ਨਵੀਂ ਦਿੱਲੀ- ਪੱਛਮੀ ਦਿੱਲੀ ਅੰਦਰ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀਆਂ ਚੋਣਾਂ 4 ਸਤੰਬਰ 2022 ਨੂੰ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇ ਨਜਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਜੌੌਰੀ ਗਾਰਡਨ
ਇਲਾਕੇ ਤੋਂ ਨੌਜਵਾਨ ਉਮੀਦਵਾਰ ਸ. ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਪ੍ਰਧਾਨਗੀ ਦੀ ਚੋਣ ਲਈ ਚੋਣ ਮੈਦਾਨ ਵਿੱਚ ਗਰਸਿੱਖ ਅੰਮ੍ਰਿਤਧਾਰੀ ਆਪਣੀ ਅੱਠ ਮੈਂਬਰੀ ਨਾਲ ਨਿਤਰੇ ਹਨ।ਇਸ ਨੌਜਵਾਨ ਉਮੀਦਵਾਰ ਸ. ਇੰਦਰਪ੍ਰੀਤ ਸਿੰਘ ਮੌਂਟੀ ਦਾ ਚੋਣ ਪ੍ਰਚਾਰ ਦਿਨੋਂ ਦਿਨ
ਜੋਰ ਫੜਦਾ ਜਾ ਰਿਹਾ ਹੈ।ਉਨ੍ਹਾਂ ਦਾ ਚੋਣ ਨਿਸ਼ਾਨ ਗੁਲਾਬ ਦਾ ਫੂੱਲ ਹੈ।ਇਸੇ ਕੜੀ ਦੇ ਤਹਿਤ ਇਲਾਕੇ ਵਿੱਚ ਸੰਬੰਧਤ ਨੌਜਵਾਨ ਆਗੂਆਂ ਵੱਲੋਂ ਵੱਖ-ਵੱਖ ਥਾਵਾਂ `ਤੇ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਸ. ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਨੇ ਦਸਿਆ ਕਿ
ਰਾਜੌਰੀ ਗਾਰਡਨ ਇਲਾਕੇ ਦੇ ਬਜੁਰਗਾਂ ਦਾ ਵੱਡੇ ਪੱਧਰ ਤੇ ਸਾਨੂੰ ਅਸ਼ੀਰਵਾਰ ਮਿਲ ਰਿਹਾ ਹੈ ਅਤੇ ਅਸੀਂ ਵੱਡੀ ਗਿਣਤੀ ਦੀਆਂ ਵੋਟਾਂ ਨਾਲ ਜਿਤ ਪ੍ਰਾਪਤ ਕਰਾਗੇ।ਉਨ੍ਹਾਂ ਨੇ ਕਿਹਾ ਕਿ ਉਕਤ ਇਲਾਕੇ ਦੀਆਂ ਧਾਰਮਿਕ ਸਮੱਸਿਆ ਚੋਣ ਜਿੱਤਣ ਉਪਰੰਤ ਪਹਿਲ ਦੇ ਅਧਾਰ ਤੇ ਹੱਲ
ਕੀਤੀਆਂ ਜਾਣਗੀਆਂ।ਇੰਦਰਪ੍ਰੀਤ ਸਿੰਘ ਕੋਛੜ ਨੇ ਦਸਿਆ ਕਿ ਅਸੀਂ ਕੋਰੋਨਾ ਕਾਲ ਦੌਰਾਨ ਇਲਾਕੇ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਸੁਕਾ ਰਾਸ਼ਨ, ਦੁਵਾਈਆਂ ਅਤੇ ਆਕਸੀਜ਼ਨ ਗੈਸ ਦੇ ਸਿਲੰਡਰਾਂ ਦੀ ਸੇਵਾ ਦਿਨ-ਰਾਤ ਕੀਤੀ ਹੈ ਅਤੇ ਗੁਰਧਾਮਾਂ ਦੀਆਂ ਯਾਤਰਵਾਂ ਅਤੇ
ਸਿਹਤ ਜਾਂਚ ਕੈਂਪ ਅਤੇ ਬੱਚਿਆਂ ਦੇ ਕੁਵੀਜ ਮੁਕਾਬਲੇ ਆਦਿ ਕਰਵਾਏ ਗਏ।ਇਸ ਕਰਕੇ ਸੰਗਤਾਂ ਅਤੇ ਖਾਸ ਕਰਕੇ ਬਜ਼ੁਰਗਾਂ ਦਾ ਅਸੀਰਵਾਦ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਰਾਜੌਰੀ ਗਾਰਡਨ ਦੇ ਬਜੁਰਗਾਂ, ਔਰਤਾਂ ਤੇ ਮਰਦਾਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਮੇਰੇ
ਹੱਕ ਵਿਚ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਜਿਸ ਕਰਕੇ ਵਿਰੋਧੀ ਧਿਰ ਦੇ ਹੌਸਲੇ ਪਸਤ ਹੁੰਦੇ ਨਜਰ ਆ ਰਹੇ ਹਨ।