ਕਹਿ ਲਿਆ ਜਾਵੇ ਕਿ ਸ਼ੋ੍ਰਮਣੀ ਕਮੇਟੀ ਵਿਚ ਹਮੇਸ਼ਾ ਚੜਦੇ ਸੂਰਜ ਨੂੰ ਸਲਾਮ ਹੁੰਦੀ ਹੈ ਤਾਂ ਅਤਿਕਥਨੀ ਨਹੀ ਹੈ। ਕਲ ਤਕ ਜਿਸ ਪ੍ਰਧਾਨ ਕੋਲੋ ਵਾਧੂ ਸਹੂਲਤਾਂ, ਲਾਭ ਤੇ ਤਰਕੀਆਂ ਲੈਣ ਲਈ ਸ਼ੋ੍ਰਮਣੀ ਦੇ ਅਧਿਕਾਰੀ ਤੇ ਆਹੱੁਦੇਦਾਰ ਪਬਾਂ ਭਾਰ ਰਹਿੰਦੇ ਸਨ ਅੱਜ ਉਸ ਪ੍ਰਧਾਨ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਵਾਉਣ ਲਈ ਕਦੇ ਕਿਸੇ ਨੇ ਮੂੰਹ ਨਹੀ ਖੋਹਲਿਆ।
11 ਸਾਲ ਤਕ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਅਵਾਤਰ ਸਿੰਘ ਮੱਕੜ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਣ ਦੀ ਬਜਾਏ ਸਟੋਰ ਵਿਚ ਪਈ ਗਲ ਰਹੀ ਹੈ। ਕਰੀਬ 2 ਸਾਲ ਪਹਿਲਾਂ ਜਥੇਦਾਰ ਮੱਕੜ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ ਸਨ ਤੇ ਉਨਾਂ ਦੀ ਅੰਤਿਮ ਅਰਦਾਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਐਲਾਨ ਕੀਤਾ ਸੀ ਕਿ ਉਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ। ਇਸ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਲਈ ਸ਼ੋ੍ਰਮਣੀ ਕਮੇਟੀ ਦੀ ਅਤ੍ਰਿੰਗ ਕਮੇਟੀ ਦੀ 12 ਫਰਵਰੀ 2020 ਦੀ ਮੀਟਿੰਗ ਵਿਚ ਮਤਾ ਨੰਬਰ 218 ਵੀ ਪਾਸ ਕੀਤਾ ਗਿਆ ਸੀ। ਅੱਜ 2 ਸਾਲ ਬਾਅਦ ਵੀ ਉਸ ਮਤੇ ਤੇ ਅਮਲ ਨਹੀ ਹੋ ਸਕਿਆ। ਇਸ ਮਾਮਲੇ ਤੇ ਸ਼ੋ੍ਰਮਣੀ ਕਮੇਟੀ ਦੀ ਉਹ ਟੀਮ ਜੋ ਜਥੇਦਾਰ ਮੱਕੜ ਦੇ ਆਲੇ ਦੁਆਲੇ ਘੰੁਮ ਕੇ ਫਾਇਦੇ ਲੈਂਦੀ ਸੀ ਉਹ ਟੀਮ ਦੰਦਾ ਹੇਠਾਂ ਜੀਭ ਲਈ ਬੈਠੀ ਹੈ।ਕਲ ਤਕ ਇਹ ਟੀਮ ਜਥੇਦਾਰ ਮੱਕੜ ਦੇ ਸੋਹਲੇ ਗਾਉਣ ਵਿਚ ਅਗੇ ਹੁੰਦੀ ਸੀ ਤੇ ਅਕਸਰ ਸਭ ਤੋ ਸੋਖੇ ਢੰਗ ਨਾਲ ਪਹੰੁਚ ਵਾਲਾ ਪ੍ਰਧਾਨ ਦਸਦੇ ਸਨ।
ਇਸ ਸਾਰੇ ਮਾਮਲੇ ਤੇ ਮੱਕੜ ਪਰਿਵਾਰ ਦੀ ਖਾਮੋਸ਼ੀ ਵੀ ਨਵੀਆਂ ਚਰਚਾਵਾਂ ਨੂੰ ਜਨਮ ਦੇ ਰਹੀ ਹੈ। ਮੱਕੜ ਪਰਿਵਾਰ ਦੀ ਭੇਦਭਰੀ ਚੁੱਪ ਕਈ ਸ਼ੰਕੇ ਖੜੇ ਕਰ ਰਹੀ ਹੈ। ਜੇਕਰ ਇਹ ਹੀ ਮਾਹੋਲ ਰਿਹਾ ਤਾਂ ਹੋ ਸਕਦਾ ਹੈ ਕਿ ਮੱਕੜ ਪਰਵਾਰ ਅਕਾਲੀ ਦਲ ਤੋ ਦੂਰੀ ਬਣਾ ਕੇ ਆ ਰਹੀਆਂ ਵਿਧਾਨ ਸਭਾ ਚੋਣਾ ਵਿਚ ਸ਼ਹਿਰੀ ਸਿੱਖ ਹੋਣ ਦਾ ਵਾਸਤਾ ਪਾ ਕੇ ਅਕਾਲੀ ਦਲ ਦੇ ਉਮੀਦਵਾਰਾਂ ਲਈ ਮੁਸ਼ਕਿਲਾਂ ਖੜੀਆਂ ਕਰ ਦੇਵੇ।
ਇਸ ਤੋ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ , ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸਕਤੱਰ ਸ੍ਰ ਮਨਜੀਤ ਸਿੰਘ ਕਲਕੱਤਾ ਸਮੇਤ ਕਈ ਸ਼ਖਸ਼ੀਅਤਾਂ ਦੀਆਂ ਤਸਵੀਰਾਂ ਤਾਂ ਤਿਆਰ ਹਨ ਪਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਣ ਲਈ ਉਡੀਕ ਦੀ ਸੂਚੀ ਵਿਚ ਹਨ।