ਨਵੀਂ ਦਿੱਲੀ: ਭਾਰਤ ਦੇਸ਼ ਦੇ 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹੁਣ ਤੱਕ ਓਮੀਕਰੋਨ, ਜੋ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ
ਹੈ, ਦੇ 422 ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਇਨ੍ਹਾਂ ਵਿੱਚੋਂ 130 ਲੋਕ ਸਿਹਤਮੰਦ ਹੋ ਗਏ ਹਨ ਜਾਂ ਵਿਦੇਸ਼ ਚਲੇ ਗਏ ਹਨ।ਅੰਕੜਿਆਂ ਮੁਤਾਬਕ ਮਹਾਰਾਸ਼ਟਰ `ਚ ਓਮੀਕਰੋਨ ਦੇ ਸਭ ਤੋਂ ਵੱਧ 108 ਮਾਮਲੇ ਸਾਹਮਣੇ ਆਏ ਹਨ।ਇਸ
ਤੋਂ ਬਾਅਦ ਦਿੱਲੀ `ਚ 79, ਗੁਜਰਾਤ `ਚ 43, ਤੇਲੰਗਾਨਾ `ਚ 41, ਕੇਰਲ `ਚ 38, ਤਾਮਿਲਨਾਡੂ `ਚ 34 ਅਤੇ ਕਰਨਾਟਕ `ਚ 31 ਮਾਮਲੇ ਸਾਹਮਣੇ ਆਏ ਹਨ।ਸਵੇਰੇ 8 ਵਜੇ ਤੱਕ ਮੰਤਰਾਲੇ ਦੇ ਅਪਡੇਟ ਕੀਤੇ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ `ਚ ਭਾਰਤ `ਚ
ਕੋਵਿਡ-10 ਦੇ 6, 987 ਨਵੇਂ ਕੇਸਾਂ ਦੇ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲੇ ਵੱਧ ਕੇ 3, 47, 86, 802 ਹੋ ਗਏ ਹਨ। ਇਸ ਦੌਰਾਨ 162 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4, 79, 682 ਹੋ ਗਈ ਹੈ।ਪਿਛਲੇ 59 ਦਿਨਾਂ ਤੋਂ ਕੋਰੋਨਾ ਵਾਇਰਸ ਦੀ
ਲਾਗ ਦੇ ਰੋਜ਼ਾਨਾ ਮਾਮਲੇ ਲਗਾਤਾਰ 15, 000 ਤੋਂ ਘੱਟ ਰਹੇ ਹਨ।ਮੰਤਰਾਲੇ ਨੇ ਕਿਹਾ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 76, 766 ਰਹਿ ਗਈ ਹੈ ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 0.22 ਪ੍ਰਤੀਸ਼ਤ ਹੈ।ਪਿਛਲੇ 24 ਘੰਟਿਆਂ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ
ਗਿਣਤੀ ਵਿੱਚ 266 ਦੀ ਕਮੀ ਆਈ ਹੈ।