Tue. Feb 27th, 2024


 ਮਹਾਰਾਸ਼ਟਰਾ ਸਰਕਾਰ ਨੇ ਸਿੱਖ ਵਫਦ ਨੂੰ  ਭਰੋਸਾ ਦਵਾਇਆ ਹੈ ਕਿ ਜੋ ਅਮੈਂਡਮੈਂਟ ਪਿਛਲੇ ਦਿਨੀ ਸ਼੍ਰੀ ਹਜੂਰ ਸਾਹਿਬ ਬੋਰਡ ਵਿੱਚ ਕੀਤੀਆਂ ਗਈਆਂ ਸਨ ਨੂੰ ਸਰਕਾਰ ਨੇ ਉਹਨਾਂ ਨੂੰ ਫੌਰੀ ਤੌਰ ਤੇ ਰੋਕ ਲਿਆ ਹੈ ।  ਜਦੋਂ ਵੀ ਕੋਈ ਤਬਦੀਲੀ ਕਰਨੀ ਹੋਵੇਗੀ ਜਾਂ ਅਮੈਂਡਮੈਂਟ ਕਰਨੀ ਹੋਵੇਗੀ ਤਾਂ ਉਦੋਂ ਸਿੱਖ ਸੰਸਥਾਵਾਂ ਅਤੇ ਹਜ਼ੂਰ ਸਾਹਿਬ ਵਫਦ ਨੂੰ ਭਰੋਸੇ ਵਿੱਚ ਲੈ ਕੇ ਹੀ ਤਬਦੀਲੀਆਂ ਕੀਤੀਆਂ ਜਾਣਗੀਆਂ ਇਹ ਜਾਣਕਾਰੀ ਗੁਰਦੁਆਰਾ ਸਿੰਘ ਸਭਾ ਦਾਦਰ ਮੁੰਬਈ ਦੀ ਕਮੇਟੀ ਦੇ ਵਫਦ ਵੱਲੋਂ ਦਿੱਤੀ ਗਈ।

 ਗੁਰਦੁਆਰਾ ਸਿੰਘ ਸਭਾ ਦਾਦਰ ਮੁੰਬਈ ਦੀ ਅਗਵਾਈ ਵਿੱਚ ਸਿੱਖਾਂ ਦਾ ਇੱਕ ਵਫਦ ਅੱਜ ਮਹਾਰਾਸ਼ਟਰਾ ਸਰਕਾਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ  ਅਤੇ ਡਿਪਟੀ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਮਿਲਿਆ। ਜਿੱਥੇ ਤਖਤ ਸ੍ਰੀ ਹਜੂਰ ਸਾਹਿਬ ਬੋਰਡ ਵਿੱਚ ਸਰਕਾਰ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਲੈ ਕੇ ਸਿੱਖਾਂ ਵਿੱਚ ਪਾਈਆਂ ਜਾ ਰਹੀਆਂ ਚਿੰਤਾਵਾਂ ਬਾਰੇ ਦੱਸਿਆ। ਜਿਸ ਨੂੰ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੇ ਬੜੇ ਹੀ ਠਰੰਮੇ ਨਾਲ ਸੁਣਿਆ। ਸੁਣਨ ਤੋਂ ਬਾਅਦ ਤਖਤ ਸ੍ਰੀ ਹਜੂਰ ਸਾਹਿਬ ਬੋਰਡ ਵਿੱਚ ਕੀਤੀਆਂ ਤਬਦੀਲੀਆਂ ਨੂੰ ਫੌਰੀ ਤੋਂ ਤੌਰ ਤੇ ਰੋਕ ਲਗਾ ਦਿੱਤੀ ਅਤੇ ਉਹਨਾਂ ਨੇ ਸਿੱਖ ਡੈਲੀਗੇਟਸ ਨੂੰ ਇਹ ਭਰੋਸਾ ਵੀ ਦਵਾਇਆ ਕਿ ਭਵਿੱਖ ਵਿੱਚ ਸਰਕਾਰ ਜੋ ਵੀ ਤਬਦੀਲੀਆਂ ਸ਼੍ਰੀ ਹਜੂਰ ਸਾਹਿਬ ਬੋਰਡ ਵਿੱਚ ਕਰੇਗੀ ਉਸ ਵਿੱਚ ਸਿੱਖ ਸੰਸਥਾਵਾਂ , ਹਜੂਰੀ ਸੰਗਤ ਨੰਦੇੜ ਨੂੰ ਪੂਰੀ ਤਰ੍ਹਾਂ ਭਰੋਸੇ ਵਿੱਚ ਲਿਆ ਜਾਵੇਗਾ।

 ਇਥੇ ਇਹ ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਚਾਰ ਪੰਜ ਦਿਨ ਪਹਿਲਾਂ ਹੀ 17 ਮੈਂਬਰੀ ਸ਼੍ਰੀ ਹਜੂਰ ਸਾਹਿਬ ਬੋਰਡ ਵਿੱਚ ਤਬਦੀਲੀਆ ਕੀਤੀਆਂ ਸਨ,   ਜਿਸ ਤੋਂ ਬਾਅਦ ਸਿੱਖਾਂ ਵਿੱਚ ਭਾਰੀ ਚਿੰਤਾਵਾਂ ਪਾਈਆਂ ਜਾ ਰਹੀਆਂ ਸਨ । ਇਸ ਸਬੰਧ ਵਿੱਚ ਤਖਤ ਸ਼੍ਰੀ ਹਜੂਰ ਸਾਹਿਬ ਵਿਖੇ ਸਿੱਖਾਂ ਨੇ ਇੱਕ ਜਲੂਸ ਵੀ ਕੱਢਿਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਕਈ ਉੱਗੇ ਆਗੂ ਸ਼ਾਮਿਲ ਹੋਏ ਉਹਨਾਂ ਦਾ ਇਹ ਕਹਿਣਾ ਸੀ ਕਿ ਸਰਕਾਰ ਵੱਲੋਂ ਕੀਤੀਆਂ ਤਬਦੀਲੀਆਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਸਿੱਧਾ ਦਖਲ ਹੈ । ਮੁੱਦੇ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਮੈਂਬਰ ਪਾਰਲੀਮੈਂਟ ਸ਼੍ਰੀ ਰਾਹੁਲ ਸੇਵਾਲੇ ਅਤੇ ਗੁਰਮੁਖ ਸਿੰਘ ਮੁੰਬਈ ਨੇ ਸਿੱਖਾਂ ਦੇ ਵਫਦ ਨੂੰ ਮਹਾਰਾਸ਼ਟਰ ਸਰਕਾਰ ਨਾਲ ਮੀਟਿੰਗ ਕਰਵਾਈ ।ਜਿਸ ਤੋਂ ਬਾਅਦ ਮਹਾਰਾਸ਼ਟਰਾ ਸਰਕਾਰ ਨੇ ਸਿੱਖਾਂ ਦੇ ਹੱਕ ਵਿੱਚ ਇਹ ਫੈਸਲਾ ਕਰ ਦਿੱਤਾ।
ਅੱਜ ਦੇ ਇਸ ਵਫਦ ਵਿੱਚ ਪ੍ਰਧਾਨ ਮਨਮੋਹਨ ਸਿੰਘ ਰੱਤੀ, ਵਾਈਸ ਪ੍ਰਧਾਨ ਸਰਦਾਰ ਕੁਲਵੰਤ ਸਿੰਘ , ਸੁਖਵਿੰਦਰ ਸਿੰਘ ਰੰਧਾਵਾ , ਆਰਐਸ ਗਿੱਲ ਚੇਅਰਮੈਨ ਗੁਰੂ ਨਾਨਕ ਹੋਸਪਿਟਲ ਬਾਂਦਰਾ , ਸ੍ਰੀ ਗੁਰੂ ਸਿੰਘ ਸਭਾ ਮੁੰਬਈ ਦੀ ਸੰਗਤ, ਗੁਰਮੁਖ ਸਿੰਘ ਸਿਆਣ ਪ੍ਰਧਾਨ ਗੁਰਦੁਆਰਾ ਦਸ਼ਮੇਸ਼ ਦਰਬਾਰ ਥਾਣੇ ਵੀ ਸ਼ਾਮਿਲ ਸਨ ।
 

Leave a Reply

Your email address will not be published. Required fields are marked *