ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਊ ਦਿੱਲੀ ਮੈਡੀਕਲ ਸੈਂਟਰ ਦੇ ਸਹਿਯੋਗ ਨਾਲ ਪੰਜਾਬੀ ਬਾਗ ਵਿਚ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਕੈਂਪ ਕਮ ਹੈਲਥ ਚੈਕਅਪ ਕੈਂਪ ਲਗਵਾਇਆ ਗਿਆ। ਕੈਂਪ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ।
ਇਸ ਮੌਕੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਲੋਕ ਵੈਕਸੀਨ ਲਗਵਾਉਣ। ਉਹਨਾਂ ਕਿਹਾ ਕਿ ਵੈਕਸੀਨ ਲੱਗ ਜਾਣ ‘ਤੇ ਵਿਅਕਤੀ ‘ਤੇ ਮੌਤ ਦਾ ਖਤਰਾ ਨਾਂਹ ਬਰਾਬਰ ਰਹਿ ਜਾਂਦਾ ਹੈ। ਉਹਨਾਂ ਕਿਹਾ ਕਿ ਵੈਕਸੀਨ ਲਗਵਾਉਣਾ ਅੱਜ ਵੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਲੋਕ ਵੈਕਸੀਨ ਲਗਵਾ ਕੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਆ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਬਿਮਾਰੀ ਨੁੰ ਪਹਿਲਾਂ ਫੜ ਲਓ ਤਾਂ ਇਲਾਜ ਹੋ ਜਾਂਦਾ ਹੈ ਪਰ ਜੇਕਰ ਦੇਰ ਹੋ ਗਈ ਤਾਂ ਫਿਰ ਬਿਮਾਰੀ ਲਾਇਲਾਜ ਹੋ ਜਾਂਦੀ ਹੈ।
ਉਹਨਾਂ ਦੱਸਿਆ ਕਿ ਸਥਾਨਕ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਮਹਿੰਦਰਪਾਲ ਸਿੰਘ ਰਾਜੂ ਤੇ ਹੋਰਨਾਂ ਨੇ ਕੈਂਪ ਦਾ ਉਪਰਾਲਾ ਕੀਤਾ ਹੈ। ਇਸ ਕੈਂਪ ਵਿਚ ਵੈਕਸੀਨ ਦੇ ਕੋਈ ਪੈਸੇ ਨਹੀਂ ਤੇ ਮੈਡੀਕਲ ਚੈਕਅਪ ਦੇ ਕੋਈ ਪੈਸੇ ਨਹੀਂ ਹਨ।
ਉਹਨਾਂ ਕਿਹਾ ਕਿ ਉਹ ਸਭ ਨੁੰ ਅਪੀਲ ਕਰਦੇ ਹਨ ਕਿ ਜੋ ਵੀ ਅਜਿਹੇ ਕੈਂਪ ਲਗਵਾ ਸਕਦਾ ਹੈ, ਉਸਨੁੰ ਜ਼ਰੂਰਤ ਲਗਵਾਉਣੇ ਚਾਹੀਦੇ ਹਨ ਤੇ ਮਨੁੱਖਤਾ ਦੀ ਮਦਦ ਕਰਨੀ ਚਾਹੀਦੀ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ 125 ਬੈਡਾਂ ਦੇ ਹਸਪਤਾਲ ਦਾ ਉਦਘਾਟਨ 13 ਅਗਸਤ ਨੂੰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਰਮਾਤਮਾ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਸਮੁੱਤ ਬਖ਼ਸ਼ੇਗਾ ਤੇ 11 ਅਗਸਤ ਨੂੰ ਕੇਸ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਹੀ ਉਹ ਕੇਸ ਵਾਪਸ ਲੈ ਲੈਣਗੇ, ਅਸੀਂ ਇਹ ਆਸ ਕਰਦੇ ਹਾਂ।
ਉਹਨਾਂ ਕਿਹਾ ਕਿ ਜਦੋਂ ਅਸੀਂ ਕੋਰੋਨਾ ਸੰਕਟ ਵੇਲੇ ਵੇਖਿਆ ਸੀ ਕਿ ਲੋਕਾਂ ਨੁੰ ਇਲਾਜ ਲਈ ਹਸਪਤਾਲਾਂ ਵਿਚ ਬੈਡ ਨਹੀਂ ਮਿਲ ਰਹੇ ਤਾਂ ਉਸ ਵੇਲੇ ਫੈਸਲਾ ਕੀਤਾ ਸੀ ਕਿ ਆਪਣਾ ਹਸਪਤਾਲ ਬਣਾਇਆ ਜਾਵੇ। ਉਹਨਾਂ ਕਿਹਾ ਕਿ ਅੱਜ ਇਸ 125 ਬੈਡਾਂ ਦੇ ਹਸਪਤਾਲ ਵਿਚ ਦੁਨੀਆਂ ਦੀਆਂ ਬੇਹਤਰੀਨ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੁੰ ਇਲਾਜ ਦੀ ਸਹੂਲਤ ਮਿਲ ਸਕੇ।

 

Leave a Reply

Your email address will not be published. Required fields are marked *