ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਪੋਰਟਸ ਸਬ-ਕਮੇਟੀ ਦੁਆਰਾ ਬੱਚਿਆਂ ’ਚ ਖੇਡਾਂ ਨੂੰ ਉਤਸ਼ਾਹ ਦੇਣ ਲਈ ਗੁਰੂ
ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਬ੍ਰਾਂਚ ’ਚ ‘ਬਾਲਾ ਪ੍ਰੀਤਮ ਜੀ.ਐਚ.ਪੀ.ਐਸ ਇੰਟਰ ਸਕੂਲ ਮੀਟ 2022’ ਦੇ ਤਹਿਤ ਤਿੰਨ ਰੋਜ਼ਾ ਬੈਡਮਿੰਟਨ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਸਮਾਪਨ ਅੱਜ ਹੋਇਆ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ ਨੇ ਜੇਤੂ ਖਿਡਾਰੀਆਂ ਨੂੰ ਮੈਡਲ, ਸਰਟੀਫੀਕੇਟ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨਾਲ ਸਪੋਰਟਸ ਸਬ ਕਮੇਟੀ ਦੇ ਚੇਅਰਮੈਨ ਸ. ਗੁਰਦੀਪ ਸਿੰਘ ਬਿੱਟੂ, ਸ. ਅਮਰਜੀਤ ਸਿੰਘ ਪੱਪੂ ਫ਼ਤਿਹ ਨਗਰ, ਸ. ਵਿਕਰਮ ਸਿੰਘ ਰੋਹਿਣੀ,
ਸ. ਸਤਨਾਮ ਸਿੰਘ ਸੱਤਾ, ਸ. ਚਰਨਜੀਤ ਸਿੰਘ ਆਦਿ ਮੌਜ਼ੂਦ ਸਨ।ਮੁਕਾਬਲੇ ਦਾ ਆਯੋਜਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਦੀ ਪ੍ਰਿੰਸੀਪਲ ਸ੍ਰੀਮਤੀ ਸੁਖਵੰਤ ਕੌਰ ਅਤੇ ਹਰੀ ਨਗਰ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਦੀ ਅਗਵਾਈ ’ਚ ਕੀਤਾ
ਗਿਆ।ਸਪੋਰਟਸ ਸਬ ਕਮੇਟੀ ਦੇ ਚੇਅਰਮੈਨ ਸ. ਗੁਰਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਮੁਕਾਬਲੇ ’ਚ 11 ਸਕੂਲਾਂ ਦੇ 88 ਖਿਡਾਰੀਆਂ ਨੇ ਭਾਗ ਲਿਆ ਜੋ ਕਿ ਬਹੁਤ ਉਤਸ਼ਾਹਿਤ ਸਨ।ਜੀ.ਐਚ.ਪੀ.ਐਸ ਇੰਟਰ ਸਕੂਲ ਮੁਕਾਬਲੇ ਦੇ ਤਹਿਤ ਅਗਲਾ ਮੁਕਾਬਲਾ ‘ਟੇਬਲ ਟੇਨਿਸ’ ਦਾ
ਹਰਗੋਬਿੰਦ ਐਨਕਲੇਵ ’ਚ ਸਥਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ 7 ਤੋਂ 9 ਸਤੰਬਰ ਤਕ ਆਯੋਜਿਤ ਕੀਤਾ ਜਾਵੇਗਾ।ਬਾਕੀ ਹੋਣ ਵਾਲੇ ਮੁਕਾਬਲਿਆਂ ’ਚ ਹੈਂਡ ਬਾਲ, ਖੋ-ਖੋ, ਵਾਲੀਵਾਲ, ਫੁੱਟਬਾਲ, ਬਾਸਕੇਟ ਬਾਲ, ਐਥਲੇਟਿਕਸ ਮੀਟ, ਕ੍ਰਿਕੇਟ/ਜੂਡੋ ਅਤੇ ਗਤਕਾ
ਮੁਕਾਬਲੇ ਸ਼ਾਮਿਲ ਹਨ।