ਨਵੀਂ ਦਿੱਲੀ- ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ੇਸ਼ ਦੀਵਾਨ ਸਮਾਗਮ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ, ਗੁਰੂ ਤੇਗ਼ ਬਹਾਦਰ ਨਗਰ ਮੰਬਈ ਵਿਖੇ ਭਲਕੇ 28 ਅਗਸਤ 2022 ਦਿਨ ਐਤਵਾਰ ਨੂੰ ਸ਼ਾਮੀ ਕਰਵਾਇਆ ਜਾਵੇਗਾ।ਜਾਣਕਾਰੀ ਮੁਤਾਬਿਕ ਇਹ ਸਮਾਗਮ ਸ਼ਾਮੀ 7:30 ਵਜੇ ਤੋਂ ਦੇਰ ਰਾਤ 11:15 ਵਜੇ ਤਕ ਚਲੇਗਾ।ਇਹ ਸਮਾਗਮ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਆਰੰਭ ਹੋਵੇਗਾ, ਉਪਰੰਤ ਭਾਈ ਈਸ਼ਰ ਸਿੰਘ (ਹਜੂਰੀ ਰਾਗੀ ਜੱਥਾ), ਗੁਰਮਤਿ ਵੀਚਾਰਾਂ, ਵਾਈਸ ਪਿ੍ਰੰਸੀਪਲ ਮਨਿੰਦਰ ਪਾਲ ਸਿੰਘ ਅਤੇ ਪ੍ਰਿੰਸੀਪਲ ਗਿਆਨੀ ਹਰਭਜਨ ਸਿੰਘ (ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸਨਰੀ ਕਾਲਜ ਰੋਪੜ), ਭਾਈ ਮੇਜਰ ਸਿੰਘ ਰਾਜਸਥਾਨੀ, ਭਾਈ
ਮਨਪ੍ਰੀਤ ਸਿੰਘ (ਪਾਉਂਟਾ ਸਾਹਿਬ ਵਾਲੇ, ਭਾਈ ਰਜਿੰਦਰ ਸਿੰਘ ਜਾਪ (ਹਜੂਰੀ ਰਾਗੀ, ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਵਾਲਿਆਂ ਦੇ ਰਾਗੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸ਼ਬਦ ਗੁਰੂ ਦੇ ਲੜ੍ਹ ਲੱਗਣ ਦੀ ਤਾਕੀਦ ਵੀ
ਕਰਨਗੇ।ਇਸ ਸਮਾਗਮ ਨੂੰ ਸਫਲਾ ਬਣਾਉਣ ਲਈ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ, ਗੁਰੂ ਤੇਗ਼ ਬਹਾਦਰ ਨਗਰ ਮੰਬਈ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਸਥਾਨਕ ਸੰਗਤਾਂ ਦੇ ਰਹੀਆਂ ਆਪਣਾ ਪੂਰਾ-ਪੂਰਾ ਸਹਿਯੋਗ।