ਨਵੀਂ ਦਿੱਲੀ- ਦੇਸ਼ ਲਈ ਦੇਸ਼ ਦੇ ਬਾਹਰੀ ਤੇ ਅੰਦਰਲੇ ਖੱਤਰਿਆ ਤੋਂ ਦੇਸ਼ ਦੀਆਂ ਸਰਹੱਦਾ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਫੌਜੀ ਯੋਧਿਆਂ ਦੀਆਂ ਯਾਦ ਵਿੱਚ ਹਰ ਇੱਕ ਜਿਲੇ੍ਹ ਦੇ ਹੈਡਕੁਆਟਰਾਂ ਤੇ ਯਾਦਗਾਰੀ ਸਮਾਰਕ ਉਸਾਰੇ ਜਾਣ। ਇਹ ਮੰਗ ਪੰਜਾਬ ਸਰਕਾਰ ਤੋਂ ਸਹਿਣਾ ਵਿੱਖੇ ਸੈਨਿਕ ਸਦਨ ਵਿੱਚ ਪਹੁੰਚਣ ਉਪਰੰਤ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਇੰਜ.
ਗੁਰਜਿੰਦਰ ਸਿੰਘ ਸਿੱਧ ਨੇ ਕਰਦਿਆਂ ਕਿਹਾ ਕਿ ਜਿਲ੍ਹਾ ਬਰਨਾਲਾ ਅੰਦਰ ਅੱਜ ਤੱਕ ਤਕਰੀਬਨ 60 ਦੇ ਕਰੀਬ ਫੌਜੀ ਸ਼ਹੀਦ ਹੋਏ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ `ਤੇ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ, ਕੈਪਟਨ ਕਰਮ ਸਿੰਘ ਮੱਲੀਆ, ਸਿਪਾਹੀ ਧਰਮਵੀਰ ਦੇ ਨਾਮ
ਜਿਕਰਯੋਗ ਹਨ।ਜਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿੱਚ 85 ਦੇ ਕਰੀਬ ਫੌਜੀ ਜਵਾਨਾਂ ਨੇ ਆਪਣੀਆਂ ਜਾਨਾਂ ਦੇਸ਼ ਤੋਂ ਵਾਰ ਕੇ ਸ਼ਹਾਦਤ ਦਾ ਜਾਮ ਪੀਤਾ ਹੈ।ਇੰਜ. ਸਿੱਧੂ ਨੇ ਇਹ ਵੀ ਮੰਗ ਕੀਤੀ ਕਿ 26 ਜਨਵਰੀ ਅਤੇ 15 ਅਗਸਤ ਨੂੰ ਹਰ ਇੱਕ ਜਿਲ੍ਹੇ ਦੇ ਡਿਪਟੀ ਕਮਿਸ਼ਨਰ
ਸ਼ਹੀਦ ਪਰਵਾਰਾਂ ਨੂੰ ਵੀ ਸੱਦਾ ਪੱਤਰ ਭੇਜਣ ਤੇ ਸਾਰੇ ਜਿਲ੍ਹਿਆ ਵਿੱਚ ਝੰਡਾ ਲਹਿਰਾਉਣ ਵਾਲੇ ਮੰਤਰੀ ਝੰਡਾ ਲਹਿਰਾਉਣ ਤੋਂ ਪਹਿਲਾਂ ਸ਼ਹੀਦੀ ਸਮਾਰਕਾਂ ਤੇ ਜਾ ਕੇ ਸ਼ਹੀਦਾਂ ਨੂੰ ਨਤਮਸਤਕ ਹੋਣ, ਜੇਕਰ ਸਰਕਾਰ ਨੇ ਕੌਮੀ ਸ਼ਹੀਦਾਂ ਨੂੰ ਅਣਗੌਲਿਆ ਕੀਤਾ ਤਾਂ ਸੈਨਿਕ ਵਿੰਗ
ਸਘੰਰਸ ਕਰਨ ਲਈ ਮਜ਼ਬੂਰ ਹੋਵੇਗਾ।ਇੰਜ. ਸਿੱਧੂ ਨੇ ਸਹਿਣਾ ਦੀ ਪੰਚਾਇਤ ਅਤੇ ਸਰਪੰਚ ਸੁਖਵਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੈਨਿਕ ਸਦਨ ਉਸਾਰਨ ਲਈ ਜਮੀਨ ਅਤੇ ਹਰ ਸੰਭਵ ਮੱਦਦ ਕੀਤੀ। ਇਸ ਮੋਕੇ ਇੰਜ. ਸਿੱਧੂ ਦੇ ਨਾਲ ਸਾਬਕਾ ਐਮ.ਐਲ.ਏ ਨਿਰਮਲ ਸਿੰਘ
ਨਿੰਮਾ ਨੇ ਵੀ ਸੈਨਿਕ ਸਦਨ ਦਾ ਦੋਰਾ ਕੀਤਾ। ਇਸ ਮੌਕੇ ਸੂਬੇਦਾਰ ਸਰਭਜੀਤ ਸਿੰਘ, ਗੁਰਦੇਵ ਸਿੰਘ ਮੱਕੜਾ, ਸੂਬੇਦਾਰ ਗੁਰਦੀਪ ਸਿੰਘ ਸਹਿਣਾ ਤੇ ਕੈਪਟਨ ਹਰਚੰਦ ਸਿੰਘ ਸਹਿਣਾ ਆਦਿ ਮੌਜੂਦ ਸਨ।