ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਤੇ ਡਾਕਟਰ ਗੁਰਵਿੰਦਰ ਸਿੰਘ ਸਮਰਾ ਵਿਚਾਲੇ ਚਲ ਰਹੇ ਤਕਰਾਰ ਤੋ ਬਾਅਦ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਇਕ ਆਦੇਸ਼ ਜਾਰੀ ਕਰਕੇ ਜਥੇਦਾਰ ਗੌਹਰ ਦੀਆਂ ਸੇਵਾਵਾਂ , ਸੁਵਿਧਾਵਾ ਵਾਪਸ ਲੈ ਲਈਆਂ ਹਨ।

ਅੱਜ ਜਾਰੀ ਇਕ ਆਦੇਸ਼ ਵਿਚ ਜਥੇਦਾਰ ਹਿੱਤ ਨੇ ਕਿਹਾ ਕਿ ਡਾਕਟਰ ਸਮਰਾ ਨਾਲ ਜਥੇਦਾਰ ਹਿੱਤ ਦੇ ਚਲ ਰਹੇ ਤਕਰਾਰ ਕਾਰਨ ਤਖ਼ਤ ਸਾਹਿਬ ਦੀ ਮਾਨ ਮਰਿਯਾਦਾ ਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।ਤਖ਼ਤ ਸਾਹਿਬ ਦੇ ਸਤਿਕਾਰਯੋਗ ਪੰਜ ਪਿਆਰੇ ਸਿੰਘਾਂ ਨੇ ਆਪ ਨੂੰ ਤਖ਼ਤ ਸਾਹਿਬ ਤੇ ਪੇਸ਼ ਹੋਣ ਦਾ ਨਿਰਦੇਸ਼ ਵੀ ਦਿੱਤਾ ਹੈ। ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਆਪ ਦੀਆਂ ਤਖ਼ਤ ਸਾਹਿਬ ਤੋ ਸੇਵਾਵਾਂ, ਸੁਵਿਧਾਵਾ ਤੇ ਪਦਵੀ ਨੂੰ ਤੁਰੰਤ ਵਾਪਸ ਲਿਆ ਜਾਂਦਾ ਹੈ। ਜਦ ਤਕ ਆਪ ਨਿਰਦੋਸ਼ ਸਾਬਤ ਨਹੀ ਹੁੰਦੇ।ਸਿੱਖ ਧਰਮ, ਇਤਿਹਾਸ, ਸਿੱਖ ਪ੍ਰਪਰਾਵਾਂ ਅਤੇ ਸਿੱਖੀ ਸਿਧਾਂਤ ਤੋ ਭਲੀ ਭਾਤ ਜਾਣੂ ਜਥੇਦਾਰ ਨੇ ਹਿੱਤ ਨੇ ਇਤਿਹਾਸ ਵਿਚ ਪਹਿਲੀ ਵਾਰ ਨਵਾਂ ਅਧਿਆਏ ਜੋੜਦਿਆਂ ਜਥੇਦਾਰ ਨੂੰ ਨਿਰਦੇਸ਼ ਦਿੱਤਾ ਕਿ ਜਦ ਤਕ ਆਪ ਨਿਰਦੋਸ਼ ਸਾਬਤ ਨਹੀ ਹੋ ਜਾਂਦੇ ਉਸ ਸਮੇ ਤਕ ਆਪ ਤਖ਼ਤ ਸਾਹਿਬ ਦੀ ਕਿਸੇ ਵੀ ਪੋਸਟ ਦਾ ਇਸਤੇਮਾਲ ਨਹੀ ਕਰੋਗੇ। ਦਸਣਯੋਗ ਹੈ ਕਿ 22 ਅਕਤੂਸ਼ਰ 2015 ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਤੋ ਪੰਜ ਪਿਆਰੇ ਸਿੰਘਾਂ ਨੇ ਹੁਕਮਨਾਮਾ ਜਾਰੀ ਕਰਕੇ ਕਿਹਾ ਸੀ ਕਿ ਤਖ਼ਤ ਦੇ ਜਥੇਦਾਰ ਨੂੰ ਪੰਜ ਪਿਆਰੇ ਤਲਬ ਨਹੀ ਕਰ ਸਕਦੇ। ਜ਼ਦਕਿ ਜਥੇਦਾਰ ਗੌਹਰ ਨੂੰ ਤਲਬ ਕਰਨ ਵਾਲੇ ਪੰਜ ਪਿਆਰੇ ਸਿੰਘਾਂ ਵਿਚੋ ਤਿੰਨ ਸਿੰਘ ਉਹੀ ਹਨ ਜਿਨਾਂ ਇਹ ਹੁਕਮਨਾਮਾ ਜਾਰੀ ਕੀਤਾ ਸੀ।