ਨਵੀਂ ਦਿੱਲੀ – ਅਜ ਦਿੱਲੀ ਦੇ ਵੱਖ ਵੱਖ ਇਲਾਕਿਆ ਵਿਚ ਸਿੱਖ ਪਰਿਵਾਰਾਂ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਵੋਟਾਂ ਪਾਈਆਂ ਗਈਆਂ ਜਿਸ ਨਾਲ ਚੋਣ ਲੜ ਰਹੇ 312 ਉੱਮੀਦੁਆਰਾ ਦਾ ਭਵਿੱਖ ਹੁਣ ਚੋਣ ਮਸ਼ੀਨਾਂ (ਬੈਲੇਟ ਬੋਕਸ) ਵਿਚ ਬੰਦ ਹੋ ਗਿਆ ਹੈ ਜੋ ਕਿ 25 ਅਗਸਤ ਨੂੰ ਉਨ੍ਹਾਂ ਦੀ ਜਿੱਤ ਹਾਰ ਦੇ ਫੈਸਲੇ ਵਾਸਤੇ ਖੋਲਿਆ ਜਾਏਗਾ । ਸਰਕਾਰ ਵਲੋਂ ਦਿੱਲੀ ਦੇ ਸਾਰੇ 46 ਗੁਰਦੁਆਰਾ ਵਾਰਡਾਂ ਲਈ 23 ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਸਨ ਜਿਨ੍ਹਾਂ ਦੀ ਦੇਖ ਰੇਖ ਅਤੇ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਸ਼ਹਿਰ ਭਰ ਦੇ ਸਰਕਾਰੀ ਸਕੂਲਾਂ ਵਿੱਚ ਸਥਾਪਿਤ 546 ਪੋਲਿੰਗ ਸਟੇਸ਼ਨਾਂ ‘ਤੇ ਅਮਨ ਅਮਾਨ ਨਾਲ ਵੋਟਿੰਗ ਕੀਤੀ ਗਈ । ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਅੰਦਰ 132 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 312 ਉਮੀਦਵਾਰ ਮੈਦਾਨ ਵਿੱਚ ਸਨ । ਕਮੇਟੀ ਦੇ ਚੋਣਾਂ ਲਈ ਤਕਰੀਬਨ 3.42 ਲੱਖ ਸਿੱਖ ਵੋਟਰ ਚੋਣਾਂ ਵਿੱਚ ਭਾਗ ਲੈਣ ਦੇ ਯੋਗ ਸਨ ਪਰ ਇਨ੍ਹਾਂ ਵਿਚ ਜਿਆਦਾਤਰ ਨੇ ਵੋਟ ਪਾਉਣ ਲਈ ਜਿਆਦਾ ਦਿਲ ਚਸਪੀ ਨਹੀਂ ਦਿਖਾਈ । ਚੋਣਾਂ ਵਿਚ ਮੁੱਖ ਮੁਕਾਬਲਾ ਸਿਰਸਾ ਅਤੇ ਸਰਨਾ ਪਾਰਟੀ ਵਿਚ ਹੋਣ ਦੀਆਂ ਚਰਚਾਵਾਂ ਜੋਰਾ ਤੇ ਸਨ ਜਦਕਿ ਇਸ ਲਈ ਤੀਜੀ ਪਾਰਟੀ ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਵੀ ਮੈਦਾਨ ਵਿਚ ਹੋਣ ਕਰਕੇ ਬਹੁਤ ਸਖ਼ਤ ਮੁਕਾਬਲਾ ਬਣਿਆ ਹੋਇਆ ਸੀ । ਹਰ ਪਾਰਟੀ ਵਲੋਂ ਆਪੋ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਚੋਣਾਂ ਵਿਚ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਲਈ ਸਾਰੇ ਉੱਮੀਦੁਆਰਾ ਸਣੇ ਸੰਗਤਾਂ ਨੂੰ 25 ਅਗਸਤ ਤਕ ਇੰਤਜਾਰ ਕਰਨਾ ਪਵੇਗਾ ।

 

Leave a Reply

Your email address will not be published. Required fields are marked *