ਨਵੀਂ ਦਿੱਲੀ- ਇਥੇ ਦੀ ਸੁਹਿਰਦ ਸੰਸਥਾ ਪੰਜਾਬੀ ਸਾਹਿਤ ਸੱਭਿਆਚਾਰ ਸੰਗਠਨ ਨਵੀਂ ਦਿੱਲੀ ਵਲੋਂ `ਧੁੱਪ ਦੀ ਨਿੱਘ` ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਅਵਤਾਰ ਸਿੰਘ ਸਰੀਂਹ ਨੇ ਕੀਤੀ।ਇਸ ਪ੍ਰੋਗਰਾਮ ਦੌਰਾਨ ਡਾ. ਪ੍ਰਿਥਵੀ ਰਾਜ ਥਾਪਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸਿਰਕਤ ਕੀਤੀ।ਪ੍ਰੋਗਰਾਮ ਦੇ ਸ਼ੁਰੂ ਵਿਚ ਪੰਜਾਬੀ ਸਾਹਿਤ ਸੱਭਿਆਚਾਰ ਸੰਗਠਨ ਦੇ ਪ੍ਰਧਾਨ ਸੁਰਜੀਤ ਸਿੰਘ ਆਰਟਿਸ ਨੇ ਆਏ ਸਾਰਿਆਂ
ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਇਕ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿਚ ਹਰਭਜਨ ਸਿੰਘ ਦਿਉਲ, ਗੁਰਚਰਨ ਸਿੰਘ ਚਰਨ, ਰਣਜੀਤ ਕੌਰ, ਸਤਨਾਮ ਕੌਰ ਸੱਤੇ, ਸ਼ੀਤਲ ਸਿੰਘ ਸ਼ੀਤਲ, ਡਾ. ਸਤਪਾਲ ਕੌਰ, ਮਿਲਖੀ ਰਾਮ, ਡਾ. ਤਰਵਿੰਦਰ ਕੌਰ, ਅੰਮਿਤ ਰੰਗੀਲਾ, ਰਜਵੰਤ ਕੌਰ ਰਾਜ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰਨਾਂ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਚੰਗਾ ਸਮਾਂ ਬੰਨ੍ਹਿਆ। ਇਸ ਮੌਕੇ ਨਾਟਕਕਾਰ ਰਵੀ ਤਨੇਜਾ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਨਾਟਕ ਨਾ ਖੇਡਣ ਤੇ ਨਾਟਕ ਨਾ ਲਿਖੇ ਜਾਣ `ਤੇ ਦੁੱਖ ਪ੍ਰਗਟ
ਕੀਤਾ।ਉਨ੍ਹਾਂ ਅਪੀਲ ਕੀਤੀ ਕਿ ਨਾਟਕਾਂ ਵੱਲ ਵੀ ਲੋਕ ਜੁੜਨ। ਇਸ ਮੌਕੇ ਡਾ. ਪ੍ਰਿਥਵੀ ਰਾਜ ਥਾਪਰ ਨੇ ਕਿਹਾ ਕਿ ਸੁਰਜੀਤ ਸਿੰਘ ਆਰਟਿਸਟ ਵਲੋਂ ਪਿਛਲੇ ਵਰ੍ਹਿਆਂ ਦੌਰਾਨ ਪੰਜਾਬੀ ਦੀ ਜੋ ਸੇਵਾ ਕੀਤੀ ਜਾ ਰਹੀ ਹੈ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉੱਤਨੀ ਹੀ
ਘੱਟ ਹੈ। ਅਵਤਾਰ ਸਿੰਘ ਸਰੀਂਹ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਇਸ ਮੌਕੇ ਬਲਵਿੰਦਰ ਸਿੰਘ, ਹਰਭਜਨ ਸਿੰਘ ਦਿਉਲ ਤੇ ਸ੍ਰੀ ਥਾਪਰ ਨੇ ਸੁਰਜੀਤ ਸਿੰਘ ਆਰਟਿਸਟ ਨੂੰ ਸਨਮਾਨਤ ਵੀ ਕੀਤਾ।ਇਸ ਪ੍ਰੋਗਰਾਮ ਨੂੰ ਸਫਲਾ ਬਣਾਉਣ ਲਈ
ਹਰਪ੍ਰੀਤ ਸਿੰਘ, ਜਸਵੀਰ ਕੌਰ, ਕੁਲਦੀਪ ਕੌਰ, ਜਨਮੀਤ ਸਿੰਘ, ਅਵਨੀਤ ਕੌਰ, ਅਸ਼ਮੀਤ ਕੌਰ
ਤੇ ਸਹਿਜ ਕੌਰ ਨੇ ਆਪਣਾ ਪੂਰਾ-ਪੂਰਾ ਸਹਿਯੋਗ ਪਾਇਆ।