ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਸ. ਜਗਮੋਹਨ ਸਿੰਘ ਵਿਰਕ (ਸ਼ੇਰੂ) ਨੇ ਸ਼ੋ੍ਰਮਣੀ
ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਬੀਤੇ ਦਿਨੀਂ ਕੀਤੇ ਗਏ ਐਲਾਨਾਂ ਦਾ ਸਵਾਗਤ ਕਰਦਿਆਂ ਹੋਇਆਂ ਕਿਹਾ ਕਿ ਇਸ ਨਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਬਰਦਸਤ ਹੁਲਾਰਾ
ਮਿਲੇਗਾ।ਸ. ਜਗਮੋਹਨ ਸਿੰਘ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਲਏ ਗਏ ਫ਼ੈਸਲਿਆਂ ਨਾਲ ਪਾਰਟੀ ਅੰਦਰ ਲੋਕਤੰਤਰੀ ਪ੍ਰਕਿਆ ਵੀ ਮਜ਼ਬੂਤ ਹੋਵੇਗੀ ਅਤੇ ਹਰੇਕ ਮਿਹਨਤੀ ਵਰਕਰ ਨੂੰ ਪਾਰਟੀ ਅੰਦਰ ਬਣਦਾ ਮਾਣ-ਸਨਮਾਨ ਮਿਲ
ਸਕੇਗਾ।ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਵਿਧਾਨ ਸਭਾ `ਚ 50 ਫ਼ੀਸਦੀ ਸੀਟਾਂ ਨੌਜਵਾਨਾਂ ਅਤੇ ਔਰਤਾਂ ਲਈ ਰਾਖਵੀਆਂ ਰੱਖੇ ਜਾਣ ਦੇ ਫ਼ੈਸਲੇ ਨੂੰ ਵੀ ਇਤਿਹਾਸਿਕ ਦਸਦਿਆਂ ਹੋਇਆਂ ਜਗਮੋਹਨ ਸਿੰਘ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਲਈ
ਬੂਥ ਪੱਧਰ `ਤੇ ਕਮੇਟੀਆਂ ਬਣਾਏ ਜਾਣ ਨਾਲ ਪਾਰਟੀ ਅੰਦਰ ਨਵੀਂ ਰੂਹ ਫ਼ੂਕੀ ਜਾਵੇਗੀ।ਸ. ਜਗਮੋਹਨ ਸਿੰਘ ਵਿਰਕ (ਸ਼ੇਰੂ) ਨੇ ਕਿਹਾ ਕਿ ਪੰਜਾਬ ਵਿਚ ਜ਼ਿਲ੍ਹਾ ਜਥੇਦਾਰਾਂ `ਤੇ ਚੋਣਾਂ ਲੜਨ ਦੀ ਰੋਕ ਲਗਾਏ ਜਾਣ ਨਾਲ ਹੋਰਨਾਂ ਆਗੂਆਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ।