ਨਵੀਂ ਦਿੱਲੀ -ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਮੇਟੀ ਚੋਣਾਂ ਰੁਕਵਾਉਣ ਲਈ ਜਾਗੋ ਪਾਰਟੀ ਅਤੇ ਦਿੱਲੀ ਸਰਕਾਰ ਦੇ ਵਿੱਚ ਗੰਢ ਤੁਪ ਹੋਣ ਦੇ ਲਗਾਏ ਗਏ ਆਰੋਪਾਂ ਉੱਤੇ ਜਾਗੋ ਨੇ ਪਲਟਵਾਰ ਕੀਤਾ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਬਾਦਲ ਦਲ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਗੁਪਤ ਗੱਠਜੋੜ ਹੋਣ ਦਾ ਦਾਅਵਾ ਕੀਤਾ ਹੈ। ਜੀਕੇ ਨੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਗੁਰਦੁਆਰਾ ਚੋਣ ਬੋਰਡ ਨੂੰ ਲਿਖੇ ਗਏ ਇੱਕ ਪੱਤਰ ਨੂੰ ਦਿਖਾਉਂਦੇ ਹੋਏ ਖ਼ੁਲਾਸਾ ਕੀਤਾ ਕਿ ਸੁਖਬੀਰ ਵੱਲੋਂ ਆਪਣੀ ਪਾਰਟੀ ਨੂੰ ਸਿਆਸੀ ਪਾਰਟੀ ਦੱਸਿਆ ਗਿਆ ਸੀ। ਫਿਰ ਵੀ ਦਿੱਲੀ ਸਰਕਾਰ ਨੇ ਬਾਦਲ ਦਲ ਨੂੰ ਕਮੇਟੀ ਚੋਣਾਂ ਵਿੱਚ ਭਾਗ ਲੈਣ ਤੋਂ ਨਹੀਂ ਰੋਕਿਆ। ਜਦੋਂ ਕਿ ਕਮੇਟੀ ਚੋਣ ਕੇਵਲ ਧਾਰਮਿਕ ਪਾਰਟੀ ਲੜ ਸਕਦੀ ਹੈ। ਆਮ ਆਦਮੀ ਪਾਰਟੀ ਦੀ ਬਾਦਲ ਦਲ ਉੱਤੇ ਇਸ ਵਿਸ਼ੇਸ਼ ਕਿਰਪਾ ਨੂੰ ਕੀ ਕਿਹਾ ਜਾਵੇ ?

ਜੀਕੇ ਨੇ ਸਾਫ਼ ਕਿਹਾ ਕਿ ਕਿਸੇ ਵੀ ਕੀਮਤ ਉੱਤੇ ਬਾਦਲ ਦਲ ਨੂੰ ਗੁਰੂ ਦੀ ਗੋਲਕ ਤੋਂ ਕਮੇਟੀ ਚੋਣਾਂ ਨਹੀਂ ਲੜਨ ਦੇਵਾਂਗੇ। ਜੇਕਰ ਸਿਰਸਾ ਨੂੰ ਲੱਗਦਾ ਹੈ ਕਿ ਉਹ ਸਿਰਫ਼ ਲੋਕਾਂ ਦੇ ਵਿੱਚ ਸਹਾਇਤਾ ਰਾਸ਼ੀ ਵੰਡ ਕਰਕੇ ਹੀ ਚੋਣ ਜਿੱਤ ਸਕਦੇ ਹਨ, ਤਾਂ ਸਭ ਤੋਂ ਪਹਿਲਾਂ ਕਮੇਟੀ ਸਟਾਫ਼ ਦਾ ਬਾਕੀ ਭੁਗਤਾਨ ਚੁਕਤਾ ਕਰਨ। ਇੱਕ ਪਾਸੇ ਦਿੱਲੀ ਹਾਈਕੋਰਟ ਵਿੱਚ 150 ਪਟੀਸ਼ਨਾਂ ਕਮੇਟੀ ਸਟਾਫ਼ ਨੇ ਆਪਣੇ ਹੱਕਾਂ ਲਈ ਪਾ ਰੱਖੀਆਂ ਹਨ। 26 ਜੁਲਾਈ ਨੂੰ ਸਿਰਸਾ ਨੂੰ ਦਿੱਲੀ ਹਾਈਕੋਰਟ ਨੇ ਇਸ ਬਾਰੇ ਵਿੱਚ ਜਵਾਬ ਦੇਣ ਲਈ ਤਲਬ ਕਰ ਰੱਖਿਆ ਹੈ। ਜੀਕੇ ਨੇ ਹੈਰਾਨੀ ਜਤਾਈ ਕਿ ਨਕਲੀ ਡਾਕਟਰਾਂ ਦੀ ਸਹਾਇਤਾ ਨਾਲ ਕਮੇਟੀ ਕੋਵਿਡ ਸੈਂਟਰ ਦਿੱਲੀ ਸਰਕਾਰ ਦੀ ਮਦਦ ਨਾਲ ਖੋਲ੍ਹਦੀ ਹੈ ਅਤੇ ਸਰਕਾਰ ਨਕਲੀ ਡਾਕਟਰਾਂ ਦੇ ਮਾਮਲੇ ਵਿੱਚ ਚੁੱਪੀ ਧਾਰਨ ਕਰਕੇ ਖੁੱਲ੍ਹੇਆਮ ਸਿਰਸਾ ਨੂੰ ਬਚਾ ਰਹੀ ਹੈ ਅਤੇ ਗੰਢ ਤੁਪ ਜਾਗੋ ਦੀ ਸਰਕਾਰ ਨਾਲ ਹੈ ?
[6:47 PM, 7/14/2021] Manpreet Singh Khalsa delhi: ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡੀ ਕਾਰਵਾਈ ਕਰਦਿਆਂ ਗੁਰਨਾਮ ਸਿੰਘ ਚਢੂਨੀ ਨੂੰ ਇਕ ਹਫ਼ਤੇ ਲਈ ਕੀਤਾ ਬਰਖਾਸਤ

ਨਵੀਂ ਦਿੱਲੀ 14 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਕ ਮੀਟਿੰਗ ਕਰਕੇ ਕਿਹਾ ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਸਾਡੇ ਵਲੋਂ ਬਾਰ ਬਾਰ ਰੋਕਣ ਦੇ ਬਾਵਜੂਦ ਸਿਆਸੀ ਬਿਆਨਬਾਜ਼ੀਆਂ ਕਰ ਰਹੇ ਸਨ ਜਦਕਿ ਪੰਜਾਬ ਦੀਆਂ ਜਥੇਬੰਦੀਆਂ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਰੋਕ ਰਹੀਆਂ ਸਨ ਪਰ ਉਹ ਜਥੇਬੰਦੀਆਂ ਦੀ ਗੱਲ ਨਹੀਂ ਮੰਨ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਮੋਰਚੇ ਤੋਂ 7 ਦਿਨਾਂ ਲਈ ਬਰਖਾਸਤ ਕਰ ਦਿੱਤਾ ਗਿਆ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਚੋਣਾਂ ਲੜਨਾ ਨਹੀਂ ਸਗੋਂ ਸਰਕਾਰ ’ਤੇ ਦਬਾਅ ਬਣਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਚਢੂਨੀ ਨੂੰ ਇਕ ਹਫਤੇ ਲਈ ਬਰਖਾਸਤ ਕਰਨ ਨਾਲ ਹੁਣ ਗੁਰਨਾਮ ਸਿੰਘ ਚਢੂਨੀ 7 ਦਿਨਾਂ ਤਕ ਮੋਰਚੇ ਨਾਲ ਸਟੇਜ ’ਤੇ ਨਹੀਂ ਜਾ ਸਕਣਗੇ ਅਤੇ ਨਾ ਹੀ ਕੋਈ ਬਿਆਨਬਾਜ਼ੀ ਕਰ ਸਕਣਗੇ। ਇੰਨਾ ਹੀ ਨਹੀਂ ਉਹ ਇਕ ਹਫਤੇ ਲਈ ਕਿਸਾਨ ਮੋਰਚੇ ਦੀਆਂ ਮੀਟਿੰਗਾਂ ’ਚ ਵੀ ਹਿੱਸਾ ਨਹੀਂ ਲੈ ਸਕਣਗੇ।

 

Leave a Reply

Your email address will not be published. Required fields are marked *