Sat. Mar 2nd, 2024


ਨਵੀਂ ਦਿੱਲੀ- ਤੱਖਤ ਸ਼੍ਰੀ ਹਰਮੰਦਿਰ ਜੀ ਪਟਨਾ ਸਾਹਿਬ ਦੇ ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਮੀਡੀਆ ਸਲਾਹਕਾਰ ਸੁਦੀਪ ਸਿੰਘ ਵੀ ਮੌਜੂਦ ਰਹੇ।ਜੱਥੇ. ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਤੱਖਤ ਸ੍ਰੀ ਹਰਮੰਦਿਰ ਜੀ ਪਟਨਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 355 ਸਾਲਾ ਪ੍ਰਕਾਸ਼ ਪੁਰਬ ਇਕੱਠੇ 4 ਤੋਂ 9
ਜਨਵਰੀ 2022 ਤੱਕ ਮਨਾਇਆ ਜਾਵੇਗਾ। ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਹਾਜਰੀਆਂ ਭਰਨਗੀਆਂ।ਜੱਥੇ. ਹਿੱਤ ਨੇ
ਦੱਸਿਆ ਕਿ ਕਮੇਟੀ ਵਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਪਿਤਾ ਅਤੇ ਪੁੱਤਰ ਦੋਵੇਂ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਇਕੱਠੇ ਮਨਾਇਆ ਜਾ ਰਿਹਾ ਹੈ, ਜਿਸ ਵਿਚ 4 ਜਨਵਰੀ ਨੂੰ ਰਾਜਗੀਰ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 6 ਜਨਵਰੀ
ਨੂੰ ਸਵੇਰੇ ਸਮਾਪਤੀ ਉਪਰੰਤ ਦੁਪਹਿਰ ਤਕ ਦੀਵਾਨ ਸਜਾਏ ਜਾਣਗੇ।7 ਜਨਵਰੀ ਨੂੰ ਤੱਖਤ ਸਾਹਿਬ ਵਿਖੇ ਵੱਡੀ ਪ੍ਰਭਾਤ ਫੇਰੀ ਕੱਢੀ ਜਾਵੇਗੀ ਅਤੇ ਰਾਤ ਨੂੰ ਕਵੀ ਦਰਬਾਰ ਪ੍ਰੋਗਰਾਮ ਹੋਵੇਗਾ।ਜਿਸ ਵਿਚ ਦੇਸ਼ ਭਰ ਤੋਂ ਕਵੀ ਪੁੱਜ ਕੇ ਗੁਰੂ ਸਾਹਿਬ ਦੇ ਜੀਵਨ ’ਤੇ ਕਵਿਤਾਵਾਂ
ਪੇਸ਼ ਕਰਨਗੇ।8 ਜਨਵਰੀ ਨੂੰ ਸਵੇਰੇ ਗਾਇਘਾਟ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ
ਜਾਣਗੇ ਤੇ ਉੱਥੋਂ ਹੀ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਕੱਢਿਆ ਜਾਵੇਗਾ ਜੋ ਦੇਰ ਸ਼ਾਮ ਤਖ਼ਤ ਸਾਹਿਬ ’ਤੇ ਪੁੱਜੇਗਾ ਅਤੇ ਤਖ਼ਤ ਸਾਹਿਬ ’ਤੇ ਦੇਰ ਰਾਤ ਤਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਨਾਮ ਸਿੰਘ, ਭਾਈ
ਕਾਰਜ ਸਿੰਘ, ਦਿੱਲੀ ਕਮੇਟੀ ਦੇ ਹਜੂਰੀ ਰਾਗੀ ਭਾਈ ਮਨੋਹਰ ਸਿੰਘ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 9 ਤਰੀਕ ਨੂੰ ਅੰਮ੍ਰਿਤ ਵੇਲ੍ਹੇ ਤੋਂ ਕੀਰਤਨ ਸਮਾਗਮ ਅਰੰਭ ਹੋਣਗੇ ਜੋ ਰਾਤ 12 ਵਜੇ ਤਕ ਚਲਣਗੇ ਇਸ ਵਿਚ ਵਿਸ਼ੇਸ਼ ਤੌਰ ’ਤੇ ਭਾਈ ਚਮਨਜੀਤ ਸਿੰਘ ਲਾਲ, ਭਾਈ
ਗੁਰਇਕਬਾਲ ਸਿੰਘ, ਭਾਈ ਪਿੰਦਰਪਾਲ ਸਿੰਘ ਪੁੱਜ ਕੇ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਤਖ਼ਤ ਕਮੇਟੀ ਵੱਲੋਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਆਦਿ ਦੀ ਵਿਵਸਥਾ ਦੇ ਨਾਲ-ਨਾਲ ਸੰਗਤਾਂ ਨੂੰ
ਲੈਣ ਲਿਜਾਣ ਲਈ ਬੱਸਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।ਤਖ਼ਤ ਸਾਹਿਬ ’ਤੇ ਲੰਗਰ ਲਈ ਆਟੋਮੈਟਿਕ ਹਾਈਜੈਨਿਕ ਕਿਚਨ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿਚ 25 ਹਜ਼ਾਰ ਸੰਗਤਾਂ ਲਈ ਇਕੱਠੇ ਲੰਗਰ ਤਿਆਰ ਕੀਤਾ ਜਾ ਸਕੇਗਾ।ਨਵੇਂ ਲੰਗਰ ਹਾਲ ਵਿੱਚ ਸਬਜ਼ੀਆਂ
ਕੱਟਣ, ਧੋਣ ਦੇ ਨਾਲ-ਨਾਲ ਲੰਗਰ ਤਿਆਰ ਕਰਨ ਅਤੇ ਬਰਤਨ ਧੋਣ ਦੀ ਮਸ਼ੀਨਾਂ ਵੀ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੋਲਰ ਸਿਸਟਮ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਸਰਾਂ ਵੀ ਬਣਾਈ ਜਾ ਰਹੀ ਹੈ। ਟੈਂਟ ਸਿਟੀ ਇਸ ਵਾਰ ਕੋਰੋਨਾ ਦੇ ਚਲਦੇ ਨਹੀਂ ਬਣਾਈ ਜਾਵੇਗੀ ਪਰਬਿਹਾਰ ਸਰਕਾਰ ਨੇ ਸਰਕਾਰੀ ਭਵਨ ਤੇ ਸਕੂਲ, ਕਮੇਟੀ ਨੂੰ ਦੇ ਕੇ ਉੱਥੇ ਸੰਗਤਾਂ ਦੇ ਰਹਿਣ
ਲਈ ਪ੍ਰਬੰਧ ਦੀ ਗੱਲ ਕਹੀ ਹੈ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।

Leave a Reply

Your email address will not be published. Required fields are marked *