ਨਵੀਂ ਦਿੱਲੀ- ਦਿੱਲੀ ਰਾਜ ਸਰਕਾਰ ਦੇ ਜਾਰੀ ਹੁਕਮਾਂ ਅਨੁਸਾਰ ਦੱਖਣੀ ਦਿੱਲੀ ਦੇ ਚੁਣੇ 6 ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਕ ਨੋਟਿਸ ਜਾਰੀ ਹੋਇਆ ਹੈ। ਜਿਸ ਵਿੱਚ ਗੁਰਦੁਆਰੇ ਦੇ ਅੰਦਰ ਸ਼ਰਧਾਲੂਆਂ ਦੇ ਪ੍ਰਵੇਸ਼ ਉੱਤੇ, ਸਬੰਧਤ ਪ੍ਰਬੰਧਕਾਂ ਦੇ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਹਨ। ਇਹ ਆਦੇਸ਼ ਵਸੰਤ ਵਿਹਾਰ ਦੇ ਮੈਜਿਸਟ੍ਰੇਟ ਦੇ ਦੁਆਰਾ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ।
ਇਸ ਮੁੱਦੇ ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ।
ਸਰਨਾ ਦੇ ਅਨੁਸਾਰ, ” ਸਾਡੇ ਗੁਰਦੁਆਰਿਆਂ ਵਿੱਚ ਖ਼ੂਬਸੂਰਤੀ ਨਾਲ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਇਹ ਆਸਥਾ ਦੇ ਪਵਿੱਤਰ ਸਥਾਨ ਹਨ। ਇੱਥੇ ਸ਼ਰਧਾਲੂ ਪ੍ਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜਨ ਲਈ ਆਉਂਦਾ ਹੈ। ਇੱਥੇ ਦੂਸਰੇ ਸਾਰਵਜਨਿਕ ਸਥਾਨਾਂ ਦੀ ਤਰ੍ਹਾਂ ਕੋਈ ਹੁੜਦੰਗ ਨਹੀਂ ਹੁੰਦਾ। ਦਿੱਲੀ ਰਾਜ ਸਰਕਾਰ ਦੇ ਇਸ ਨੋਟਿਸ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ। ਜਿਸ ਵਿੱਚ ਸਿਰਫ਼ ਕੁਝ ਖ਼ਾਸ ਗੁਰਦੁਆਰਿਆਂ ਨੂੰ ਹੀ ਚਿੰਨ੍ਹਤ ਕੀਤਾ ਗਿਆ ਹੈ। ਆਖ਼ਿਰ ਦੂਸਰੇ ਧਾਰਮਿਕ ਸਥਾਨ ਵੀ ਸੁਚਾਰੂ ਰੂਪ ਨਾਲ ਚੱਲ ਰਹੇ ਹਨ?”

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਾਰਟੀ ਮਹਾਂਸਚਿਵ ਹਰਵਿੰਦਰ ਸਿੰਘ ਸਰਨਾ ਨੇ ਮੁੱਖ ਮੰਤਰੀ ਕੇਜਰੀਵਾਲ ਅੱਗੇ ਬੇਨਤੀ ਕੀਤੀ ਹੈ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਹੁਕਮਾਂ ਉਤੇ ਤੁਰੰਤ ਰੋਕ ਲਗਾਉਣ।

Leave a Reply

Your email address will not be published. Required fields are marked *