ਨਵੀਂ ਦਿੱਲੀ- ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਈਏ ਤਾਂ ਯਕੀਨੀ ਤੌਰ ’ਤੇ ਸਾਡੇ ਬੱਚੇ ਕਦੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ।ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੀਤਾ ਹੈ।ਅੱਜ ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ
ਸਮਰਪਿਤ ਕੀਰਤਨ ਦਰਬਾਰ ਸਮਾਗਮ ਵਿਚ ਵਿਿਦਆਰਥੀਆਂ, ਸਟਾਫ ਸਮੇਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ. ਕਾਲਕਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜੋ ਕੁਰਬਾਨੀਆਂ ਸਿੱਖ ਗੁਰੂ ਸਾਹਿਬਾਨ ਨੇ ਦਿੱਤੀਆਂ, ਉਸ ਦੀ ਮਿਸਾਲ ਸਾਰੀ ਦੁਨੀਆਂ ਵਿਚ ਕਿਤੇ ਵੀ ਨਹੀਂ ਮਿਲਦੀ। ਉਨਹਾਂ ਕਿਹਾ ਕਿ ਸਾਡਾ ਸਿੱਖੀ ਇਤਿਹਾਸ ਦੁਨੀਆਂ ਦਾ ਕੁਰਬਾਨੀਆਂ ਦਾ ਸਭ ਤੋਂ ਅਮੀਰ ਇਤਿਹਾਸ ਹੈ।ਸ. ਕਾਲਕਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਿੰਘਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ
ਦਿਹਾੜਾ ਆਉਂਦਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸਿੰਘਾਂ ਦੇ ਨਾਂ ’ਤੇ ਵੀ ਢੁਕਵੀਂਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ ਤੇ ਵਿਿਦਅਕ ਅਦਾਰਿਆਂ ਵਿਚ ਤਾਂ ਲਾਇਬ੍ਰੇਰੀਆਂ ਤੇ ਹੋਰ ਬਲਾਕਾਂ ਦੇ ਨਾਂ ਇਨ੍ਹਾਂ ਦੇ ਨਾਂ ’ਤੇ ਰੱਖੇ ਜਾਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਵਿਿਦਅਕ ਅਦਾਰਿਆਂ ਦੇ ਮੁਖੀ ਪ੍ਰਿੰਸੀਪਲ ਤੇ ਸਟਾਫ ਸਾਡੇ ਗੁਰ ਸਾਹਿਬਾਨ ਦੇ ਦਿਹਾੜੇ ਮਨਾ ਕੇ ਵਿਿਦਆਰਥੀਆਂ ਨੂੰ ਆਪਣੇ ਅਮੀਰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੀ ਗੁਰੂ ਸਾਹਿਬਾਨ ਦੇ ਇਤਿਹਾਸ, ਸ਼ਹਾਦਤਾਂ ਬਾਰੇ ਬੱਚਿਆਂ ਨੂੰ ਦੱਸਣ ਤੇ ਪ੍ਰੇਰਿਤ ਕਰਨ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ।ਉਨ੍ਹਾਂ ਕਿਹਾ ਕਿ ਜਦੋਂ ਕਿਸੇ ਬੱਚੇ ਨੂੰ ਗੁਰੂ ਸਾਹਿਬ ਤੇ ਸਾਹਿਬਜ਼ਾਦਿਆਂ ਦੀ
ਸ਼ਹਾਦਤ ਬਾਰੇ ਦਸੀਏ ਤਾਂ ਬੱਚੇ ਸਿੱਖੀ ਤੋਂ ਦੂਰ ਨਹੀਂ ਹੋ ਸਕਦੇ।ਸ. ਕਾਲਕਾ ਨੇ ਕਿਹਾ ਕਿ ਅਸੀਂ ਗੁਰੂ ਸਾਹਿਬਾਨ ਦਾ ਕੋਟਾਨ ਕੋਟਿ ਸ਼ੁਕਰਾਨਾ ਕਰਦੇ ਹਾਂ ਕਿ ਅੱਜ ਸਿੱਖੀ ਨਾਲ ਜੀਵਨ ਬਤੀਤ ਕਰ ਰਹੇ ਹਾਂ।