Thu. Sep 28th, 2023


ਦੇਸ਼ ਵਿਚ ਕੋਵਿਡ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਹੋਈ 4 ਲੱਖ ਤੋਂ ਪਾਰ
ਕੁਲ 3 ਕਰੋੜ ਤੋਂ ਵੱਧ ਭਾਰਤੀ ਹੋਏ ਹਨ ਪ੍ਰਭਾਵਿਤ
ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ 43, 360 ਹੋਰ ਨਵੇਂ ਮਰੀਜ਼ ਸ਼ਾਮਲ ਹੋਏ ਅਤੇ 796 ਹੋਰ ਲੋਕਾਂ ਦੀ ਮੌਤ ਹੋ ਗਈ ਜਦਕਿ 54, 565 ਮਰੀਜ਼ ਠੀਕ ਹੋਏ ਹਨ ।
ਕੁਲ ਐਕਟਿਵ ਮਰੀਜ਼ 5, 17, 579

ਹੁਣ ਤੱਕ ਭਾਰਤ ਵਿਚ ਕੁਲ 3, 04, 53, 937
ਵਿਅਕਤੀਆਂ ਨੂੰ ਕੋਰੋਨਾ ਮਹਾਂ ਮਾਰੀ ਆਪਣੀ ਲਪੇਟ ਵਿਚ ਲੈ ਚੁੱਕੀ ਹੈ ਜਦਕਿ ਲਗਪਗ 3 ਕਰੋੜ ਭਾਵ ਕੁਲ 2, 95, 36, 087 ਭਾਰਤੀ ਕਰੋਨਾ ਮਹਾਂ ਮਾਰੀ ਦੇ ਕੋਵਿਡ ਵਾਇਰਸ ਨੂੰ ਮਾਤ ਦੇ ਕੇ ਜਿੱਤ ਹਾਸਲ ਕਰਨ ਵਿਚ ਸਫ਼ਲ ਰਹੇ ਹਨ ।

ਜੇਕਰ ਕੁਲ ਦੁਨੀਆ ਦੀ ਗੱਲ ਕਰੀਏ ਤਾਂ ਖਬਰਾਂ ਲਿਖੇ ਜਾਣ ਤੱਕ 18 ਕਰੋੜ ਤੋਂ ਵੱਧ ਕੁਲ 18, 33, 99, 757 ਵਿਅਕਤੀਆਂ ਨੂੰ ਕੋਵਿਡ ਵਾਇਰਸ ਦੇ ਕਿਸੇ ਨਾ ਕਿਸੇ ਸਰੂਪ ਦਾ ਸੰਤਾਪ ਭੋਗਣਾ ਪਿਆ ਜਦਕਿ ਲਗਪਗ 40 ਲੱਖ ਭਾਵ ਕੁਲ 39, 71, 122 ਮਰੀਜ਼ਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਪਰ ਫੇਰ ਵੀ ਪੌਣੇ 17 ਕਰੋੜ ਤੋਂ ਵੱਧ ਭਾਵ ਕੁਲ 16, 79, 08, 474 ਵਿਅਕਤੀ ਸਿਹਤਯਾਬ ਹੋਏ ।

 

Leave a Reply

Your email address will not be published. Required fields are marked *