Thu. Nov 30th, 2023


ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਅੰਬੇਡਕਰ ਨਗਰ ‘ਚ ਪੰਖ ਏਕ ਨਵੀਂ ਉਡਾਨ ਦੇ ਪ੍ਰਧਾਨ ਆਸ਼ਾ ਅਤੇ ਦੀਪਕ ਵੱਲੋਂ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ‘ਚ ਕਈ ਨੌਜਵਾਨਾਂ ਨੇ ਹਿੱਸਾ ਲਿਆ ਗਿਆ ਸੀ । ਦੰਗਲ ਵਿੱਚ ਸਾਰੀਆਂ ਟੀਮਾਂ ਦੇ ਨੌਜਵਾਨਾਂ ਨੇ ਇੱਕ ਦੂਜੇ ਨੂੰ ਹਰਾ ਕੇ ਆਪਣੀ-ਆਪਣੀ ਟੀਮ ਨੂੰ ਜਿੱਤ ਦਿਵਾਉਣ ਲਈ ਪੂਰਾ ਜ਼ੋਰ ਲਾ ਰਹੀਆਂ ਸਨ ਜਿਸ ਨੂੰ ਦੇਖ ਕੇ ਉਥੇ ਖੜ੍ਹੇ ਸਾਰੇ ਦਰਸ਼ਕ ਮੁਕਾਬਲੇ ਦਾ ਆਨੰਦ ਮਾਣ ਰਹੇ ਸਨ ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਸਨ।ਇਸ ਮੌਕੇ ਪ੍ਰਕਾਸ਼ ਮਾਨ, ਸ਼ਬਨਮ ਖਾਨ, ਦਿਨੇਸ਼ ਪਾਹਵਾ, ਸ਼ਬਨਮ ਖਾਨ, ਹਬੀਬ ਖਾਨ, ਆਇਸ਼ਾ ਕਰਾਣਾ ਹਾਜ਼ਰ ਸਨ। ਦੰਗਲ ਦੇ ਮੁਕਾਬਲੇ ਵਿਚ ਅੰਕੂ ਪਹਿਲਵਾਨ, ਹਨੀ ਪਹਿਲਵਾਨ, ਸੁਮਿਤ ਪਹਿਲਵਾਨ, ਜੇਤੂ ਰਹੇ ਸਨ ।
ਇਸ ਮੌਕੇ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਜੋ ਵੀ ਮੁਕਾਬਲੇ ਕਰਵਾਏ ਜਾਂਦੇ ਹਨ, ਉਸ ਵਿੱਚ ਇਨਕਲਾਬੀਆਂ ਦੇ ਨਾਂ ’ਤੇ ਇਨਾਮ ਹੋਣੇ ਚਾਹੀਦੇ ਹਨ, ਤਾਂ ਜੋ ਨੌਜਵਾਨਾਂ ਨੂੰ ਇਨਕਲਾਬੀਆਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ।
ਪੰਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਖੇਤਰ ਨਾਲ ਜੋੜਨ ਲਈ ਸਾਨੂੰ ਸਮੇਂ-ਸਮੇਂ ‘ਤੇ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਨੂੰ ਨਵੇਂ ਖਿਡਾਰੀ ਮਿਲ ਸਕਣ ਅਤੇ ਉਹ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਉੱਚਾ ਕਰ ਸਕਣ । ਇਸ ਲਈ ਆਸ਼ਾ ਜੀ ਅਜਿਹੇ ਕੰਮ ਕਰਕੇ ਸ਼ਲਾਘਾਯੋਗ ਕੰਮ ਕਰ ਰਹੇ ਹਨ। ਆਸ਼ਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਮੇਂ-ਸਮੇਂ ‘ਤੇ ਅਜਿਹੇ ਮੁਕਾਬਲੇ ਕਰਵਾਉਂਦੀ ਰਹਿੰਦੀ ਹੈ।

 

Leave a Reply

Your email address will not be published. Required fields are marked *