Fri. Mar 29th, 2024


ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਹੁਕਮਾਂ ‘ਤੇ ਜੰਤਰ ਮੰਤਰ ਵਿਖੇ ‘ਕਿਸਾਨ ਸੰਸਦ’ ਲਾਉਣ ਆਏ ਕਿਸਾਨਾਂ ਤੇ ਹੋਰ ਸਮਰਥਕਾਂ ਵਾਸਤੇ ਗੁਰੂ ਕੇ ਲੰਗਰ ਦਾ ਇੰਤਜ਼ਾਮ ਕੀਤਾ।
ਕਮੇਟੀ ਵੱਲੋਂ ਟੀਮ ਇਸ ਵਾਸਤੇ ਤਾਇਨਾਤ ਕੀਤੀ ਗਈ ਸੀ। ਟੀਮ ਨੇ ਜਿਵੇਂ ਪਹਿਲਾਂ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਦੇ ਗੇੜਾਂ ਦੌਰਾਨ ਲੰਗਰ ਦੀ ਸੇਵਾ ਕੀਤੀ ਸੀ, ਇਸੇ ਤਰੀਕੇ ਅੱਜ ਕਿਸਾਨ ਸੰਸਦ ਵਿਚ ਸ਼ਾਮਲ ਹੋਣ ਆਏ ਕਿਸਾਨਾਂ ਤੇ ਉਹਨਾਂ ਦੇ ਸਮਰਥਕਾਂ ਵਾਸਤੇ ਲੰਗਰ ਦੀ ਸੇਵਾ ਕੀਤੀ।
ਇਸ ਮੌਕੇ ਇਕ ਬਿਆਨ ਵਿਚ ਕਮੇਟੀ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਿਸ ਦਿਨ ਤੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਸੰਘਰਸ਼ ਸ਼ੁਰੂ ਹੋਇਆ ਹੈ , ਉਸ ਦਿਨ ਤੋਂ ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਹੈ ਅਤੇ ਜਦੋਂ ਤੱਕ ਕਿਸਾਨ ਸੰਘਰਸ਼ ਦਿੱਲੀ ਦੇ ਬਾਰਡਰਾਂ ‘ਤੇ ਚਲਦਾ ਰਹੇਗਾ ਤੇ ਜਿਥੇ ਜਿਥੇ ਵੀ ਕੋਈ ਵੀ ਮੀਟਿੰਗ ਜਾਂ ਪ੍ਰੋਗਰਾਮ ਕਿਸਾਨਾਂ ਵੱਲੋਂ ਕੀਤਾ ਜਾਵੇਗਾ, ਉਥੇ ਲੰਗਰ ਦੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਕਮੇਟੀ ਆਪ ਨਿਭਾਏਗੀ। ਉਹਨਾਂ ਕਿਹਾਕਿ ਅਸੀਂ ਹਮੇਸ਼ਾ ਕਿਸਾਨਾਂ ਦੀ ਡੱਟ ਕੇ ਸੇਵਾ ਕੀਤੀ ਹੈ ਤੇ ਕਰਦੇ ਰਹਾਂਗੇ।
ਉਹਨਾਂ ਕਿਹਾ ਕਿ ਉਹ ਆਪ ਅਕਾਲ ਪੁਰਖ ਅਰਦਾਸ ਕਰਦੇ ਹਨ ਕਿ ਸਰਕਾਰ ਨੁੰ ਸਮੁੱਤ ਬਖ਼ਸ਼ਿਸ਼ ਕਰਨ ਤੇ ਸਰਕਾਰ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਜਲਦੀ ਤੋਂ ਜਲਦੀ ਸਵੀਕਾਰ ਕਰੇ ਤਾਂ ਜੋ ਇਹ ਮਸਲਾ ਹੱਲਹੋ ਸਕੇ। 

 

Leave a Reply

Your email address will not be published. Required fields are marked *