Fri. Dec 1st, 2023


ਨਵੀਂ ਦਿੱਲੀ – ਪ੍ਰੀਤ ਵਿਹਾਰ ਦਿੱਲੀ ਗੁਰਦੁਆਰਾ ਵਾਰਡ ਨੰ: 46 ਦੀਆਂ ਵੋਟਾਂ ਦੀ ਮੁੱੜ੍ਹ ਗਿਣਤੀ ਤੋਂ ਉਪਰੰਤ ਜਿੱਤ-ਹਾਰ ਦਾ ਐਲਾਨ ਮਾਣਯੋਗ ਅਦਾਲਤ ਵਲੋਂ ਆਗਾਮੀ 30 ਨਵੰਬਰ ਨੂੰ ਕੀਤਾ ਜਾ ਸਕਦਾ ਹੈ। ਬੀਤੇ ਕੱਲ ਇਸ ਵਾਰਡ ਦੀ ਵੋਟਾਂ ਦੀ ਮੁੱੜ੍ਹ ਗਿਣਤੀ ਦੀ ਪ੍ਰਕਿਿਰਆ ਦੋਰਾਨ ਖਾਸ ਨੁਮਾਇੰਦੇ ਵਜੋਂ ਹਾਜਿਰ ਰਹੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਦਿੱਲੀ ਹਾਈ ਕੋਰਟ ਦੇ ਮਾਣਯੋਗ ਰਿਟਾਰਿਡ ਜਸਟਿਸ ਜੈਅੰਤ ਨਾਥ ਦੀ ਨਿਗਰਾਨੀ ਹੇਠ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਨਰਿੰਦਰ ਸਿੰਘ ਵਲੋਂ ਭਾਰੀ ਪੁਲਿਸ ਸੁਰਖਿਆ ‘ਚ ਕਰਵਾਈ ਇਸ ਵਾਰਡ ਦੀ 2776 ਯੋਗ ਵੋਟਾਂ ਦੀ ਮੁੱੜ੍ਹ ਗਿਣਤੀ ‘ਚ ਜਾਗੋ ਪਾਰਟੀ ਦੇ ਉਮੀਦਵਾਰ ਦੇ ਖਾਤੇ ‘ਚ 2 ਵੋਟਾਂ ਦਾ ਵਾਧਾ ਹੋਣ ਕਰਕੇ ਹੁਣ ਮੰਗਲ ਸਿੰਘ ਨੂੰ ਹਾਸਿਲ ਵੋਟਾਂ ਦੀ ਗਿਣਤੀ 919 ਹੋ ਗਈ ਹੈ ਜਦਕਿ ਅਕਾਲੀ ਧੜ੍ਹੇ ਦੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਦੀ 923 ਵੋਟਾਂ ‘ਚ ਕੋਈ ਬਦਲਾਵ ਨਹੀ ਆਇਆ ਹੈ। ਉਨ੍ਹਾਂ ਦਸਿਆ ਕਿ ਵੋਟਾਂ ਦੀ ਮੁੱੜ੍ਹ ਗਿਣਤੀ ਦੋਰਾਨ ਦੋਵੇਂ ਉਮੀਦਵਾਰਾਂ ਤੋਂ ਇਲਾਵਾ ਇਹਨਾਂ ਦੇ ਵਕੀਲ ਨਗਿੰਦਰ ਬੇਨੀਪਾਲ ‘ਤੇ ਸੁਸਾਂਤ ਗਰਗ ਵੀ ਮੋਜੂਦ ਰਹੇ। ਦੱਸਣਯੋਗ ਹੈ ਕਿ ਇਸ ਵਾਰਡ ‘ਚ ਕੁੱਲ 7 ਉਮੀਦਵਾਰ ਚੋਣ ਮੈਦਾਨ ‘ਚ ਸਨ ਜਿਨ੍ਹਾਂ ਲਈ 11 ਪੋਲਿੰਗ ਸਟੇਸ਼ਨਾਂ ‘ਤੇ ਵੋਟਾਂ ਪਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਮਾਣਯੋਗ ਦਿੱਲੀ ਹਾਈ ਕੋਰਟ ‘ਚ 30 ਨਵੰਬਰ ਨੂੰ ਨਿਰਧਾਰਤ ਅਗਲੇਰੀ ਸੁਣਵਾਈ ਦੋਰਾਨ ਪਹਿਲਾਂ ਤੋਂ ਰਿਟਰਨਿੰਗ ਅਫਸਰ ਵਲੌ ਅਯੋਗ ਕਰਾਰ ਦਿੱਤੀਆਂ 131 ਵੋਟਾਂ ਦੇ ਨਾਲ ਹੀ ਮੁੱੜ੍ਹ ਗਿਣਤੀ ਦੋਰਾਨ ਇਤਰਾਜਯੋਗ 5 ਵੋਟਾਂ ਦੀ ਪੜ੍ਹਤਾਲ ਕਰਨ ਤੋਂ ਉਪਰੰਤ ਹੀ ਜਿੱਤ-ਹਾਰ ਦਾ ਐਲਾਨ ਕੀਤਾ ਜਾ ਸਕਦਾ ਹੈ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸ ਮਾਮਲੇ ‘ਚ ਦਿੱਲੀ ਦੀ ਕਰਕੜ੍ਹਡੂਮਾ ਸਥਿਤ ਜਿਲਾ ਅਦਾਲਤ ਵਲੌਂ ਬੀਤੇ 25 ਸਿੰਤਬਰ ਰਾਹੀ ਸ. ਭੁੱਲਰ ਨੂੰ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਭਵਿਖ ‘ਚ ਹੋਣ ਵਾਲੀ ਕੋ-ਆਪਸ਼ਨ ਪ੍ਰਕਿਿਰਆ ‘ਤੇ ਕਾਰਜਕਾਰੀ ਬੋਰਡ ਦੀ ਚੋਣਾਂ ‘ਚ ਵੋਟ ਪਾਉਣ ਦੀ ਮਨਾਹੀ ਕਰਨ ਦੇ ਆਦੇਸ਼ ਜਾਰੀ ਰਹਿਣਗੇ ।

Leave a Reply

Your email address will not be published. Required fields are marked *