ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਆਪ ਮੀਡੀਆ ਭਾਈਚਾਰੇ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਮਿਤੀ 15.12.2016 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਵਿਧਾਨਸਭਾ ਹਲਕਾ ਸਾਹਨੇਵਾਲ ਸੀਟ ਜਿੱਤਣ ਲਈ ਸਿੱਖ ਰਾਜਪੂਤਾਂ ਨੂੰ ਪਛੜੀਆਂ ਸ਼੍ਰੇਣੀਆਂ ਵਿਚ ਸ਼ਾਮਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ ਗਿਆ ਸੀ। ਕਿਉਂਕਿ ਹਲਕਾ ਵਿਧਾਨਸਭਾ ਸਾਹਨੇਵਾਲ ਅਤੇ ਮਾਛੀਵਾੜਾ ਆਦਿ ਦੀਆਂ ਕੁੱਝ ਜਾਤੀਆਂ ਜੋ ਵੀ ਆਪਣੇ ਆਪ ਨੂੰ ਰਾਜਪੂਤ ਪ੍ਰਚਾਰਦੀਆਂ ਹਨ, ਉਹਨਾਂ ਨੂੰ ਖੁਸ਼ ਕਰਨ ਲਈ ਇਹ ਸਾਰਾ ਪ੍ਰਪੰਚ ਰੱਚਿਆ ਗਿਆ। ਜਦਕਿ ਕਸ਼ਤਰੀ ਸਿੱਖ ਰਾਜਪੂਤਾਂ ਨੇ ਕਦੇ ਵੀ ਕਿਸੇ ਸਰਕਾਰ ਪਾਸੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਤੇ ਨਾ ਹੀ ਉਸ ਸਮੇਂ ਦੀ ਬਾਦਲ ਸਰਕਾਰ ਨੇ ਕਸ਼ਤਰੀਅ ਰਾਜਪੂਤਾਂ ਨੂੰ ਓ.ਬੀ.ਸੀ. ਵਿਚ ਸ਼ਾਮਲ ਕਰਨ ਦੀ ਮੰਗ ਸਬੰਧੀ ਕੋਈ ਸਰਵੇ ਕਰਾਉਣਾ ਜਰੂਰੀ ਸਮਝਿਆ। ਅਸੀਂ ਉਸ ਸਮੇਂ ਦੀ ਬਾਦਲ ਸਰਕਾਰ ਦੇ ਇਸ ਫੈਸਲੇ ਨਾਲ ਆਪਣੇ ਆਪ ਨੂੰ ਅਪਮਾਨਤ ਮਹਿਸੂਸ ਕਰਦੇ ਹਾਂ। ਕਿਉਂਕਿ ਰਾਜਪੂਤਾਂ ਦਾ ਆਪਣਾ ਇਕ ਗੌਰਵਮਈ ਇਤਿਹਾਸ ਰਿਹਾ ਹੈ। ਫਿਰ ਰਾਜਪੂਤ ਕੌਮ ਪਛੜੀ ਸ੍ਰੇਣੀ ਕਿਵੇਂ ਹੋ ਸਕਦੀ ਹੈ? ਅਸੀਂ ਇਸ ਸਬੰਧੀ ਪਹਿਲਾਂ ਵੀ ਮੰਗ ਪੱਤਰ ਭੇਜ ਕੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਬੇਨਤੀ ਕਰ ਚੁੱਕੇ ਹਾਂ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ ਹੈ। ਕਸ਼ਤਰੀਅ ਸਿੱਖ ਰਾਜਪੂਤ ਭਾਈਚਾਰਾ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ

 

 ਵਿਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਦੇਸ਼ ਵਿਦੇਸ਼ ਵਿਚ ਰਹਿੰਦੇ ਕਸ਼ਤਰੀਅ ਸਿੱਖ ਰਾਜਪੂਤ ਵੀ ਪਿਛੜੀ ਸ੍ਰੇਣੀ ਅਖਵਾਉਣ ਦਾ ਦੁੱਖ ਮਹਿਸੂਸ ਕਰਦੇ ਹਨ। ਅਸੀਂ ਵਿਸ਼ਵ ਦੁਆਬਾ ਰਾਜਪੂਤ ਸਭਾ ਰਜਿ ਅਤੇ ਸਮੂਹ ਕਸ਼ਤਰੀਅ ਸਿੱਖ ਰਾਜਪੂਤ ਭਾਈਚਾਰਾ ਇਸ ਫੈਸਲੇ ਦੀ ਨਖੇਦੀ ਕਰਦੇ ਹੋਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਪੁਰਜੋਰ ਮੰਗ ਕਰਦੇ ਹਾਂ ਕਿ ਸਾਨੂੰ ਜਨਰਲ ਸ਼੍ਰੇਣੀ ਵਿਚ ਹੀ ਰੱਖਿਆ ਜਾਵੇ। ਅਸੀਂ ਪਿਛੜੀ ਸ਼੍ਰੇਣੀ ਵਿਚ ਸ਼ਾਮਲ ਕੀਤੇ ਜਾਣ ਦੇ ਫੈਸਲੇ ਨੂੰ ਨੱਕਾਰਦੇ ਹਾਂ ਕਿਉਂਕਿ ਇਸ ਫੈਸਲੇ ਨਾਲ ਅਸੀਂ ਬੇਇੱਜਤ ਮਹਿਸੂਸ ਕਰਦੇ ਹਾਂ ਕਿਉਂਕਿ ਇਸ ਨੋਟੀਫਿਕੇਸ਼ਨ ਨਾਲ ਕੁਸ਼ਤਰੀਅ ਸਿੱਖ ਅਤੇ ਕਸ਼ਤਰੀਅ ਹਿੰਦੂ ਰਾਜਪੂਤ ਭਾਈਚਾਰੇ ਨੂੰ ਵੀ ਦੋਫਾੜ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਵਿੱਚ ਬਲਬੀਰ ਸਿੰਘ ਫੁਗਲਾਣਾ, ਸੁਖਜੀਤ ਸਿੰਘ ਪਰਮਾਰ, ਅਰਵਿੰਦ ਸਿੰਘ ਪਰਮਾਰ, ਮੰਨਾ ਸਿੰਘ ਮਨਹਾਸ ਤਰਲੋਚਨ ਸਿੰਘ ਜੰਜੂਆ ਸੰਤੋਖ ਸਿੰਘ ਜੰਜੂਆ ਪਰਮਜੀਤ ਸਿੰਘ ਕਲਿਆਣ, ਵਰਿੰਦਰ ਸਿੰਘ ਪਰਿਹਾਰ, ਹਰਵਿੰਦਰ ਸਿੰਘ ਪਰਹਾਰ

 ਰਵਿੰਦਰ ਪਾਲ ਸਿੰਘ ਖਾਲਸਾ  ਮੇਮਬਰ ਏਸ ਜੀ ਪੀ ਸੀ ਵੀ ਮੌਜੂਦ ਰਹੇ

 

Leave a Reply

Your email address will not be published. Required fields are marked *