ਨਵੀਂ ਦਿੱਲੀ: ਤਖਤ ਪਟਨਾ ਸਾਹਿਬ ਕਮੇਟੀ ਕੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਅਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਤਖਤ ਪਟਨਾ ਸਾਹਿਬ ਵਿਖੇ 7 ਤੋਂ 9 ਜਨਵਰੀ 2022 ਤੱਕ ਮਨਾਏ ਜਾਣ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 355ਵੇਂ ਪ੍ਰਕਾਸ਼ ਪਰੁਬ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ।ਇਸ ਮੌਕੇ ਤਖਤ ਸਾਹਿਬ ਕਮੇਟੀ
ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਸ਼ਾਲ, ਸਿਰੋਪਾਉ ਅਤੇ ਕ੍ਰਿਪਾਨ ਦੇ ਕੇ ਸਨਮਾਨਤ ਕਿਤਾ ਗਿਆ ਅਤੇ ਨਾਲ ਹੀ ਤਖਤ ਸਾਹਿਬ ਦਾ ਪਿੰਨੀ ਪ੍ਰਸ਼ਾਦਿ ਵੀ ਦਿੱਤਾ ਗਿਆ।ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦਸਿਆ ਕਿ ਗ੍ਰਹਿ ਮੰਤਰੀ ਨੇ ਉਨਹਾਂ ਦੇ ਸੱਦੇ ਨਮੂ
ਸਵੀਕਾਰ ਕਰਦਿਆਂ ਹੋਇਆਂ ਸਮਾਗਮ ਵਿਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ।ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦਸਿਆ ਕਿ ਤਖਤ ਸਾਹਿਬ ਕਮੇਟੀ ਦੇ ਸਾਰੇ ਅਹੁਦੇਦਾਰ ਜਗਜੋਤ ਸਿੰਘ ਸੋਹੀ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ, ਹਰਬੰਸ ਸਿੰਘ ਖਨੂਜਾ ਵੱਲੋਂ ਪ੍ਰਕਾਸ਼ ਪਰੁਬ ਸਮਾਗਮਾਂ
ਦੀਆਂ ਤਿਆਰੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼-ਵਿਦੇਸ਼ ਤੋਂ ਲੱਖਾਂ ਦੀਆਂ ਤਾਦਾਦ ਵਿੱਚ ਸੰਗਤਾਂ ਪ੍ਰਕਾਸ਼ ਪਰੁਬ ਵਿਚ ਸ਼ਾਮਲ ਹੋਣ ਲਈ ਆਉਣਗੀਆਂ, ਜਿਸ ਦੇ ਮੱਦੇ ਨੱਜ਼ਰ ਸੰਗਤਾਂ ਦੀ ਰਿਹਾਈਸ਼ ਤੇ ਲੰਗਰਾਂ ਆਦਿ ਦਾ ਪ੍ਰਬੰਧ ਵੱਡੇ ਪੱਧਰ ਤੇ
ਕੀਤਾ ਜਾ ਰਿਹਾ ਹੈ, ਜਿਸ ਲਈ ਬਿਹਾਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਵੀ ਪੂਰਨ ਸਹਿਯੋਗ ਕਮੇਟੀ ਨੂੰ ਮਿਲ ਰਿਹਾ ਹੈ।