ਨਵੀਂ ਦਿੱਲੀ- ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਪ੍ਰਧਾਨ ਅਤੇ ਸੀਨੀਅਰ ਸਿੱਖ ਭਾਜਪਾ ਆਗੂ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਗੁਰੂ ਹਰਗੋਬਿੰਦ ਸਿੰਘ ਜੀ ਦਾ ਗੁਰਤਾ ਗੱਦੀ ਦਿਵਸ ਮਨਾਉਣ ਮੌਕੇ ਅੰਮ੍ਰਿਤਸਰ ਵਿਖੇ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਕਿ ਅੱਜ ਦੇ ਹਾਲਾਤਾਂ ਦੇ ਮੱਦੇਨਜ਼ਰ ਹਰ ਸਿੱਖ ਨੂੰ ਆਪਣੇ ਕੋਲ ਆਧੁਨਿਕ
ਲਾਇਸੈਂਸੀ ਹਥਿਆਰ ਰੱਖਣਾ ਚਾਹੀਦਾ ਹੈ ਕਿ ਦੁਨੀਆ ਭਰ ਦੇ ਸਿੱਖ ਉਨ੍ਹਾਂ ਨਾਲ 100 ਫ਼ੀ ਸਦੀ ਸਹਿਮਤ ਹਨ।ਸ. ਭੋਗਲ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਇਕ ਹੋਰ ਅਹਿਮ ਗੱਲ `ਤੇ ਸਹਿਮਤੀ ਪ੍ਰਗਟਾਈ ਕਿ ਹੁਣ ਸਮਾਂ ਆ ਗਿਆ ਹੈ ਕਿ ਸਿੱਖ ਬਾਣੀ ਦਾ ਪਾਠ ਕਰਕੇ ਮਜ਼ਬੂਤ
ਹੋਣ ਅਤੇ ਹਰ ਸਿੱਖ ਹਥਿਆਰਬੰਦ ਹੋ ਜਾਵੇ।ਉਨ੍ਹਾਂ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਾ ਸੰਦੇਸ਼ ਅੱਜ ਵੀ ਕਾਰਗਰ ਹੈ।ਸਿੱਖਾਂ ਨੂੰ ਆਧੁਨਿਕ ਗੱਤਕਾ, ਤਲਵਾਰਬਾਜ਼ੀ, ਤੀਰਅੰਦਾਜ਼ੀ ਦੇ ਨਾਲ-ਨਾਲ ਗੁਰੂਆਂ ਦੇ ਨਾਮ ਦਾ ਜਾਪ ਵੀ ਕਰਨਾ ਚਾਹੀਦਾ
ਹੈ।ਸ. ਭੋਗਲ ਨੇ ਕਿਹਾ ਕਿ ਜਿਸ ਤਰ੍ਹਾਂ ਸਮੁੱਚੇ ਪੰਜਾਬ ਨੂੰ ਨਸ਼ਿਆਂ ਨੇ ਬਰਬਾਦ ਕਰ ਦਿੱਤਾ ਹੈ, ਉਸ ਤੋਂ ਬੱਚਣ ਦਾ ਇੱਕੋ-ਇੱਕ ਰਸਤਾ ਗੁਰਬਾਣੀ ਨੂੰ ਮੱਥਾ ਟੇਕਣਾ ਅਤੇ ਗੁਰੂਆਂ ਨੂੰ ਯਾਦ ਕਰਨਾ ਹੈ।ਕੁਲਦੀਪ ਸਿੰਘ ਭੋਗਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ
ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ ਦਾ ਸਵਾਗਤ ਕੀਤਾ, ਜੋ ਬੰਦੀ ਸਿੱਖਾਂ ਦੀ ਰਿਹਾਈ ਲਈ ਜਲਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕੁਝ ਲੋਕ ਕਰ ਰਹੇ ਹਨ ਪਰ ਇਸ 11 ਮੈਂਬਰੀ ਕਮੇਟੀ ਬਾਰੇ ਕਿਉਂਕਿ
ਇਹ ਕਮੇਟੀ ਸਰੀ ਅਕਾਲ ਤਖ਼ਤ ਦੇ ਕਹਿਣ `ਤੇ ਬਣਾਈ ਗਈ ਹੈ।ਉਨ੍ਹਾਂ ਨੇ ਸਮੂਹ ਲੁਕਾਈ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਸਿੱਖ ਇਸ ਮਾਮਲੇ ਵਿਚ ਇਕਜੁੱਟ ਹਨ, ਤੁਸੀਂ ਕਿਰਪਾ ਕਰਕੇ ਦਿੱਲੀ ਗੁਰਦੁਆਰਾ ਕਮੇਟੀ ਵਿਚ ਬੈਠ ਕੇ ਇਸ 11 ਮੈਂਬਰੀ ਕਮੇਟੀ ਬਾਰੇ ਸਿੱਧੀ
ਬਿਆਨਬਾਜ਼ੀ `ਤੇ ਰੋਕ ਲਗਾਉ, ਕਿਉਂਕਿ ਇਹ ਮਾਮਲਾ ਬਹੁਤ ਗੰਭੀਰ ਹੈ।ਉਨ੍ਹਾਂ ਕਿਹਾ ਕਿ ਗਲਤ ਗੱਲ ਕਹਿ ਕਿ ਲੋਕਾਂ ਨੂੰ ਗਲਤ ਸੰਦੇਸ਼ ਨਾ ਦਿੱਤਾ ਜਾਵੇ ਅਤੇ ਸਾਰੇ ਇੱਕਜੁੱਟ ਹੋ ਕੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ `ਚ ਅੱਗੇ ਵੱਧਣ, ਇਹ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ।