ਨਵੀਂ ਦਿੱਲੀ- ਆਲ ਇੰਡੀਆ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਦੀ ਅਗਵਾਈ ਹੇਠ ਅੱਜ ਇਥੇ ਇਕ ਭਰਵੀਂ ਮੀਟਿੰਗ ਬੁਲਾਈ ਗਈ। ਜਿਸ ਵਿਚ ਕੁਲਵਿੰਦਰ ਸਿੰਘ ਗਾਂਧੀ (ਟਿੰਕੂ ਗਾਂਧੀ), ਪਰਮਜੀਤ ਸਿੰਘ ਕੰਧਾਰੀ, ਪਰਮਜੀਤ ਸਿੰਘ ਸਰਨਾ, ਦਲਜੀਤ ਸਿੰਘ ਭੰਡਾਰੀ ਆਦਿ ਮੌਜੂਦ ਸਨ।ਉਨ੍ਹਾਂ ਦਸਿਆ ਕਿ ਇਸ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ
ਮੋਦੀ ਨੇ ਸਿੱਖਾਂ ਲਈ ਸ਼੍ਰੀ ਹੇਮਕੁੰਟ ਸਾਹਿਬ ਵਿੱਚ ਰੋਪਵੇਅ ਪ੍ਰਜੇਕਟ ਦਾ ਨੀਂਹ ਪੱਥਰ ਰੱਖਿਆ ਹੈ, ਜਿਸ ਵਿਚ ਸ਼੍ਰੀ ਗੋਬਿੰਦਘਾਟ ਤੋਂ ਸ਼੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬਦੇ ਦਰਸ਼ਨ, ਜਿਸ ਦੀ ਦੂਰੀ ਬੱਸ ਰਾਹੀ 45 ਮਿੰਟਾਂ ਵਿੱਚ ਤੈਅ ਕੀਤੀ ਜਾ ਸਕਦੀ ਹੈ, ਇਸ
ਦਾ ਬੱਚਿਆਂ, ਬੁਜੁਰਗਾਂ ਅਤੇ ਬੀਬੀਆਂ ਸਮੇਤ ਸਭ ਮਾਈ-ਭਾਈ ਨੂੰ ਲਾਭ ਮਿਲੇਗਾ।ਤਰਵਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ ਇਸ ਕਾਰਜ ਲਈ ਪ੍ਰਧਾਨ ਮੰਤਰੀ ਮੋਦੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਰਿੰਦਰ ਮੋਦੀ ਨੇ ਸਿੱਖਾਂ
ਲਈ ਬੁਹਤ ਕਾਰਜ ਕੀਤੇ ਹਨ, ਜਿਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ 26 ਦਸੰਬਰ ਨੂੰ ਵੀਰ ਬਾਲ ਦਿਵਸ ਐਲਾਨਿਆ ਗਿਆ ਹੈ, ਦਿੱਲੀ ਦੇ ਲਾਲ ਕਿਲ੍ਹੇ `ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼
ਪੁਰਬ ਮਨਾਇਆ ਗਿਆ।ਸ. ਮਾਰਵਾਹ ਨੇ ਕਿਹਾ ਕਿ ਦੇਸ਼ ਨੂੰ ਪਹਿਲੀ ਵਾਰ ਅਜਿਹੇ ਪ੍ਰਧਾਨ ਮੰਤਰੀ ਮਿਲੇ ਹਨ ਜਿਨ੍ਹਾਂ ਨੇ ਸਿੱਖ ਸਮਾਜ ਲਈ ਇੰਨਾ ਕੰਮ ਕੀਤਾ ਹੈ।