Sat. Feb 24th, 2024


ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਸਿਟੀ ਪੈਲਸ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਜਿੱਥੇ ਉਹਨਾਂ ਨੇ ਉੱਥੇ ਗੁਰੂ ਸਾਹਿਬ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਗਈ 338 ਸਾਲ ਪੁਰਾਣੀ ਕਿਰਪਾਨ ਦੀ ਪੂਜਾ ਕੀਤੀ
ਉਪ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਅਤੇ ਬਹਾਦਰੀ ਦੀ ਗਾਥਾ ਸਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਦੀ ਰਹੇਗੀ

ਉਸ ਦੌਰਾਨ ਸ਼ਬਦ ਕੀਰਤਨ ਕਰਵਾਇਆ ਗਿਆ ਅਤੇ ਦੇਗ ਵੀ ਵਰਤਾਈ ਗਈ
ਗੁਰੂ ਸਾਹਿਬ ਵੱਲੋਂ ਭੇਟ ਕੀਤੀ ਕਿਰਪਾਨ ਨੂੰਸਿਟੀ ਪੈਲੇਸ ਦੇ ਸਰਵਤੋਭਦਰ ਚੌਕ ਵਿਖੇ ਆਏ ਸ਼ਰਧਾਲੂਆਂ ਵਾਸਤੇ ਦਰਸ਼ਨ ਲਈ ਰੱਖਿਆ ਗਿਆ। ਇਤਿਹਾਸ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕੁਝ ਸਮਾਂ ਨਾਹਨ ਵਿੱਚ ਰਹੇ ਜੋ ਕਿ ਹੁਣ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਦਾ ਹਿੱਸਾ ਹੈ ਉੱਥੇ ਉਹਨਾਂ ਨੇ ਆਪਣੀ ਇਹ ਕਿਰਪਾਨ ਉਦੋਂ ਦੇ ਸ਼ਾਸਕ ਨੂੰ ਯਾਦਗਾਰੀ ਚਿੰਨ ਵਜੋਂ ਭੇਂਟ ਕੀਤੀ ਸੀ।
ਜੈਪੁਰ ਦੀ ਰਾਜਮਾਤਾ ਪਦਮਨੀ ਦੇਵੀ ਜੋ ਕੇ ਨਾਹਨ ਨਾਲ ਸੰਬੰਧਿਤ ਹਨ ਕੁਝ ਸਮਾਂ ਪਹਿਲੇ ਇਹ  ਕਿਰਪਾਨ ਆਪਣੇ ਨਾਲ ਲੈ ਆਏ ਜੋ ਕਿ ਹੁਣ ਇਹ ਸਿਟੀ ਪੈਲਸ ਵਿੱਚ ਸੁਸ਼ੋਭਿਤ ਹੈ ।

ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪਦਮਨੀ ਦੇਵੀ ਨੂੰ ਗੁਰੂ ਜੀ ਦੀ ਕਿਰਪਾਨ ਦਰਸ਼ਨ ਦੇਣ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *