Fri. Mar 1st, 2024


 

 

 “ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਜੋ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਬਤੌਰ ਉੱਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਵਜੀਰ ਦੇ ਅਹੁਦਿਆ ਉਤੇ ਰਹਿ ਚੁੱਕੇ ਹਨ ਅਤੇ ਜਿਨ੍ਹਾਂ ਨੇ ਹਮੇਸ਼ਾਂ ਹੀ ਕੱਟੜਵਾਦੀ ਸੋਚ ਅਧੀਨ ਇੰਡੀਆਂ ਵਿਚ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ ਵਿਰੁੱਧ ਨਫਰਤ ਫੈਲਾਉਦੇ ਹੋਏ ਜਾਂ ਕਤਲੇਆਮ ਕਰਵਾਉਦੇ ਹੋਏ ਗੈਰ ਇਨਸਾਨੀ ਅਮਲ ਕਰਵਾਏ ਅਤੇ ਘੱਟ ਗਿਣਤੀ ਕੌਮਾਂ ਵਿਰੁੱਧ ਸਾਜਿਸਾਂ ਰਚਕੇ ਇਥੋ ਦੇ ਮਾਹੌਲ ਨੂੰ ਗੰਧਲਾ ਕਰਦੇ ਰਹੇ, ਉਨ੍ਹਾਂ ਨੂੰ ਹਿੰਦੂਤਵ ਹੁਕਮਰਾਨਾਂ ਵੱਲੋਂ ‘ਭਾਰਤ ਰਤਨ’ ਦਾ ਖਿਤਾਬ ਕਿਸ ਦਲੀਲ ਅਤੇ ਕਿਸ ਸੋਚ ਉਤੇ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ ? ਜਦੋਕਿ ਜਿਨ੍ਹਾਂ ਮਹਾਨ ਸਿੱਖ ਜਰਨਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿਚ ਜਰਨਲ ਸੁਬੇਗ ਸਿੰਘ ਨੇ ‘ਮੁਕਤੀ ਬਹਿਣੀ’ ਫ਼ੌਜ ਬਣਾਕੇ ਗੂਰੀਲੇ ਯੁੱਧ ਰਾਹੀ ਬੰਗਲਾਦੇਸ਼ ਦੀ ਲੜਾਈ ਨੂੰ ਫ਼ਤਹਿ ਕੀਤਾ ਸੀ ਅਤੇ ਜਿਨ੍ਹਾਂ ਦਾ ਫੌ਼ਜ ਵਿਚਲਾ ਰਿਕਾਰਡ ਫਖ਼ਰ ਵਾਲਾ ਹੈ, ਇਨ੍ਹਾਂ ਦੋਵੇ ਜਰਨੈਲਾਂ ਨੂੰ ਹੁਕਮਰਾਨਾਂ ਵੱਲੋਂ ‘ਭਾਰਤ ਰਤਨ’ ਤੋਂ ਵਾਂਝੇ ਕਿਉਂ ਰੱਖਿਆ ਜਾ ਰਿਹਾ ਹੈ ? ਇਸ ਵਰਤਾਰੇ ਤੋ ਸਪੱਸਟ ਹੈ ਕਿ ਜਿਨ੍ਹਾਂ ਬਹਾਦਰ ਸਿੱਖ ਜਰਨੈਲਾਂ, ਨਾਇਕਾਂ ਨੇ ਇਸ ਮੁਲਕ ਦੀ ਰੱਖਿਆ ਲਈ ਸਰਹੱਦਾਂ ਉਤੇ ਕੁਰਬਾਨੀਆਂ ਦਿੱਤੀਆ ਅਤੇ ਇਸ ਮੁਲਕ ਨੂੰ ਫਖ਼ਰ ਵਾਲੀਆ ਜਿੱਤਾਂ ਦਿਵਾਕੇ ਇੰਡੀਆ ਦਾ ਨਾਮ ਸੰਸਾਰ ਵਿਚ ਅੱਗੇ ਲਿਆਂਦਾ, ਉਨ੍ਹਾਂ ਨੂੰ ਇਹ ਹਿੰਦੂਤਵ ਹੁਕਮਰਾਨ ਮੰਦਭਾਵਨਾ ਭਰੀ ਸੋਚ ਅਧੀਨ ਹੀ ਅਜਿਹੇ ਸਨਮਾਨਾਂ ਅਤੇ ਖਿਤਾਬਾਂ ਤੋ ਵਾਂਝੇ ਰੱਖ ਰਹੇ ਹਨ ਅਤੇ ਜਿਨ੍ਹਾਂ ਦੀ ਇਥੋ ਦੇ ਨਿਵਾਸੀਆਂ ਨੂੰ ਕੋਈ ਦੇਣ ਨਹੀ, ਮੁਲਕ ਲਈ ਕੋਈ ਕੁਰਬਾਨੀ ਨਹੀ, ਉਨ੍ਹਾਂ ਨੂੰ ਅਜਿਹੇ ਸਨਮਾਨ ਦੇ ਕੇ ਪ੍ਰਤੱਖ ਕਰ ਰਹੇ ਹਨ ਕਿ ਜਿਸਦੀ ਲਾਠੀ ਉਸਦੀ ਮੱਝ ਵਾਲੇ ਬੇਇਨਸਾਫ਼ੀ ਵਾਲੇ ਅਮਲ ਕੀਤੇ ਜਾ ਰਹੇ ਹਨ ।”

 

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਿੰਦੂਤਵ ਹਕੂਮਤ ਵੱਲੋਂ ਇਥੇ ਜ਼ਬਰ ਜੁਲਮ, ਵਿਤਕਰੇ, ਬੇਇਨਸਾਫ਼ੀਆਂ ਅਤੇ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਵਾਲੇ ਸ੍ਰੀ ਅਡਵਾਨੀ ਵਰਗਿਆ ਨੂੰ ‘ਭਾਰਤ ਰਤਨ’ ਖਿਤਾਬ ਨਾਲ ਸਨਮਾਨਿਤ ਕਰਨ ਦੀਆਂ ਵਿਤਕਰੇ ਭਰੀਆ ਕਾਰਵਾਈਆ ਦਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ, ਇੰਡੀਆਂ ਦੀਆਂ ਸਰਹੱਦਾਂ ਉਤੇ ਰੱਖਿਆ ਕਰਨ ਵਾਲਿਆ ਅਤੇ ਸ਼ਹਾਦਤਾਂ ਦੇਣ ਵਾਲਿਆ ਨੂੰ ਨਜ਼ਰਅੰਦਾਜ ਕਰਨ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਵੇਰਵਾ ਦਿੰਦੇ ਹੋਏ ਆਖਿਆ ਕਿ ਸ੍ਰੀ ਅਡਵਾਨੀ ਉਹ ਇਨਸਾਨ ਹਨ ਜਿਨ੍ਹਾਂ ਨੇ 1984 ਵਿਚ ਮਰਹੂਮ ਇੰਦਰਾ ਗਾਂਧੀ ਵੱਲੋਂ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਜਦੋਂ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਕਤਲੇਆਮ ਕੀਤਾ ਸੀ ਅਤੇ ਸਾਡੇ ਗੁਰਧਾਮ ਢਹਿ ਢੇਰੀ ਕੀਤੇ ਸਨ ਤਾਂ ਸ੍ਰੀ ਅਡਵਾਨੀ ਨੇ ਇਸ ਹਮਲੇ ਨੂੰ ਸਹੀ ਠਹਿਰਾਉਦੇ ਹੋਏ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਇਸੇ ਸ੍ਰੀ ਅਡਵਾਨੀ ਨੇ 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਉਤੇ ਹੋਣ ਵਾਲੇ ਹਮਲੇ ਦੀ ਅਗਵਾਈ ਕੀਤੀ ਸੀ । ਜਦੋਕਿ ਉਸ ਸਮੇਂ ਸੈਂਟਰ ਵਿਚ ਕਾਂਗਰਸ ਦੀ ਨਰਸਿਮਾ ਰਾਓ ਸਰਕਾਰ ਸੀ । ਜੋ ਆਪਸ ਵਿਚ ਇਸ ਮੰਦਭਾਵਨਾ ਭਰੇ ਮਿਸਨ ਲਈ ਇਕਜੁੱਟ ਸਨ । 2000 ਵਿਚ ਜਦੋਂ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਬਿਲ ਕਲਿਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਜੰਮੂ-ਕਸਮੀਰ ਦੇ ਚਿੱਠੀ ਸਿੰਘ ਪੁਰਾ ਵਿਚ ਫ਼ੌਜ ਵੱਲੋਂ ਇਕ ਸਾਜਿਸ ਅਧੀਨ 43 ਨਿਰਦੋਸ਼ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆਂ ਨਾਲ ਸ਼ਹੀਦ ਕਰਵਾ ਦਿੱਤਾ ਸੀ । ਜਿਸਦੀ ਅੱਜ ਤੱਕ ਕੋਈ ਜਾਂਚ ਨਹੀਂ ਕਰਵਾਈ ਗਈ । ਜਦੋਂ 2002 ਵਿਚ ਗੁਜਰਾਤ ਵਿਚ ਗੋਧਰਾ ਕਾਂਡ ਦੀ ਸਾਜਿਸ ਰਾਹੀ ਘੱਟ ਗਿਣਤੀ ਮੁਸਲਿਮ ਕੌਮ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਕੀਤਾ ਸੀ ਅਤੇ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਮੋਦੀ ਸਨ, ਤਾਂ ਸ੍ਰੀ ਅਡਵਾਨੀ ਨੇ ਮੁੱਖ ਮੰਤਰੀ ਉਤੇ ਕੇਸ ਬਣਾਉਣ ਤੋ ਕੋਈ ਨਾਹ ਕਰ ਦਿੱਤੀ ਸੀ। ਸ੍ਰੀ ਅਡਵਾਨੀ ਨੇ ਸਿੱਖਾਂ ਪ੍ਰਤੀ ਆਪਣੀ ਨਫਰਤ ਨੂੰ ਜਾਹਰ ਕਰਦੇ ਹੋਏ ਇਹ ਕਿਹਾ ਸੀ ਕਿ ਸਿੱਖਾਂ ਨੂੰ ਪਾਕਿਸਤਾਨ, ਮਸਕਟ, ਦੁਬਈ, ਥਾਈਲੈਡ, ਇਰਾਨ, ਅਮਰੀਕਾ, ਕੈਨੇਡਾ ਆਦਿ ਵਿਚ ਫ਼ੌਜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਜਦੋਂ ਮੈਂ ਇਸ ਵਿਸੇ ਉਤੇ ਅਮਰੀਕਾ ਤੇ ਕੈਨੇਡਾ ਨੂੰ ਪੱਤਰ ਲਿਖਿਆ ਕਿ ਇਸ ਵਿਚ ਕੀ ਸੱਚਾਈ ਹੈ ਤਾਂ ਉਨ੍ਹਾਂ ਦਾ ਜੁਆਬ ਸੀ ਕਿ ਅਜਿਹਾ ਕੁਝ ਨਹੀ ਹੋ ਰਿਹਾ । ਇਹ ਤਾਂ ਇੰਡੀਆਂ ਦਾ ਗੁੰਮਰਾਹਕੁੰਨ ਪ੍ਰਚਾਰ ਹੈ । ਤਾਂ ਮੈਂ ਸ੍ਰੀ ਅਡਵਾਨੀ ਨੂੰ ਇਸ ਕੀਤੇ ਗਏ ਨਫਰਤ ਭਰੇ ਗੁੰਮਰਾਹਕੁੰਨ ਪ੍ਰਚਾਰ ਲਈ ਮੁਆਫ਼ੀ ਮੰਗਣ ਲਈ ਪੱਤਰ ਲਿਖਿਆ ਜਿਸ ਉਤੇ ਉਨ੍ਹਾਂ ਨੇ ਪਾਰਲੀਮੈਟ ਵਿਚ ਆਪਣੇ ਸ਼ਬਦਾਂ ਨੂੰ ਵਾਪਸ ਲੈਦੇ ਹੋਏ ਮੁਆਫ਼ੀ ਮੰਗੀ ਸੀ ।

 

ਉਨ੍ਹਾਂ ਕਿਹਾ ਕਿ ਜਦੋਂ ਵੀ ਘੱਟ ਗਿਣਤੀ ਕੌਮਾਂ ਆਪਣੇ ਵਿਧਾਨਿਕ, ਸਮਾਜਿਕ ਖੋਹੇ ਗਏ ਹੱਕਾਂ ਦੀ ਬਹਾਲੀ ਲਈ ਕੋਈ ਜਮਹੂਰੀਅਤ ਢੰਗ ਨਾਲ ਸੰਘਰਸ਼ ਕਰਦੀਆਂ ਹਨ ਜਾਂ ਆਵਾਜ ਉਠਾਉਦੀਆਂ ਹਨ ਤਾਂ ਉਨ੍ਹਾਂ ਉਤੇ ਫ਼ੌਜਾਂ ਲਗਾਕੇ ਜਾਂ ਅਰਧ ਸੈਨਿਕ ਬਲ ਲਗਾਕੇ ਕਤਲੇਆਮ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਗੈਰ ਵਿਧਾਨਿਕ ਅਤੇ ਗੈਰ ਇਨਸਾਨੀ ਅਮਲ ਕਰਨ ਵਾਲੇ ਸ੍ਰੀ ਅਡਵਾਨੀ ਵਰਗੇ ਕੱਟੜਪੰਥੀ ਨੂੰ ਕਿਸ ਬਿਨ੍ਹਾਂ ਉਤੇ ਭਾਰਤ ਰਤਨ ਦੇ ਸਨਮਾਨ ਦਿੱਤੇ ਜਾ ਰਹੇ ਹਨ ਅਤੇ ਸਾਡੇ ਸਿੱਖ ਜਰਨੈਲਾਂ ਅਤੇ ਹੀਰੋਆ, ਨਾਇਕਾਂ ਨੂੰ ਜੋ ਅਜਿਹੇ ਸਨਮਾਨਾਂ ਦੇ ਅਸਲੀ ਮਾਇਨੇ ਵਿਚ ਹੱਕਦਾਰ ਹਨ, ਉਨ੍ਹਾਂ ਨੂੰ ਇਹ ਕੱਟੜਵਾਦੀ ਹੁਕਮਰਾਨ ਨਜ਼ਰ ਅੰਦਾਜ ਕਿਉਂ ਕਰ ਰਹੇ ਹਨ

 

Leave a Reply

Your email address will not be published. Required fields are marked *