ਨਵੀਂ ਦਿੱਲੀ- ਗਿਆਨ ਰਤਨ ਫ਼ਾਉਂਡੇਸ਼ਨ ਦੇ ਪ੍ਰਧਾਨ ਅਤੇ ਉੱਘੇਸਮਾਜ ਸੇਵੀ ਸ. ਅਰਮੀਤ ਸਿੰਘ ਖ਼ਾਨਪੁਰੀ ਨੇ ਕਿਹਾ ਕਿ ਜੂਨ ਦਾ ਮਹੀਨਾ ਹਰ ਵਰ੍ਹੇਸਿੱਖਾਂ ਦੇ ਹਿਰਦਿਆਂ ਵਿਚਲੇ ਜ਼ਖ਼ਮਾਂ ਨੂੰ ਨੰਗਾ ਕਰਦਾ ਤੇ ਰਿਸਣ ਲਾ ਦਿੰਦਾ ਹੈ।ਉਨ੍ਹਾਂਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਨੂੰ ਅਜ਼ਾਦੀ ਦੀਆਂ ਜ਼ੰਜੀਰਾਂ `ਚੋਂਮੁਕਤੀ ਦਿਵਾਉਣ ਲਈ 85 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਕੌਮ ਦੇ ਕੇਂਦਰੀਅਸਥਾਨ `ਤੇ 1984 ਵਿਚ ਟੈਕਾਂ-ਤੋਪਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ ਅਤੇਇਥੇ ਹੀ ਸਬਰ ਨਹੀਂ ਕੀਤਾ ਅਤੇ ਲੱਗਭਗ ਤਿੰਨ ਲੱਖ ਫੋਜ ਨੇ ਪੂਰੇ ਪੰਜਾਬ ਸੂਬੇ ਨੂੰ
ਚਾਰੇ ਪਾਸਿਉ ਘੇਰ ਕੇ ਵੱਡੀ ਗਿਣਤੀ ਵਿੱਚ ਗੁਰੂਘਰਾਂ ਨੂੰ ਨਿਸ਼ਾਨਾਂ ਬਣਾਇਆ ਸੀ।ਸ.ਅਰਮੀਤ ਸਿੰਘ ਖ਼ਾਨਪੁਰੀ ਨੇ ਕਿਹਾ ਕਿ ਸਿੱਖ ਕੌਮ ਦੇ ਕੀਮਤੀ ਤੇ ਬਹੁਮੁੱਲੇ ਪੁਰਾਤਨਇਤਿਹਾਸ ਨੂੰ ਵੀ ਸਾੜ ਕੇ ਸੁਆਹ ਕਰ ਦਿੱਤਾ ਗਿਆ ਅਤੇ ਅਨੇਕਾਂ ਬੇਦੋਸ਼ਿਆਂ
ਸਿੰਘਾਂ-ਸਿੰਘਣੀਆਂ, ਬਜ਼ੁਰਗਾਂ ਅਤੇ ਭੁਝੰਗੀਆਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂਕਿਹਾ ਕਿ ਪੰਜਾਬ ਨਾਲ ਸਮੇਂ ਦੇ ਹਰੇਕ ਸਰਕਾਰ ਨੇ ਧ੍ਰੋਹ ਕਮਾਇਆ ਹੈ ਅਤੇ ਹੁਣ ਪੰਜਾਬਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਵੀ ਪਹਿਲੀਆਂ ਸਰਕਾਰਾਂ ਦੇ ਦਰਸਾਏ
ਮਾਰਗ ਤੇ ਤੁਰਦਿਆਂ ਹੋਇਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾਉਣ ਲਈ ਤੁਲੇ ਹੋਏ ਹਨ।ਸ.ਅਰਮੀਤ ਸਿੰਘ ਖ਼ਾਨਪੁਰੀ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਸ੍ਰੀ ਦਰਬਾਰ ਸਾਹਿਬਅੰਮ੍ਰਿਤਸਰ ਨਗਰੀ ਨੂੰ ਕੇਂਦਰ ਸਰਕਾਰ ਦੀਅਆਂ ਨੀਮ ਫੌਜੀ ਬਲਾਂ ਨੂੰ ਸੱਦ ਕੇ ਅਤੇ
ਪੰਜਾਬ ਪੁਲਿਸ ਨਾਲ ਸ਼ਹਿਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਹਰੇਕ ਆਉਣਜਾਣ ਵਾਲੇ ਸ਼ਰਧਾਲੂ ਦੀ ਤਲਾਸ਼ੀ ਲੈ ਕੇ ਆਪਣੇ ਦੇਸ਼ ਵਿੱਚ ਗ਼ੁਲਾਮ ਹੋਣ ਦਾ ਅਹਿਸਾਸਕਰਵਾਇਆ ਜਾ ਰਿਹਾ ਹੈ।ਸ. ਖ਼ਾਨਪੁਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ
ਮਾਨ ਵੱਲੋਂ ਬਾਹਰੋਂ ਫੋਰਸ ਮੰਗਵਾ ਕੇ ਸਿੱਖਾਂ ਨੂੰ ਗੁਰੂ ਘਰ ਤੋਂ ਤੋੜਨ ਦਾ ਯਤਨ ਕੀਤਾਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਪਰੋਕਤ ਸੰਸਥਾ ਗਿਆਨ ਰਤਨ ਫ਼ਾਉਂਡੇਸ਼ਨ ਦੇ ਸਮੂਹਆਹੁਦੇਦਾਰ ਪੰਜਾਬ ਸਰਕਾਰ ਦੇ ਇਸ ਘਿਨਾਉਣੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇਹਨ।