ਨਵੀਂ ਦਿੱਲੀ 
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੀ ਆਰ ਓ ਭਾਈ ਭੁਪਿੰਦਰ ਸਿੰਘ ਨੇ ਅਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਬੀਤੇ ਅੱਠ ਸਾਲ ਦਾ ਲੇਖਾ ਜੋਖਾ ਇਕ ਵਾਰੀ ਜਰੂਰ ਵਿਚਾਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅੱਠ ਸਾਲ ਪਹਿਲਾਂ ਸਾਡੀ ਪਾਰਟੀ ਗੁਰੂਦੁਆਰਾ ਕਮੇਟੀ ਕੋਲ ਕਿਤਨਾ ਸਰਮਾਇਆ ਛੱਡ ਕੇ ਗਈ ਸੀ ਤੇ ਹੁਣ ਮੌਜੂਦਾ ਕਮੇਟੀ ਕਿਤਨਾ ਦਿਖਾ ਰਹੀ ਹੈ । ਸਕੂਲ ਕਾਲੇਜ ਕਿਨ੍ਹਾ ਹਾਲਾਤਾਂ ਵਿਚ ਛੱਡੇ ਗਏ ਸਨ ਤੇ ਹੁਣ ਉਹ ਕਿੰਨ੍ਹਾਂ ਹਾਲਾਤਾਂ ਵਿਚ ਪਹੁੰਚ ਗਏ ਹਨ ਇਸ ਦੌਰਾਨ ਜੋ ਚੜਤ ਗੁਰੂਘਰਾਂ ਵਿਚ ਆਈ ਸੀ ਉਸ ਦੀ ਵਰਤੋਂ ਕਿਥੇ ਤੇ ਕਿਦੇ ਤੇ ਹੋਈ । ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਇਤਿਹਾਸ ਵਿਚ ਜਿਤਨੀਆ ਧਾਂਧਲੀਆਂ ਪਿਛਲੇ ਸਾਲਾਂ ਵਿਚ ਹੋਈਆਂ ਹਨ ਉਸ ਨਾਲ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੂਕਿਆ ਹੈ ਤੇ ਮੌਜੂਦਾ ਪ੍ਰਧਾਨ ਉਪਰ ਦੇਸ਼ ਤੋਂ ਬਾਹਰ ਨਾ ਨਿਕਲਣ ਦੇ ਐਲ ਓ ਸੀ ਜ਼ਾਰੀ ਹੋਏ ਹਨ ਤੇ ਐਲ ਓ ਸੀ ਸਿਰਫ ਗੰਭੀਰ ਅਪਰਾਧਾਂ ਕਰਕੇ ਜ਼ਾਰੀ ਹੁੰਦੀ ਹੈ ਇਸ ਲਈ ਸੋਚਣ ਦਾ ਮੁੱਖ ਵਿਸ਼ਾ ਇਹੋ ਹੈ ਕਿ ਇਨ੍ਹਾਂ ਦੇ ਅਪਰਾਧ ਜੋ ਹਾਲੇ ਪਤਾ ਲਗੇ ਹਨ ਉਹ ਕਿਤਨੇ ਗੰਭੀਰ ਹਨ ਤੇ ਜਿਹੜੇ ਹਾਲੀ ਨਜ਼ਰੀ ਨਹੀਂ ਪਏ ਉਹ ਕਿਦਾਂ ਦੇ ਹੋਣਗੇ । ਸੰਗਤ ਜੀ ਜ਼ੇਕਰ ਅਸੀ ਗੁਰੂਘਰਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਣਾ ਹੈ, ਗੁਰਦੁਆਰੇ, ਸਕੂਲ ਕਾਲੇਜ ਨੂੰ ਬਚਾਉਣਾ ਹੈ ਤਾਂ ਆਪ ਜੀ ਆਪਣੇ ਵੋਟ ਨੂੰ ਸੋਚ ਵਿਚਾਰ ਕੇ ਕਾਰ ਤੇ ਮੋਹਰ ਲੱਗਾ ਕੇ ਪਾਣਾ ਜੀ ।

 

Leave a Reply

Your email address will not be published. Required fields are marked *