Fri. Mar 1st, 2024


ਨਵੀਂ ਦਿੱਲੀ-ਪੰਜਾਬ ਦੇ ਸਾਬਕਾ ਮਰਹੂਮ ਮੁੱਖਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਨੌਜੁਆਨਾਂ ਦੇ ਐਸਓਆਈ ਸੰਗਠਨ ਨੇ ਨਾਲ ਬੀਬੀਆਂ ਦੇ ਸਹਿਯੋਗ ਸਦਕਾ ਵੱਡੇ ਉਤਸ਼ਾਹ ਨਾਲ ਪੈਂਥਰ ਬ੍ਰਦਰਸ਼, ਜੇਲ੍ਹ ਰੋਡ, ਤਿਲਕ ਨਗਰ ਵਿਖੇ ਬਲੱਡ ਡੋਨੇਸ਼ਨ ਕੈੰਪ ਲਗਾਇਆ ਗਿਆ । ਇਸ ਬਾਰੇ ਜਾਣਕਾਰੀ ਦੇਂਦਿਆਂ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਅਤੇ ਦਿੱਲੀ ਕਮੇਟੀ ਮੈਂਬਰ ਜਤਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਇਹ ਉਪਰਾਲਾ ਪਾਰਟੀ ਪ੍ਰਧਾਨ ਸਰਦਾਰ ਪਰਮਜੀਤ ਸਿੰਘ, ਮਹਿਲਾਂ ਵਿੰਗ ਪ੍ਰਧਾਨ ਬੀਬੀ ਰਣਜੀਤ ਕੌਰ, ਪਾਰਟੀ ਮੈਂਬਰਾਂ ਦੇ ਨਾਲ ਨੌਜੁਆਨਾਂ ਵਲੋਂ ਮਨੁੱਖਤਾ ਦੇ ਭਲੇ ਲਈ ਉਲੀਕਿਆ ਗਿਆ ਸੀ ਜਿਸ ਨੂੰ ਇਲਾਕੇ ਦੀਆਂ ਸੰਗਤਾਂ ਨੇ ਭਰਵਾਂ ਹੁੰਗਾਰਾ ਦੇ ਕੇ ਵੱਡੀ ਗਿਣਤੀ ਅੰਦਰ ਆਪਣਾ ਖੂਨ ਦਾਨ ਕੀਤਾ । ਇਸ ਪ੍ਰੋਗਰਾਮ ਵਿਚ ਪਾਰਟੀ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ, ਬੀਬੀ ਰਣਜੀਤ ਕੌਰ, ਦਿੱਲੀ ਕਮੇਟੀ ਮੈਂਬਰ ਜਤਿੰਦਰ ਸਿੰਘ ਸੋਨੂੰ, ਕਰਤਾਰ ਸਿੰਘ ਚਾਵਲਾ, ਤਜਿੰਦਰ ਸਿੰਘ ਗੋਪਾ ਸਮੇਤ ਬਹੁਤ ਸਾਰੇ ਮੈਂਬਰਾਂ ਨੇ ਹਾਜ਼ਿਰੀਆਂ ਭਰ ਕੇ ਖੂਨ ਦਾਨ ਕਰਣ ਅਤੇ ਉੱਥੇ ਹਾਜਿਰ ਵਰਕਰਾਂ ਦਾ ਉਤਸ਼ਾਹ ਵਧਾਇਆ ਸੀ ।

Leave a Reply

Your email address will not be published. Required fields are marked *