ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬ ਧਰਮ ਪ੍ਰਚਾਰ ਵਿੰਗ ਵੱਲੋਂ 14 ਸਾਲਾ ਬੱਚੀ ਅਮਰਜੀਤ ਕੌਰ ਦੀ ਸਿੱਖ ਧਰਮ ’ਚ ਮੁੜ੍ਹ ਵਾਪਸੀ ਕਰਵਾਈ ਗਈ।ਇਹ ਬੱਚੀ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜਿਆਣੀ ਦੀ ਰਹਿਣ ਵਾਲੀ ਹੈ ਜਿਸ ਨੂੰ ਪਿਛਲੇ ਦਿਨੀਂ ਗੁਮਰਾਹ ਕਰਕੇ ਜ਼ਬਰਨ ਇਸਾਈ ਧਰਮ ਕਬੂਲ ਕਰਵਾਇਆ ਗਿਆ ਸੀ।ਦਿੱਲੀ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਦੀ ਪੰਜਾਬ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਾਰੇ ਪਰਿਵਾਰ ਤੇ ਪਿੰਡ ਦੀ ਪੰਚਾਇਤ ਤੇ ਸੰਗਤਾਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ
ਕਰਕੇ ਮੁੜ ਸਿੱਖ ਧਰਮ ਵਿੱਚ ਘਰ ਵਾਪਸੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਬੱਚੀ ਦਿੱਲੀ ਕਮੇਟੀ ਤੇ ਸਿੱਖ ਕੌਮ ਦੀ ਬੱਚੀ ਹੈ।ਇਸ ਲਈ ਬੱਚੀ ਦੇ ਆਰਥਕ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਦਿੱਲੀ ਕਮੇਟੀ ਵੱਲੋਂ ਕੀਤਾ ਜਾਵੇਗਾ ਅਤੇ
ਨਾਲ ਹੀ ਸਕੂਲ ਜਾਣ ਲਈ ਸਾਇਕਲ ਵੀ ਮੁਹੱਈਆ ਕਰਵਾਈ ਜਾਵੇਗੀ ਕਿਉਂਕਿ ਬੱਚੀ ਹਰ ਰੋਜ਼ ਚਾਰ ਕਿਲੋਮੀਟਰ ਦੂਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਧੋਪੁਰ ਕੈਂਟ ਪੈਦਲ ਪੜਨ ਜਾਂਦੀ ਹੈ।ਸ. ਭੋਮਾ ਵੱਲੋਂ ਦਿੱਲੀ ਕਮੇਟੀ ਨੂੰ ਦਿੱਤੀ ਜਾਣਕਾਰੀ ਅਨੁਸਾਰ ਅੱਜ
ਤੋਂ ਚਾਰ ਸਾਲ ਪਹਿਲਾਂ ਬੱਚੀ ਦੇ ਪਿਤਾ ਦੀ ਦੇਹਾਂਤ ਹੋ ਗਿਆ ਸੀ।ਬੱਚੀ ਦੀ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਤੇ ਆਪਣੀਆਂ ਦੋ ਬੱਚੀਆਂ ਨੂੰ ਪੜ੍ਹਾੳਂੁਦੀ ਹੈ। ਉਨ੍ਹਾਂ ਕਿਹਾ ਉਨ੍ਹਾਂ ਨੇ ਬੱਚੀ ਤੋਂ ਸਾਰੇ ਹਾਲਾਤ ਜਾਣੇ ਹਨ ਕਿ ਕਿਵੇਂ ਇਸ ਬੱਚੀ ਦਾ ਜਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ।ਬੱਚੀ ਦੀ ਚਾਚੀ ਦੀ ਮਾਂ ਕ੍ਰਿਸ਼ਚਨ ਹੈ ਤੇ ਚਾਚੀ ਪਿਛਲੇ ਤਿੰਨ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਚਾਚੀ ਨੇ ਬਹਾਨਾ ਮਾਰਕੇ ਬੱਚੀ ਨੂੰ ਆਪਣੇ ਪੇਕੇ ਘਰ ਸੱਦਿਆ ਕਿ ਮੇਰੀ ਬੇਟੀ ਦਾ ਦਿਲ ਨਹੀਂ ਲੱਗ ਰਿਹਾ ਤੇ ਤੂੰ ਇਸ ਨੂੰ ਆ ਕੇ ਮਿਲ ਜਾਹ, ਜਦ ਬੱਚੀ ਚਾਚੀ ਕੋਲ ਗਈ ਤਾਂ ਚਾਚੀ ਦੀ ਮਾਂ ਦੋ ਐਤਵਾਰ ਬੱਚੀ ਨੂੰ ਚਰਚ ਲੈ ਕੇ ਗਈ ਤੇ ਦੂਸਰੇ ਐਤਵਾਰ ਬੱਚੀ ਦੇ ਕ਼ਰਾਰ ਲਾਹ
ਦਿੱਤੇ ਗਏ ਪਰ 25 ਦਿਨ ਘਰਦਿਆਂ ਨੂੰ ਕਿਸੇ ਕਿਸਮ ਦਾ ਪਤਾ ਨਹੀਂ ਲੱਗਾ ਜਦ ਦੋ ਦਿਨ ਪਹਿਲਾਂ ਘਰਦਿਆਂ ਨੂੰ ਪਤਾ ਲੱਗਾ ਤਾਂ ਪਿੰਡ ਵਿੱਚ ਰੌਲਾ ਪੈ ਗਿਆ ਤੇ ਧਰਮ ਪਰਿਵਰਤਨ ਦਾ ਮੁੱਦਾ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਸੁਰਖੀਆਂ ਬਣ ਗਿਆ।ਬੱਚੀ ਦੀ ਚਾਚੀ ਦੀ
ਮਾਤਾ ਰਾਣੀ ਠਾਕੁਰ ਤੇ ਪਾਸਟਰ ਤੇ ਪ੍ਰਸ਼ਾਸਨ ਨੇ 295 ਏ ਮੁਕੱਦਮਾ ਦਰਜ ਕਰ ਲਿਆ ਗਿਆ