ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ (ਸਯੁੰਕਤ) ਨੇ ਪੰਜਾਬ, ਦਿੱਲੀ ਅਤੇ ਹੋਰ ਥਾਵਾਂ ਤੋਂ ਸਮੂਹ ਪੰਥਕ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ 22 ਅਗਸਤ ਚੋਣਾਂ ਦੇ ਮੱਦੇਨਜ਼ਰ ਸਾਰੇ 46 ਡੀਐਸਜੀਐਮਸੀ ਵਾਰਡਾਂ ਵਿੱਚ ਸਮੂਹ ਸੰਗਤਾਂ ਤੱਕ ਪਹੁੰਚ ਕਰੋ ਅਤੇ ਇੱਕ ਸਾਂਝੇ ਟੀਚੇ ਤਹਿਤ ਮੁਕੱਦਸ ਸੰਸਥਾਵਾਂ ਦੇ ਪ੍ਰਬੰਧ ਤੋਂ ਬਾਦਲ ਤੇ ਉਨ੍ਹਾਂ ਦੇ ਹੱਥਠੋਕਿਆਂ ਨੂੰ ਹਟਾਉਣ ਪ੍ਰਤੀ ਜਾਗਰੂਕ ਕਰੋ।

ਪਾਰਟੀ ਦੇ ਕੌਮੀ ਜਨਰਲ ਸੱਕਤਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਡੀ ਐਸ ਜੀ ਐਮ ਸੀ ਦੀਆਂ ਚੋਣਾਂ ਨੂੰ ਆਪਣੀ ਵਿਰਾਸਤ ਨੂੰ ਮੁੜ ਬਹਾਲ ਕਰਨ ਅਤੇ ਅਕਾਲੀਆਂ ਦੇ ਇਤਿਹਾਸ ਦੇ ਮੁੜ ਸੁਨਿਹਰੀ ਦੌਰ ਨੂੰ ਰੂਪਮਾਨ ਕਰਨ ਲਈ ਡੀਐਸਜੀਐਮਸੀ ਚੋਣਾਂ ਨੂੰ ਕਰੋ ਜਾਂ ਮਰੋ ਦੀ ਲੜਾਈ ਵਾਂਗ ਲੈਂਦਿਆ ਸਾਂਝੀ ਕੋਸ਼ਿਸ਼ ਕਰਨ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਕੌਮੀ ਜਨਰਲ ਸੱਕਤਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਆਪਣੀ ਜੋਰਦਾਰ ਅਪੀਲ ਵਿੱਚ ਕਿਹਾ ਕਿ ਅਕਾਲੀ ਗੌਰਵਸ਼ਾਲੀ ਰਵਾਇਤ ਦੀ ਬਹਾਲੀ ਦਾ ਰਾਹ ਦਿੱਲੀ ਤੋਂ ਲੰਘਦਾ ਹੈ। “ਆਪਣੀ ਕਮਾਈ ਹੋਈ ਦੌਲਤ ਨਾਲ, ਬਾਦਲ ਅਤੇ ਸਿਰਸਾ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਾਣਕਾਰੀ ਨੂੰ ਆਪਣੇ ਹਿੱਤਾਂ ਵਿੱਚ ਵਰਤਣ ਲਈ ਕੰਟਰੋਲ ਕਰਦੇ ਹਨ। ਉਨ੍ਹਾਂ ਨੇ ਖਬਰਾਂ ਨੂੰ ਅਜਿਹੀ ਰੰਗਤ ਦੇ ਕੇ ਦਿੱਲੀ ਦੇ ਸਿੱਖਾਂ ‘ਤੇ ਇਕ ਮਨੋਵਿਗਿਆਨਕ ਯੁੱਧ ਸ਼ੁਰੂ ਕੀਤਾ ਹੈ ਜੋ ਕਿ ਅਸਲ ਵਿੱਚ ਡੀਐਸਜੀਐਮਸੀ ਦੀ ਚਿੰਤਾ ਨਹੀਂ ਕਰਦਾ, ਬਲਕਿ ਸ਼੍ਰੀਨਗਰ, ਮੁੰਬਈ, ਕੋਲਕਾਤਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਇਸ ਤੋਂ ਇਲਾਵਾ ਹੋਰਨਾਂ ਕਿਸਾਨਾਂ ਨਾਲ ਸਬੰਧਤ ਮੁੱਦਿਆਂ ਨੂੰ ਉਭਾਰਿਆ ਜਾਂਦਾ ਹੈ ਸਾਰੀਆਂ ਪੰਥਕ ਤਾਕਤਾਂ ਦੁਆਰਾ ਸਾਂਝੀ ਮੁਹਿੰਮ ਇਸ ਰਣਨੀਤੀ ਨੂੰ ਖਤਮ ਕਰ ਸਕਦੀ ਹੈ। ਸਾਨੂੰ ਸਾਰਿਆਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਇਕੱਠੇ ਹੋ ਕੇ ਇੱਕ ਸੰਦੇਸ਼ ਦੇ ਨਾਲ ਦਿੱਲੀ ਦੇ ਹਰੇਕ ਸਿੱਖ ਘਰਾਂ ਤੱਕ ਪਹੁੰਚ ਕਰਨੀ ਪਏਗੀ ਕਿ ਸਿੱਖੀ ਨੂੰ ਮਾਫੀਆ ਤੋਂ ਬਚਾਓ।
ਬੰਨੀ ਜੌਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ‘ਚ ਇਸ ਤੋਂ ਵੱਧ ਨਿਘਾਰ ਹੋਰ ਕੁਝ ਨਹੀਂ ਹੋ ਸਕਦਾ ਜਦੋਂ ਇਸਦਾ ਮੌਜੂਦਾ ਮੁੱਖ ਪ੍ਰਬੰਧਕ ਲਈ ਗੋਲਕ ਲੁੱਟਣ ਦੇ ਮਾਮਲੇ ਵਿਚ ਲੂਕ ਆਊਟ ਨੋਟਿਸ ਦਾ ਸਾਹਮਣਾ ਕਰ ਰਿਹਾ ਹੋਵੇ।

ਆਰਥਿਕ ਅਪਰਾਧ ਸ਼ਾਖਾ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਲੁੱਕ ਆਊਟ ਸਰਕੂਲਰ ਜਾਰੀ ਕਰਨ ਦੇ ਨਾਲ ਡੀਐਸਜੀਐਮਸੀ ਦਾ ਪ੍ਰਧਾਨ ਹੁਣ ਦੇਸ਼ ਦੇ ਉਨਾਂ ਵਾਂਟੇਡ ਘੁਟਾਲੇਬਾਜ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜੋ ਫਰਾਰ ਹੋ ਗਏ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਗਤ ਵੀ ਪੰਥਕ ਸਮੂਹਾਂ ਤੋਂ ਦ੍ਰਿੜ ਵਚਨਬੱਧਤਾ ਦੀ ਉਮੀਦ ਕਰੇਗੀ ਕਿ ਜੇ ਡੀਐਸਜੀਐਮਸੀ ਦੀ ਸੇਵਾ ਕਰਨ ਲਈ ਵੋਟ ਦਿੱਤੀ ਜਾਂਦੀ ਹੈ, ਤਾਂ ਉਹ ਕੋਈ ਪੈਂਤੜੇਬਾਜ਼ੀ ਨਹੀਂ ਕਰਨਗੇ, ਬਲਕਿ ਇਸ ਦੀ ਬਜਾਏ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ।

ਬੰਨੀ ਜੌਲੀ ਨੇ ਖ਼ਬਰਦਾਰ ਕੀਤਾ ਕਿ ਇਹੀ ਉਹ ਮੌਕਾ ਹੈ ਜਦੋਂ ਅਸੀ ਇਕਜੁਟਤਾ ਨਾਲ ਖੜੇ ਹੋਈਏ ਜਿਵੇਂ ਅਕਾਲੀਆਂ ਨੇ ਉਸ ਸਮੇਂ ਨੂੰ ਮੁੜ ਸੁਰਜੀਤ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਗੁਰਦੁਆਰੇ ਦੇ ਕੰਟਰੋਲ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਇਆ ਸੀ। ਅੱਜ ਦੇ ਦੌਰ ‘ਚ ਮਹੰਤਾਂ (ਜੋ ਹੁਣ ਮਾਫੀਆ ਹਨ) ਤੋਂ ਛੁਟਕਾਰਾ ਪਾਉਣਾ, ਅਤੇ ਸਿਖ ਅਤੇ ਸਿਖ ਸੰਸਥਾਵਾਂ ਦਾ ਨਿਰਮਾਣ ਕਰਨਾ ਹੈ ਜੋ ਬਾਦਲ ਅਤੇ ਸਿਰਸਾ ਦੇ ਅਧੀਨ ਆਪਣਾ ਅਕਸ ਗਵਾ ਰਹੇ ਹਨ। ਜੇ ਅਸੀਂ, ਪੰਥਕ ਸਮੂਹਾਂ ਨੇ, ਇਹ ਮੌਕਾ ਗੁਆ ਦਿੱਤਾ, ਤਾਂ ਬਾਦਲ ਡੀਐਸਜੀਐਮਸੀ ਦੀਆਂ ਚੋਣਾਂ ਦੀ ਜਿੱਤ ਲਈ ਹਰ ਹਰਬੇ ਵਰਤ ਇਸਨੂੰ ਇੱਕ ਅਧਾਰ ਬਣਾ ਪੇਸ਼ ਕਰਨਗੇ ਅਤੇ ਧਾਰਮਿਕ ਸੰਸਥਾਵਾਂ ਉਪਰ ਮੁਕੰਮਲ ਗਲਬੇ ਲਈ ਵਰਤਣਗੇ ।

Leave a Reply

Your email address will not be published. Required fields are marked *