ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਸ੍ਰੀ ਨਾਂਦੇੜ ਸਾਹਿਬ ਵਿਖ ਜਥੇਦਾਰ ਗਿਆਨੀ ਕੁਲਵੰਤ ਸਿੰਘ ਹੋਰਨਾਂ ਨੇ ਸਨਮਾਨਤ ਕੀਤਾ।
ਜਥੇਦਾਰ ਗਿਆਨੀ ਕੁਲਵੰਤ ਸਿੰਘ ਨੇ ਸਰਦਾਰ ਸਿਰਸਾ ਨੁੰ ਦਸਤਾਰ ਦੇ ਨਾਲ ਨਾਲ ਸਸ਼ਤਰ ਭੇਟ ਕਰ ਕੇ ਸਨਮਾਨਤ ਕੀਤਾ। ਉਹਨਾਂ ਇਸ ਮੌਕੇ ਕਿਹਾ ਕਿ ਅਕਾਲ ਪੁਰਖ ਦੀ ਰਹਿਮਤ ਬਹੁਤ ਹੀ ਘੱਟ ਲੋਕਾਂ ’ਤੇ ਇਸ ਤਰੀਕੇ ਹੁੰਦੀ ਹੈ ਜਿਵੇਂ ਮਨਜਿੰਦਰ ਸਿੰਘ ਸਿਰਸਾ ’ਤੇ ਹੋਈ ਹੈ। ਗੁਰੂ ਸਾਹਿਬ ਨੇ ਆਪ ਸਿਰਸਾ ਕੋਲੋਂ ਸਿੱਖੀ ਵਾਸਤੇ ਸੇਵਾ ਲਈ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਗੁਰੂ ਸਾਹਿਬਾਨ ਦੀ ਰਹਿਮਤ ਸਦਕਾ ਹਮੇਸ਼ਾ ਚੜਦੀਕਲਾ ਵਿਚ ਰਹੀ ਹੈ ਤੇ ਹਮੇਸ਼ਾ ਚੜਦੀਕਲਾ ਵਿਚ ਰਹੇਗੀ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਆਪ ਆਪਣੇ ਸਿੱਖ ਨੂੰ ਤੁੱਠ ਕੇ ਬਖਸ਼ਿਸ਼ ਕਰਦੇ ਹਨ ਤੇ ਇਹ ਬਖਸ਼ਿਸ਼ ਤੇ ਰਹਿਮਤ ਗੁਰੂ ਸਾਹਿਬ ਨੇ ਮਨਜਿੰਦਰ ਸਿੰਘ ਸਿਰਸਾ ’ਤੇ ਕੀਤੀ ਹੈ।
ਇਸ ਸਨਮਾਨ ਲਈ ਅਕਾਲ ਪੁਰਖ ਅੱਗੇ ਸ਼ੁਕਰਾਨਾ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਤਖਤ ਸ੍ਰੀ ਹਜ਼ੂਰ ਸਾਹਿਬ ਸ੍ਰੀ ਨਾਂਦੇੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਸਦਕਾ ਗੁਰੂ ਸਾਹਿਬ ਦੇ ਇਸ ਤਖਤ ’ਤੇ ਜੋ ਸਨਮਾਨ ਹੋਇਆ ਹੈ, ਇਸ ਤੋਂ ਵੱਡਾ ਸਨਮਾਨ, ਇੱਜ਼ਤ ਹੋਰ ਕੀ ਹੋ ਸਕਦੀ ਹੈ ਕਿ ਮੈਨੁੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਨੇ ਦਸਤਾਰ ਤੇ ਸਸ਼ਤਰ ਸਜ਼ਾ ਕੇ ਆਪਣੇ ਹੱਥੀਂ ਮੈਨੁੰ ਸਨਮਾਨਤ ਕੀਤਾ ਹੈ। ਉਹਨਾਂ ਕਿਹਾ ਕਿ ਅਕਾਲ ਪੁਰਖ ਨੇ ਹਮੇਸ਼ਾ ਮੈਨੰੂ ਉਮੀਦ ਨਾਲੋਂ ਕਿਤੇ ਵੱਧ ਦਿੱਤਾ ਹੈ। ਉਹਨਾਂ ਕਿਹਾ ਕਿ ਜੋ ਸਨਮਾਨ ਅੱਜ ਮੈਨੁੰ ਮਿਲਿਆ ਹੈ, ਇਸਦਾ ਸਥਾਨ ਮੇਰੀ ਰਹਿੰਦੀ ਜ਼ਿੰਦਗੀ ਤੱਕ ਮੇਰੇ ਲਈ ਹਮੇਸ਼ਾ ਸਭ ਤੋਂ ਅਹਿਮ ਰਹੇਗਾ। ਉਹਨਾਂ ਕਿਹਾ ਕਿ ਉਹ ਗਿਆਨੀ ਕੁਲੰਵਤ ਸਿੰਘ ਜੀ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਨੁੰ ਇਸ ਕਾਬਲ ਸਮਝਿਆ।

 

Leave a Reply

Your email address will not be published. Required fields are marked *