Thu. Sep 28th, 2023


 

 

ਨਵੀਂ ਦਿੱਲੀ- ਪੱਛਮੀ ਦਿੱਲੀ `ਚ ਸਥਿਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸੁਭਾਸ਼ ਨਗਰ 1-ਬਲਾਕ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਅਲੋਕਿਕ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਛਾਇਆ ਹੇਠ ਅਤੇ ਪੰਜ ਪਿਆਰੀਆਂ ਦੀ ਅਗਵਾਈ ਵਿੱਚ ਸਜਾਇਆ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ  ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਧਾਨ ਬਲਦੇਵ ਸਿੰਘ ਵੀਰ ਜੀ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਵੀ ਬਣ ਕੇ ਤਿਆਰ ਹੋ ਗਈ ਹੈ ਅਤੇ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਵੇਂ ਹਾਲ ਵਿੱਚ ਕੀਤਾ ਜਾਵੇਗਾ ਅਤੇ ਬਾਬਾ ਜੀ ਦੇ ਜਨਮ ਦਿਹਾੜੇ ਸਬੰਧੀ ਗੁਰਦੁਆਰਾ ਸਾਹਿਬ ਵਿੱਖੇ ਤਿੰਨ ਦਿਨਾਂ

ਗੁਰਮਤਿ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।ਬਲਦੇਵ ਸਿੰਘ ਵੀਰ ਜੀ ਨੇ ਦਸਿਆ ਕਿ ਉਕਤ ਨਗਰ ਕੀਰਤਨ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਸੰਗਤਾਂ ਵਾਸਤੇ

ਥਾਂ-ਥਾਂ ਤੇ ਸਟਾਲ ਲਗਾਏ ਗਏ ਅਤੇ ਨਗਰ ਕੀਰਤਨ ਦੇ ਰਸਤੇ ਵਿੱਚ ਸਜਾਵਟੀ ਗੇਟ ਬਣਾ ਕੇ ਗੁਰੂ ਸਾਹਿਬ ਜੀ ਅਤੇ ਪੰਜ ਪਿਆਰਿਆਂ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ।ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਬਲਦੇਵ ਸਿੰਘ ਵੀਰ ਜੀ ਪ੍ਰਧਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਵਿੱਚ ਪ੍ਰਬੰਧਕ ਕਮੇਟੀ ਨੇ ਵੀ ਕੀਤਾ।ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਪ੍ਰਬੰਧਕਾਂ ਨੂੰ ਸਿਰੋਪਾਓ ਪਾ ਕੇ ਵਧਾਈ ਵੀ ਦਿੱਤੀ। ਉਨ੍ਹਾਂ ਦਸਿਆ ਕਿ ਇਸ ਨਗਰ ਕੀਰਤਨ ਵਿਚ ਬੈਂਡ ਵਾਜੇ, ਗਤਕਾ ਪਾਰਟੀਆਂ, ਸ਼ਬਦੀ ਜਥਿਆਂ ਨੇ ਭਾਗ ਲਿਆ ਅਤੇ ਬਾਬਾ ਜੀ ਪਾਲਕੀ

ਅੱਗੇ ਪਾਣੀ ਛੜਕਾ ਕੇ ਅਤੇ ਨੌਜਾਵਨ ਵੀਰਾਂ ਤੇ ਭੈਣਾਂ ਨੇ ਝਾੜੂ ਭੇਰਨ ਦੀ ਸੇਵਾ ਨਿਭਾਈ। ਪ੍ਰਧਾਨ ਸਾਹਿਬ ਨੇ ਦਸਿਆ ਕਿ ਨਗਰ ਕੀਰਤਨ ਦੌਰਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੀ ਸਮੂਹ ਕਮੇਟੀ ਮੈਂਬਰ, ਸਥਾਨਕ ਸੰਗਤਾਂ ਇਕਠਿਆਂ ਹੋ ਕੇ ਚੱਲੇ ਤੇ ਸੰਗਤਾਂ

ਦੇ ਉਤਸ਼ਾਹ ਦੇਖਣ ਹੀ ਵਾਲਾ ਸੀ।ਬਲਦੇਵ ਸਿੰਘ ਵੀਰ ਜੀ ਦਸਿਆ ਕਿ ਪੰਥ ਪਰਸਿਧ ਰਾਗੀ ਭਾਈ ਚਮਨ ਸਿੰਘ ਜੀ ਲਾਲ ਬਾਬਾ ਜੀ ਦੀ ਸਵਾਰੀ ਨੂੰ ਆਪਣੇ ਹੱਥੀਂ ਲਿਆ ਕੇ ਨਵੇਂ ਹਾਲ ਵਿੱਚ ਸੁਸ਼ੋਭਿਤ ਕਰਨਗੇ।ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗੁਰਦੁਆਰਾ

ਸਾਹਿਬ ਵਿਖੇ ਪਹੁੰਚ ਕੇ ਗੁਰਬਾਣੀ ਸਰਣਨ ਕਰਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ।ਇਸ ਮੌਕੇ ਬਲਦੇਵ ਸਿੰਘ ਵੀਰ ਜੀ, ਤਜਿੰਦਰਪਾਲ ਸਿੰਘ ਗੋਪਾ, ਅਮਰਜੀਤ ਸਿੰਘ ਅਮਰ, ਪਰਮਜੀਤ ਸੰਿਘ ਪੰਮਾ, ਸੁਰਿੰਦਰ ਕੁਮਾਰ ਸਲੂਜਾ, ਜਗਮੋਹਨ ਸਿੰਘ ਥਾਪਿਰ, ਰਣਜੀਤ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ ਬੇਗੂ, ਗੁਰਪ੍ਰੀਤ ਸਿੰਘ ਮੋਟੂ, ਇਕਬਾਲ ਸਿੰਘ, ਗਗਨ ਕੋਛੜ, ਕੁਲਜੀਤ ਸਿੰਘ, ਦੀਪ, ਸੁਖਪਰੀਤ ਸਿੰਘ ਕਾਊ, ਗੰਭੀਰ ਜੀ, ਦੀਪਕ, ਮਨਿੰਦਰ ਸਿੰਘ ਗੋਲਡੀ, ਰਵਿੰਦਰ ਸਿੰਘ, ਹਰਜੀਤ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *