ਸ਼ਕਤੀਆਂ ਨੂੰ ਪਛਾਣ ਕੇ ਉਹਨਾਂ ਦੀ ਵਰਤੋਂ ਸਕਾਰਾਤਮਕ

ਰੂਪ ਵਿੱਚ  ਆਪਣੇ ਭਵਿੱਖ ਨੂੰ ਬੇਹਤਰ ਬਣਾਉਣ ਲਈ ਕਰਨੀ ਚੀਹਦੀ ਹੈ।  ਉਹਨਾਂ ਨੇ ਪਰਵਾਸ ਧਾਰਨ ਕਰਨ ਅਤੇ ਈਮੀਗਰੇਸ਼ਨ ਦੀਆਂ ਸਮੱਸਿਆਵਾਂ ਬਾਰੇ ਵਿਦਿਆਰਥੀਆਂ ਨੂੰ ਗਿਆਨ ਵਰਧਕ ਤੇ ਕਰੀਅਰ ਨਾਲ ਸੰਬੰਧਤ ਮਸਲਿਆਂ ਨੂੰ ਬਾਰੀਕੀ ਨਾਲ ਸਾਂਝਿਆਂ ਕੀਤਾ।ਲੈਕਚਰ ਮਗਰੋਂ ਡਾ. ਬਿੰਦਰਾ ਨੇ ਪਰਵਾਸ ਨਾਲ ਜੁੜੇ ਹੋਏ ਸੰਸਿਆਂ ਨੂੰ ਵਿਦਿਆਰਥੀਆਂ ਨਾਲ ਕੀਤੇ ਸੁਆਲਾਂ-ਜੁਆਬਾਂ ਰਾਹੀਂ ਦੂਰ ਕੀਤਾ।ਇਹਨਾਂ ਦੇ ਭਾਸ਼ਣ ਮਗਰੋਂ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਮਨਜੀਤ ਕੌਰ ਨੇ ਡਾ. ਬਿੰਦਰਾ ਦਾ ਇਸ ਵਿਸ਼ੇਸ਼ ਲੈਕਚਰ ਲਈ ਧੰਨਵਾਦ

ਕੀਤਾ।ਲੈਕਚਰ ਲੜੀ ਦੇ ਅਗਲੇ ਵਕਤਾ ਪ੍ਰਕਾਸ਼ ਸਿੰਘ ਗਿੱਲ ਬਾਰੇ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਾਉਂਦੇ ਹੋਏ ਡਾ. ਤਰਵਿੰਦਰ ਕੌਰ ਨੇ ਉਹਨਾਂ ਦੇ ਪੰਜਾਬੀ ਭਾਸ਼ਾ ਨਾਲ ਜੁੜੇ ਪਿਆਰ ਬਾਰੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ। ਪ੍ਰਕਾਸ਼ ਸਿੰਘ ਗਿੱਲ ਨੇ

ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੇ ਹੋਏ ਉਹਨਾਂ ਨੂੰ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੇ ਨਾਲ ਕਿਵੇਂ ਜੋੜਿਆ ਜਾਵੇ, ਬਾਰੇ ਪਾਵਰ ਪੁਆਇੰਟ ਪ੍ਰੈਜੇਂਟੇਸ਼ਨ ਰਾਹੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ।ਉਹਨਾਂ ਨੇ ਦੱਸਿਆ ਕਿ ਜੇਕਰ ਵਿਦਿਆਰਥੀ ਪੰਜਾਬੀ ਭਾਸ਼ਾ ਦੱਸਵੀਂ,

ਬਾਰਵੀਂ, ਬੀ.ਏ., ਐੱਮ.ਏ., ਬੀ.ਐੱਡ, ਐਮ.ਫਿਲ ਅਤੇ ਪੀ.ਐੱਚ.ਡੀ ਕਰਦਾ ਹੈ ਤਾਂ ਉਸ ਕੋਲ ਉਸ ਦੇ ਅਧਾਰ `ਤੇ ਰੁਜ਼ਗਾਰ ਦੇ ਮੌਕੇ ਹਾਸਲ ਹੁੰਦੇ ਹਨ।ਵਿਦਿਆਰਥੀ ਪੰਜਾਬੀ ਟਾਈਪਿਸਟ, ਸਟੈਨੋਗ੍ਰਾਫਰ, ਅਨੁਵਾਦਕ, ਪਰੂਫ-ਰੀਡਰ, ਦੁਭਾਸ਼ੀਆ, ਵਿਗਿਆਪਨ, ਪੱਤਰਕਾਰ (ਪਿੰ੍ਰਟ

ਮੀਡੀਆ, ਬਿਜਲਈ ਮੀਡੀਆ) ਅਧਿਆਪਕ (ਸਕੂਲ, ਕਾਲਜ) ਦੇ ਨਾਲ-ਨਾਲ ਸਿਵਿਲ ਸੇਵਾਵਾਂ ਰਾਹੀਂ ਆਈ.ਏ.ਐੱਸ. ਆਈ.ਪੀ.ਐੱਸ., ਆਈ.ਆਰ.ਐੱਸ ਲੱਗ ਸਕਦੇ ਹਨ।ਪ੍ਰਕਾਸ਼ ਗਿੱਲ ਨੇ ਦਿੱਲੀ `ਚ ਪੰਜਾਬੀ ਭਾਸ਼ਾ ਨੂੰ ਦੂਜੇ ਦਰਜੇ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੰਦੇ ਹੋਏ

ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਿਣਤੀ `ਚ ਦਿੱਲੀ ਸਰਕਾਰ ਦੇ ਵਿਭਾਗਾਂ ਨਾਲ ਪੰਜਾਬੀ ਭਾਸ਼ਾ `ਚ ਖਤੋ-ਖਿਤਾਬਤ ਕਰਨ ਦੀ ਅਪੀਲ ਕੀਤੀ।ਅਖੀਰ `ਚ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਰਾਹੀਂ ਨੌਕਰੀਆਂ ਹਾਸਲ ਕਰਨ ਬਾਰੇ ਅਤੇ ਪੰਜਾਬੀ ਭਾਸ਼ਾ ਦੇ

ਪ੍ਰਚਾਰ-ਪ੍ਰਸਾਰ ਬਾਰੇ ਪ੍ਰਸ਼ਨਾਂ ਰਾਹੀਂ ਆਪਣੇ ਸ਼ੰਕਿਆਂ ਦਾ ਨਿਵਾਰਣ ਕੀਤਾ। ਪ੍ਰਕਾਸ਼ ਸਿੰਘ ਗਿੱਲ ਨੇ ਕਾਲਜ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਨੂੰ ਪੰਜਾਬੀ ਹੈਲਪ ਲਾਈਨ ਵੱਲੋਂ ਕੱਢਿਆ ਜਾਂਦਾ ਈ-ਪੇਪਰ ‘ਸੰਦੇਸ਼’ ਦੀ ਕਾਪੀ ਭੇਟ ਕੀਤੀ।ਪੋ੍ਰਗਰਾਮ ਦੇ ਅੰਤ `ਚ ਵਿਭਾਗ ਦੇ ਅਧਿਆਪਕ ਭੁਪਿੰਦਰ ਪਾਲ ਸਿੰਘ ਨੇ ਪ੍ਰਕਾਸ਼ ਸਿੰਘ ਗਿੱਲ ਤੇ ਪੰਜਾਬੀ ਭਾਸ਼ਾ ਦੇ ਕਾਰਕੁੰਨ ਕੁਲਦੀਪ ਸਿੰਘ ਦਾ ਵਿਦਿਆਰਥੀਆਂ ਦੇ ਰੂ-ਬ-ਰੂ ਹੋਣ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *