Sun. Mar 3rd, 2024


ਨਵੀਂ ਦਿੱਲੀ -ਇੱਕ ਸਮਾਂ ਸੀ ਜਦੋਂ ਦਿੱਲੀ ਕਮੇਟੀ ਦੀ ਸਟੇਜ ਤੋਂ ਸਰਕਾਰਾਂ ਤੋਂ ਕੌਮ ਦੀ ਮੰਗਾ ਮਨਵਾਉਣ ਲਈ ਅਵਾਜ਼ ਬੁਲੰਦ ਕੀਤੀ ਜਾਂਦੀ ਸੀ ਪਰ ਅਫਸੋਸ ਮੌਜੂਦਾ ਪ੍ਰਬੰਧਕਾਂ ਨੇ ਦਿੱਲੀ ਕਮੇਟੀ ਦੀ ਧਾਰਮਿਕ ਸਟੇਜ ਤੋਂ ਸਰਕਾਰ ਦੇ ਸਾਹਮਣੇ ਕੌਮ ਦੀ ਮੰਗਾ ਦੀ ਗੱਲ ਤਕ ਨਹੀਂ ਕੀਤੀ ਚਾਹੇ ਉਹ ਕੌਮ ਦੀ ਚੜ੍ਹਦੀਕਲਾ ਲਈ ਕੰਮ ਕਰਨ ਵਾਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੋਵੇ, ਪਿਛਲੇ ਲੰਮੇ ਸਮੇਂ ਤੋਂ ਭਾਈ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਹੋਵੇ, ਸਿੱਖਾ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਵਾਪਸ ਦੇਣ ਦੀ ਮੰਗ ਹੋਵੇ, ਸੀਸ ਗੰਜ ਸਾਹਿਬ ਪਾਰਕਿੰਗ ਦਾ ਮਸਲਾ ਹੋਵੇ, 2 ਸਿੱਖ ਜਜਾਂ ਦੀ ਨਿਯੁਕਤੀ ਨਾ ਕਰਨ ਦੀ ਗੱਲ ਹੋਵੇ, ਐਨਐਸਏ ਲਗਾ ਕੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੋਜਵਾਨਾ ਨੂੰ ਛੱਡਣ ਦੀ ਗੱਲ ਹੋਵੇ ਹੋਰ ਵੀ ਕਈ ਵੱਡੀਆਂ ਮੰਗਾ ਹਣ ਇਕ ਵੀ ਮੰਗ ਤੇ ਗੱਲ ਨਹੀਂ ਕੀਤੀ ਗਈ, ਤੇ ਨਾਂ ਹੀ ਓਹ ਆਪਣੇ ਕਾਰਜਕਾਲ ਦੌਰਾਨ ਕੌਮ ਲਈ ਕੀਤਾ ਗਿਆ ਕੋਈ ਇੱਕ ਵੀ ਕੰਮ ਨਹੀਂ ਦਸ ਸਕੇ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਦੀ ਯੂਥ ਵਿੰਗ ਦੇ ਭਾਈ ਜਸਮੀਤ ਸਿੰਘ ਪੀਤਮਪੁਰਾ ਨੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਉਤੇ ਇੱਕ ਐਨਆਰਆਈ ਵਲੋਂ ਬੜੇ ਵੱਡੇ ਪੱਧਰ ਤੇ ਦੋਸ਼ ਲਾਏ ਹਨ ਕਿ ਸਿਰਸਾ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਗੁਰੂ ਦੀ ਗੋਲਕ ਨੂੰ, ਗੁਰੂ ਘਰ ਦੇ ਖਾਤਿਆਂ ਨੂੰ ਦਿੱਲੀ ਕਮੇਟੀ ਦੇ ਤੋਸ਼ੇਖਾਨੇ ਨੂੰ ਨਸ਼ਿਆਂ ਦੇ ਵਪਾਰ ਕਰਨ ਲਈ ਅਤੇ 10 ਹਜ਼ਾਰ ਕਰੋੜ ਰੁਪਏ ਦੀ ਮਨੀ ਲਾਂਡਰਿੰਗ, ਵਿਦੇਸ਼ ਤੋਂ ਆਏ ਡਾਲਰਾਂ ਦਾ ਝੋਲ, 34 ਕਿਲੋ ਸੋਨੇ ਦਾ ਗਾਇਬ ਹੋਣ ਦੇ ਦੋਸ਼ ਵੀ ਲਗੇ ਹਨ, ਇਥੇ ਹੀ ਬਸ ਨਹੀਂ ਉਸ ਐਨਆਰਆਈ ਸ਼ਖਸ ਦੇ ਅਨੁਸਾਰ ਕਿਸਾਨ ਅੰਦੋਲਨ ਵਿਚ ਸਿਰਸਾ ਨੂੰ ਸਰਕਾਰ ਨੇ ਕਿਸਾਨਾਂ ਵਿਚ ਵਾੜਿਆ ਗਿਆ ਸੀ। ਨਾਲ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਵਿਡ ਕੇਅਰ ਸੈਂਟਰ ਦੇ ਨਾਮ ਉਤੇ ਵਿਦੇਸ਼ਾਂ ਤੋਂ ਸਿਰਸਾ ਨੇ 18 ਲੱਖ ਕੈਨੇਡੀਅਨ ਡਾਲਰ ਮਤਲਬ 11 ਕਰੋੜ ਰੁਪਏ ਐਨਆਰਆਈ ਪੰਜਾਬੀਆਂ ਨੂੰ ਅਪੀਲ ਕਰਕੇ ਜਗਮਨਦੀਪ ਸਿੰਘ ਦੇ ਖਾਤੇ ਵਿਚ ਪਵਾਏ ਸੀ। ਪਰ ਬਾਅਦ ਵਿਚ ਉਸ ਰਕਮ ਨੂੰ ਸਿਰਸਾ ਨੇ ਦਿੱਲੀ ਕਮੇਟੀ ਦੇ ਖਾਤੇ ਵਿਚ ਪਵਾਉਣ ਦੀ ਥਾਂ ਕੈਨੇਡਾ ਵਿਚ ਆਪਣੇ ਵਪਾਰਕ ਮਿੱਤਰ ਦੇ ਵਪਾਰ ਵਿਚ ਨਿਵੇਸ਼ ਕਰ ਦਿੱਤਾ ਸੀ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਆਏ ਆਕਸੀਜਨ ਕੰਸੈਂਟਰੇਟਰ ਅਤੇ ਰੇਮਡੇਸਿਵਿਰ ਇੰਜੇਕਸਨ ਦੀ ਦਿੱਲੀ ਵਿਚ ਬਲੈਕ ਮਾਰਕੀਟਿੰਗ ਕੀਤੀ ਗਈ।” ਇਹਨਾਂ ਸਾਰੇ ਘੋਟਾਲੇ ਸਾਹਮਣੇ ਆਉਣ ਤੋਂ ਬਾਅਦ ਜਿਥੇ ਅਜ ਸਾਰੀ ਕੌਮ ਸ਼ਰਮਸਾਰ ਹੋਈ ਹੈ। ਦਿੱਲੀ ਕਮੇਟੀ ਦੀ ਧਾਰਮਿਕ ਸਟੇਜ ਤੋਂ ਸਿਰਸਾ ਤੇ ਵੱਡੇ ਪੱਧਰ ਤੇ ਲੱਗੇ ਦੋਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਸਟੇਜ ਤੋਂ ਬੁਲਵਾਣਾ ਚਿੰਤਾਜਨਕ ਹੈ ਤੇ ਇਸਦਾ ਜਵਾਬ ਕੌਮ ਜ਼ਰੂਰ ਲਵੇਗੀ।

Leave a Reply

Your email address will not be published. Required fields are marked *