Fri. Sep 22nd, 2023


ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਸਿਵਲ ਕੋਡ ਦੇ ਮਾਮਲੇ ’ਤੇ ਸਿੱਖ ਕੌਮ ਦੀ ਰਾਇ ਤਿਆਰ ਕਰਨ ਵਾਸਤੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 11 ਮੈਂਬਰੀ ਕਮੇਟੀ ਦੀ ਅਗਵਾਈ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਤਲਵੰਤ ਸਿੰਘ ਚੇਅਰਮੈਨ ਵਜੋਂ ਕਰਨਗੇ। ਇਸ ਕਮੇਟੀ ਉਹ ਆਪ ਦੋਵੇਂ (ਕਾਲਕਾ ਤੇ ਕਾਹਲੋਂ) ਵੀ ਸ਼ਾਮਲ ਹਨ ਤੇ ਇਸ ਤੋਂ ਇਲਾਵਾ ਸਾਬਕਾ ਐਮ ਪੀ ਤਰਲੋਚਨ ਸਿੰਘ, ਸਿੱਖ ਫੋਰਮ ਦੇ ਪ੍ਰਧਾਨ ਆਰ ਐਸ ਆਹੂਜਾ, ਸੁਰਿੰਦਰ ਸਿੰਘ ਜੋਧਕਾ, ਅਮਰਜੀਤ ਸਿੰਘ ਨਾਰੰਗ, ਆਰ ਪੀ ਸਿੰਘ ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ, ਸੰਤ ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਹਰਿਆਣਾ ਗੁਰਦੁਆਰਾ ਕਮੇਟੀ, ਨਰਿੰਦਰਜੀਤ ਸਿੰਘ ਬਿੰਦਰਾ ਪ੍ਰਧਾਨ ਹੇਮਕੁੰਟ ਸਾਹਿਬ ਟਰੱਸਟ ਅਤੇ ਜਸਬੀਰ ਸਿੰਘ ਜੈਪੁਰ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਕਮੇਟੀ ਸਾਂਝੇ ਸਿਵਲ ਕੋਡ ਦੇ ਮਾਮਲੇ ਵਿਚ ਸਿੱਖਾਂ ਦੀ ਰਾਇ ਦਾ ਖਰੜਾ ਤਿਆਰ ਕਰੇਗੀ।
ਉਹਨਾਂ ਦੱਸਿਆ ਕਿ ਇਕ 14 ਮੈਂਬਰੀ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋ ਇਸ 11 ਮੈਂਬਰੀ ਕਮੇਟੀ ਨੂੰ ਰਾਇ ਮਸ਼ਵਰਾ ਦੇਵੇਗੀ।
ਉਹਨਾਂ ਦੱਸਿਆ ਕਿ ਇਸਦੇ ਮੈਂਬਰਾਂ ਵਿਚ ਚਰਨਜੀਵ ਸਿੰਘ ਕਰਨਾਟਕਾ, ਡਾ. ਮਹਿੰਦਰ ਸਿੰਘ ਭਾਈ ਵੀਰ ਸਿੰਘ ਸਦਨ, ਗੁਰਵਿੰਦਰ ਸਿੰਘ ਧਮੀਜਾ ਹਰਿਆਣਾ ਗੁਰਦੁਆਰਾ ਕਮੇਟੀ, ਜਸਬੀਰ ਸਿੰਘ ਧਾਮ ਮਹਾਰਾਸ਼ਟਰ, ਗੁਰਜੀਤ ਸਿੰਘ ਕਿੰਗੀ ਪ੍ਰਧਾਨ ਗੁਰਦੁਆਰਾ ਬੜਗਾਓਂ, ਅਜੈਪਾਲ ਸਿੰਘ ਜੈਪੁਰ, ਕੁਲਦੀਪ ਸਿੰਘ ਬੱਗਾ ਹੈਦਰਾਬਾਦ, ਮਨਜੀਤ ਸਿੰਘ ਨਈਅਰ ਚੇਨਈ, ਪਰਮਿੰਦਰ ਸਿੰਘ ਲਖਨਊ, ਸਤਨਾਮ ਸਿੰਘ ਆਹਲੂਵਾਲੀਆ ਕੋਲਕਾਤਾ, ਸਤਪਾਲ ਸਿੰਘ ਉੜੀਸਾ, ਗੁਰਦੀਪ ਸਿੰਘ ਸਹੋਤਾ ਦੇਹਰਾਦੂਨ, ਸੁਰਿੰਦਰਪਾਲ ਸਿੰਘ ਯੂ ਪੀ ਅਤੇ ਏਅਰ ਮਾਰਸ਼ਲ ਪੀ ਐਸ ਭੰਗੂ ਇਸ ਕਮੇਟੀ ਦੇ ਮੈਂਬਰ ਹੋਣਗੇ।

Leave a Reply

Your email address will not be published. Required fields are marked *