ਨਵੀਂ ਦਿੱਲੀ- ਸਵਦੇਸ਼ੀ ਜਾਗਰਣ ਮੰਚ, ਦਿੱਲੀ ਪ੍ਰਾਂਤ ਪੂਰਬੀ ਵਿਭਾਗ ਵੱਲੋਂ ਹੋਲੀ ਦੇ ਤਿਉਹਾਰ ਸਬੰਧੀ ਕਵੀ ਦਰਬਾਰ ਕਰਵਾਇਆ ਗਿਆ, ਇਸ ਕਵੀ ਦਰਬਾਰ ਵਿੱਚ ਦੇਸ਼ ਭਰ ਤੋਂ ਆਏ ਚੁਣੇ ਹੋਏ ਅਤੇ ਉੱਘੇ ਕਵੀਆਂ ਨੇ ਆਪਣੀਆਂ ਲਿਖੀਆਂ ਕਵਿਤਾਵਾਂ ਰਾਹੀਂ ਆਏ ਲੋਕਾਂ ਨੂੰ ਪ੍ਰੇਰਿਤ ਕੀਤਾ।ਦੇਸ਼ ਦੇ ਹਿੱਤ ਮੀਟਿੰਗ ਵਿੱਚ ਮੁੱਖ ਤੌਰ ’ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਜਕਾਰਨੀ ਮੈਂਬਰ ਦਯਾਨੰਦ, ਸੀਨੀਅਰ ਭਾਜਪਾ
ਆਗੂ ਪਵਨ ਸ਼ਰਮਾ, ਦਿੱਲੀ ਭਾਜਪਾ ਦੇ ਜਨਰਲ ਸਕੱਤਰ ਅਤੇ ਐਨ.ਡੀ.ਐਮ.ਸੀ ਮੈਂਬਰ ਕੁਲਜੀਤ ਸਿੰਘ ਚਾਹਲ ਹਾਜ਼ਰ ਸਨ।ਸਾਰਿਆਂ ਨੇ ਸਵਦੇਸ਼ੀ ਜਾਗਰਣ ਮੰਚ ਵੱਲੋਂ ਦੇਸ਼ ਨੂੰ ਸਸ਼ਕਤ ਬਣਾਉਣ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਦਯਾਨੰਦ ਨੇ ਕਿਹਾ ਕਿ ਹੋਲੀ
ਜਿੱਥੇ ਸਾਡੇ ਦੇਸ਼ ਦੀ ਸੰਸਕ੍ਰਿਤੀ ਨੂੰ ਦਰਸਾਉਂਦੀ ਹੈ, ਉੱਥੇ ਹੀ ਹੋਲੀ ਦਾ ਤਿਉਹਾਰ ਵੈਰ-ਵਿਰੋਧ ਛੱਡ ਕੇ ਆਪਸੀ ਮੇਲ-ਮਿਲਾਪ ਦਾ ਪ੍ਰਤੀਕ ਹੈ। ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਦਯਾਨੰਦ ਨੇ ਕਿਹਾ ਕਿ ਹੋਲੀ ਦੇ ਮੌਕੇ `ਤੇ ਭਾਰਤੀ ਅਤੇ ਸਥਾਨਕ ਵਿਕਰੇਤਾਵਾਂ ਤੋਂ
ਤਿਉਹਾਰਾਂ ਦੀਆਂ ਵਸਤੂਆਂ ਖਰੀਦਦੇ ਹਨ, ਉਨ੍ਹਾਂ ਕਿਹਾ ਕਿ ਜਿੱਥੇ ਸਥਾਨਕ ਵਿਕਰੇਤਾਵਾਂ ਨੇ ਦੇਸ਼ ਨੂੰ ਲਾਕਡਾਊਨ ਵਿੱਚ ਸਸ਼ਕਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਉਥੇ ਵਿਦੇਸ਼ੀ ਕੰਪਨੀਆਂ ਦਾ ਯੋਗਦਾਨ ਵੀ ਨਾਂਮਾਤਰ ਹੈ।ਸੂਬਾ ਕਨਵੀਨਰ ਵਿਕਾਸ ਚੌਧਰੀ ਨੇ ਕਾਨਫਰੰਸ ਵਿੱਚ ਆਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਦਾ ਸੰਚਾਲਨ ਪੂਰਬੀ ਵਿਭਾਗ ਦੇ ਮੁੱਖ ਵਰਕਰ ਸੁੰਦਰ ਚੌਧਰੀ ਅਤੇ ਦਿਨੇਸ਼ ਬਘੇਲ ਨੇ ਕੀਤਾ।