Wed. Oct 4th, 2023


ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਸ਼ਤਾਬਦੀ ਸਮਾਰੋਹ-2022 ਦੇ ਮੌਕੇ ਦਿੱਲੀ ਯੂਨੀਵਰਸਿਟੀ ਦੇ ਮਾਤਾ ਸੁੰਦਰੀ ਕਾਲਜ ਫ਼ਾਰਵੁਮਨ ਦੇ ਅੰਦਰੂਨੀ ਕੁਆਲਿਟੀ ਅਸ਼ੋਰੈਂਸ ਸੈੱਲ ਦੁਆਰਾ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈ.ਸੀ.ਐਸ.ਐਸ.ਆਰ) ਅਤੇ ਪੰਜਾਬੀ ਸਾਹਿਤ ਸਭਾ, ਪੰਜਾਬੀ ਭਵਨ ਨਵੀਂ ਦਿੱਲੀ ਦੇ ਸਹਿਯੋਗ ਨਾਲ 3 ਤੋਂ 5 ਨਵੰਬਰ ਤੱਕ ” ਵੰਡ ਤੇ ਮੁੜ-ਵਿਚਾਰ ਕਰਦਿਆਂ: 75 ਵਰ੍ਹੇ” ਵਿਸ਼ੇ` ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਕਾਨਫ਼ਰੰਸ ਦੀ ਕਨਵੀਨਰ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ, ਡਾ. ਲੋਕੇਸ਼ ਕੁਮਾਰ ਗੁਪਤਾ, ਕਾਨਫਰੰਸ ਕੋਆਰਡੀਨੇਟਰ/ਡਾਇਰੈਕਟਰ, ਆਈ.ਕੀਓ.ਏ.ਸੀ ਅਤੇ ਡਾ. ਹਰਵਿੰਦਰ ਸਿੰਘ ਪ੍ਰਬੰਧਕੀ ਸਕੱਤਰ ਹਨ। ਕਾਨਫਰੰਸ ਦੇ ਸੈਸਨ ਕਾਲਜ ਦੇ ਮਾਤਾ ਸਾਹਿਬ ਕੌਰ ਆਡੀਟੋਰੀਅਮ, ਮਾਤਾ ਗੁਜਰੀ ਹਾਲ ਅਤੇ ਕਾਨਫਰੰਸ ਰੂਪ ਵਿਚ (ਆਨਲਾਈਨ ਮੋਡ ਵਿਚ ਵੀ) ਕੀਤੇ ਜਾਣਗੇ।ਕਾਨਫਰੰਸ ਦੀ ਸ਼ੁਰੂਆਤ ਉਦਘਾਟਨੀ ਅਤੇ ਤਕਨੀਕੀ ਸੈਸ਼ਨ-1 ਤੋਂ ਕੀਤੀ ਜਾਵੇਗੀ, ਜਿਸ ਵਿੱਚ ਕਈ ਖਾਸ ਸ਼ਖਸੀਅਤਾਂ ਜਿਨ੍ਹਾਂ ਵਿੱਚੋਂ ਸ਼੍ਰੀ ਨਵਦੀਪ ਸੂਰੀ, ਆਬਜ਼ਰਵਰ ਰਿਸਰਚ ਫਾਊਂਡੇਸ਼ਨ ਮੁੱਖ ਮਹਿਮਾਨ ਤੇ ਪ੍ਰੋ: ਰੇਣੂਕਾ ਸਿੰਘ ਚੇਅਰਪਰਸਨ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਹਨ।ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਮਹਿੰਦਰ ਸਿੰਘ ਡਾਇਰੈਕਟਰ ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਨਵੀਂ ਦਿੱਲੀ ਕਰ ਰਹੇ ਹਨ। ਇਸ ਸੈਸ਼ਨ ਵਿਚ ਮੁੱਖ ਭਾਸ਼ਣ ਕਰਤਾ ਦੇ ਰੂਪ `ਚ ਪ੍ਰੋ. ਭਗਵਾਨ ਜੋਸ਼ ਉੱਘੇ ਇਤਿਹਾਸਕਾਰ ਜੇ.ਐਨ.ਯੂ. ਦਿੱਲੀ ਆਪਣੀ ਵਿਸ਼ੇਸ਼ ਭੂਮਿਕਾ `ਚ ਹਨ। ਇਸ ਦੇ ਨਾਲ ਹੀ ਇਸ ਕਾਨਫਰੰਸ ਨੂੰ ਨੌ ਤਕਨੀਕੀ ਸੈਸ਼ਨਾਂ ਵਿੱਚ ਵੰਡਿਆਂ ਗਿਆ ਹੈ, ਜਿਨ੍ਹਾਂ ਵਿੱਚ ਵੰਡ ਨਾਲ ਸੰਬੰਧਿਤ ਵਿਭਿੰਨ ਵਿਸ਼ਿਆਂ ਤੇ ਬਹੁ-ਭਾਸ਼ਾਵਾਂ ਵਿੱਚ ਕਈ ਨਾਮਵਰ ਸ਼ਖਸੀਅਤਾਂ ਦੁਆਰਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਇਸ ਕਾਨਫਰੰਸ ਦੇ ਅਖੀਰਲੇ ਸੈਸ਼ਨ ’ਚ ਕਵੀ ਦਰਬਾਰ ਦੇ ਨਾਲ-ਨਾਲ ਉੱਘੇ ਸ਼ਾਇਰ ਡਾ. ਮੋਹਨਜੀਤ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

 

Leave a Reply

Your email address will not be published. Required fields are marked *