ਖਰੜ:
ਦੇਸ਼ ਦੇ ਕਿਸਾਨਾਂ ਵਲੋਂ ਤਿੰਨ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਅੱਜ ਖਰੜ ਸ਼ਹਿਰ ਦੇ ਮਿਊਸਪਲ ਕੌਸਲਰ ਵਨੀਤ ਜੈਨ ਨੇ ਆਪਣੇ ਸਮਰੱਥਕਾਂ ਨਾਲ ਵਿਸੇਸ਼ ਤੌਰ ਤੇਦਿੱਲੀ ਜਾ ਕੇ ਹਾਜ਼ਰੀ ਲਗਵਾਈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਪਹਿਲਾ ਦੀ ਤਰ੍ਹਾਂ ਚੱਲ ਰਹੇ ਕਿਸਾਨੀ ਸੰਘਰਸ ਵਿਚ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਵਿਚ ਪਹਿਲਾਂ ਦੀ ਤਰ੍ਹਾਂ ਵੱਡਾ ਉਤਸ਼ਾਹ ਹੈ ਅਤੇ ਪੰਜਾਬ, ਹਰਿਆਣਾ ਤੋਂ ਰੋਜਾਨਾਂ ਇਸ ਸੰਘਰਸ਼ ਵਿਚ ਹਾਜਰੀ ਲਗਵਾ ਰਹੇ ਹਨ। ਪਰਮਪ੍ਰੀਤ ਸਿੰਘ ਖਾਨਪੁਰ ਜੋ ਪਿਛਲੇ ਚਾਰ ਦਿਨਾਂ ਤੋਂ ਦਿੱਲੀ ਵਿਖੇ ਧਰਨੇ ਵਿਚ ਸ਼ਾਮਲ ਹਨ ਨੇ ਖਰੜ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੱਸ ਅੱਡਾ ਖਰੜ ਵਿਖੇ ਚੱਲ ਰਹੇ ਰੋਜ਼ਾਨਾ ਰੋਸ ਪ੍ਰਦਰਸ਼ਨ ਵਿਚ ਹਾਜਰੀ ਜ਼ਰੂਰ ਲਗਾਇਆ ਕਰਨ। ਇਸ ਮੌਕੇ ਹੋਰ ਆਗੂ ਵੀ ਹਾਜ਼ਰ ਸਨ। ਉਨ੍ਹਾਂ ਇਹ ਵੀ ਅਪੀਲ ਕੀਤੀ ਜੋ ਟੋਲ ਪਲਾਜ਼ਾ ਤਾਲਮੇਲ ਸੰਘਰਸ਼ ਕਮੇਟੀ ਵਲੋਂ ਹਰ ਹਫਤੇ ਦੇ ਪੰਜਵੇ ਦਿਨ ਬੱਸ ਦਿੱਲੀ ਜਾਂਦੀ ਹੈ ਉਸ ਵਿਚ ਜਾਣ ਲਈ ਆਪਣਾ ਨਾਂ ਦਰਜ਼ ਕਰਵਾ ਸਕਦੇ ਹਨ।