ਨਵੀਂ ਦਿੱਲੀ – ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਬੀ ਸੀ ਕੈਨੇਡਾ ਵਿਖੇ ਮੀਰੀ ਪੀਰੀ ਦਿਵਸ ਤੇ ਸਿੱਖ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਨਿਸ਼ਾਨ ਸਾਹਿਬ ਝੁਲਾਏ ਗਏ, ਬਾਜ਼ ਨੂੰ ਦੇਖਣ ਲਈ ਸੰਗਤਾ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਰਾਗੀ ਸਿੰਘਾਂ ਵਲੋਂ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਿਸ ਉਪਰੰਤ ਸਿੱਖ ਸੰਗਤਾਂ ਨੂੰ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ ਅਤੇ ਗਤਕਾ ਮਾਸਟਰ ਜਿਹਨਾ ਨੂੰ ਪਿਛਲੇ ਹਫਤੇ ਗੁਰੂ ਘਰ ਵਿਖੇ ਵੱਖ ਵਖ ਜਥੇਬੰਦੀਆ ਵਲੋ ਸੋਨੇ ਮੈਡਲ ਨਾਲ ਗੱਤਕਾ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਸੀ, ਮਾਸਟਰ ਜੀ ਤੇ ਜਗਜੀਤ ਸਿੰਘ ਜੀ ਦੀ ਟੀਮ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ।
ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਗੱਤਕਾ ਰਤਨ ਉਸਤਾਦ ਮਾਸਟਰ ਰਣਜੀਤ ਸਿੰਘ ਪਟਿਆਲੇ ਵਾਲਿਆਂ ਵੱਲੋਂ ਗੱਤਕਾ ਮਾਸਟਰ ਜਗਜੀਤ ਸਿੰਘ ਦੀਆਂ ਸੇਵਾਵਾਂ, ਮਿਹਨਤ ਅਤੇ ਇਮਾਨਦਾਰੀ ਨੂੰ ਮੁੱਖ ਰੱਖਦਿਆਂ ਆਪਣਾ ਉੱਤਰਾ ਅਧਿਕਾਰੀ ਨਿਯੁਕਤ ਕੀਤਾ ਗਿਆ। ਪੰਜ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਮਾਸਟਰ ਜਗਜੀਤ ਸਿੰਘ ਨੂੰ ਗੱਤਕਾ ਸੋਟੀ, ਪੁਰਾਤਨ ਕਿਰਪਾਨ, ਸੋਨੇ ਦਾ ਖੰਜਰ ਅਤੇ ਦਸਤਾਰ ਤੇ ਸਿਰੋਪਾ ਦੇ ਕੇ ਮਾਸਟਰ ਰਣਜੀਤ ਸਿੰਘ ਨੇ ਪੰਜਾ ਗੱਤਕਾ ਉਸਤਾਦਾ ਦੀ ਸਹਿਮਤੀ ਅਤੇ ਪੰਜਾ ਸਿੰਘਾ ਦੀ ਹਾਜਰੀ ਵਿੱਚ ਸਨਮਾਨਿਤ ਕੀਤਾ ਗਿਆ ।

Leave a Reply

Your email address will not be published. Required fields are marked *