ਚੰਡੀਗੜ- 
ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਬਦਨਾਮ ਕਰਨ ਲਈ ਕੁਝ ਲੋਕਾਂ ਵੱਲੋਂ  ਗੁੰਮਰਾਹ ਕਰਨ ਵਾਲੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਇੱਕ ਬਿਆਨ ਆਇਆ ਜਿਸ ਵਿਚ ਤਖ਼ਤ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਸਮੇਤ ਹੋਰਨਾਂ ਲੋਕਾਂ ਦੇ ਅਦਾਲਤ ਵਿੱਚ ਸਮਰਪਣ ਕਰ ਜ਼ਮਾਨਤ ਲੈਣ ਦੀ ਗੱਲ ਕਹੀ ਗਈ ਜਦੋਂ ਕਿ ਅਜਿਹਾ ਕੁਝ ਹੋਇਆ ਹੀ ਨਹੀਂ ਜੱਥੇਦਾਰ ਅਵਤਾਰ ਸਿੰਘ ਹਿੱਤ ਅਦਾਲਤ ਵਿੱਚ ਪੇਸ਼ ਹੋਏ ਹੀ ਨਹੀਂ।
ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਸਪਸ਼ਟ ਕੀਤਾ ਕਿ ਬੀਤੇ ਦਿਨੀਂ ਕਣਕ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਫ਼ੌਰਨ 3 ਲੋਕਾਂ ਦੀ ਇੱਕ ਕਮੇਟੀ ਬਣਾ ਕੇ ਜਾਂਚ ਕਰਨ ਦੀ ਜਿੰਮੇਵਾਰੀ ਉਨ੍ਹਾਂ ਨੂੰ ਹੀ ਸੌਂਪੀ ਜਿਨ੍ਹਾਂ ਨੇ ਇਸ ਮਸਲੇ ਨੂੰ ਉਜਾਗਰ ਕੀਤਾ ਸੀ। ਕਮੇਟੀ ਦੀ ਰਿਪੋਰਟ ਵਿੱਚ ਸਾਫ਼ ਕੀਤਾ ਸੀ ਕਿ ਕੋਈ ਪੈਸੇ ਦੀ ਹੇਰਾਫ਼ੇਰੀ ਨਹੀਂ ਹੋਈ। ਕੀੜਾ ਲੱਗਣ ਕਰਕੇ ਕਣਕ ਬਾਹਰ ਭੇਜੀ ਗਈ ਪਰ ਉਸ ਦੇ ਏਵਜ਼ ਵਿਚ ਸਾਰੇ ਪੈਸੇ ਜਮਾ ਕਰਵਾ ਦਿੱਤੇ ਗਏ। ਬਾਵਜੂਦ ਇਸਦੇ ਕੁਝ ਲੋਕ ਆਪਣੀ ਨਿਜੀ ਦੁਸ਼ਮਣੀ ਦੇ ਚੱਲਦੇ ਤਖ਼ਤ ਸਾਹਿਬ ਦੀ ਪੂਰੀ ਕਮੇਟੀ ਨੂੰ ਬਦਨਾਮ ਕਰਨ ਲਈ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਹਨ। ਜਿਸ ‘ਤੇ ਸੰਗਤ ਨੂੰ ਧਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੀਤੇ 2.5 ਸਾਲਾਂ ਦੇ ਕਾਰਜਕਾਲ ਦੌਰਾਨ ਕਮੇਟੀ ਨੇ ਕੋਰੋਨਾ ਮਹਾਮਾਰੀ ਦੇ ਬਾਵਜੂਦ ਕਈ ਇਤਿਹਾਸਕ ਕੰਮ ਕੀਤੇ ਜੋ ਸ਼ਾਇਦ ਕੋਈ ਹੋਰ ਨਹੀਂ ਕਰ ਪਾਂਦਾ ਪਰ ਫ਼ਿਰ ਵੀ ਅਜਿਹਾ ਭਰਮ ਪੈਦਾ ਕੀਤਾ ਜਾ ਰਿਹਾ ਹੈ ਕਿ ਕਮੇਟੀ ਨੇ 2.5 ਸਾਲਾਂ ਵਿੱਚ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੇਰੀ ਉਨ੍ਹਾਂ ਲੋਕਾਂ ਤੋਂ ਅਪੀਲ ਹੈ ਕਿ ਆਪਣੀ ਨਿਜੀ ਦੁਸ਼ਮਣੀ ਦੇ ਚੱਲਦੇ ਕਮੇਟੀ ਨੂੰ ਬਦਨਾਮ ਨਾ ਕਰਨ ਅਜਿਹਾ ਕਰਨ ਨਾਲ ਬਦਨਾਮੀ ਕਮੇਟੀ ਦੀ ਨਹੀਂ ਗੁਰੂ ਸਾਹਿਬ ਦੇ ਤਖ਼ਤ ਦੀ ਹੁੰਦੀ ਹੈ। ਇਸ ਲਈ ਇਨ੍ਹਾਂ ਸਭਨਾ ਤੋਂ ਬਚਣਾ ਚਾਹੀਦਾ ਹੈ।

 

Leave a Reply

Your email address will not be published. Required fields are marked *