ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ ਸ਼ਬਦਾਂ ਦੀ ਚਾਸ਼ਨੀ ਵਿੱਚ ਗ਼ਲਤ ਤੱਥਾਂ ਦੇ ਸਹਾਰੇ ਪ੍ਰੇਸ ਨੂੰ ਗੁਮਰਾਹ ਕਰਨ ਦਾ ਜਾਗੋ ਪਾਰਟੀ ਨੇ ਇਲਜ਼ਾਮ ਲਗਾਇਆ ਹੈ। ਜਾਗੋ ਦੇ ਸਕੱਤਰ ਜਨਰਲ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਸਿਰਸਾ ਜੇਕਰ ਇਮਾਨਦਾਰ ਹਨ, ਤਾਂ ਸਾਡੇ ਸਵਾਲਾਂ ਦੇ ਜਵਾਬ ਦੇਣ। ਸਿਰਸਾ ਨੇ ਜਿਸ ਤਰਾਂ ਖ਼ੁਦ ਨੂੰ ਕਲੀਨ ਚਿੱਟ ਦਿੱਤੀ ਹੈ, ਉਹ ਹੈਰਾਨ ਕਰਨ ਵਾਲੀ ਹੈ। ਜਿਸ ਕੇਸ ਵਿੱਚ ਕੋਰਟ ਨੇ ਦਿੱਲੀ ਪੁਲਿਸ ਦੀ ਆਰਥਕ ਦੋਸ਼ ਸ਼ਾਖਾ ਦੇ ਜਾਂਚ ਅਧਿਕਾਰੀ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਹਨ, ਉਸ ਵਿੱਚ ਸਾਰੇ ਬਿੱਲਾਂ ਉੱਤੇ ਸਿਰਸੇ ਦੇ ਇਕੱਲੇ ਦਸਤਖ਼ਤ ਹਨ ਅਤੇ ਜਿਸ ਕੰਪਨੀ ਦੇ ਬਿਲ ਹੈ, ਉਸ ਦੇ ਤਾਰ ਬਾਦਲ ਪਰਵਾਰ ਨਾਲ ਜੁੜ ਰਹੇ ਹਨ। ਸਿਰਸਾ ਦੱਸਣ ਕਿ ਬਾਦਲਾਂ ਦੀ ਦਿੱਲੀ ਵਾਲੀ ਕੋਠੀ ਉੱਤੇ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਵਿੱਚ ਟੈਂਟ ਲਗਾਉਣ ਵਾਲੀ ‘ਰਾਇਜਿੰਗ ਬਾਲ’ ਦੇ ਲੇਟਰਹੇਡ ਉੱਤੇ ਬਣੇ ਇਨ੍ਹਾਂ ਬਿੱਲਾਂ ਨੂੰ ਸਿਰਸਾ ਨੇ ਇਕੱਲੇ ਦਸਤਖ਼ਤ ਉੱਤੇ ਕਿਉਂ ਪਾਸ ਕੀਤਾ ਸੀ ? ਕੀ ਇਸ ਮਾਮਲੇ ਵਿੱਚ ਸਿਰਸਾ ਉੱਤੇ ਆਰਥਕ ਦੋਸ਼ ਸ਼ਾਖਾ ਨੇ ਪੁਰੀ ਜਾਂਚ ਦੇ ਬਾਅਦ ਐਫਆਈਆਰ ਦਰਜ ਨਹੀਂ ਕੀਤੀ ਅਤੇ ਹੁਣ ਕੋਰਟ ਨੇ ਵੀ ਜਾਂਚ ਅਧਿਕਾਰੀ ਨੂੰ ਇਹ ਪੱਕਾ ਕਰਨ ਨੂੰ ਨਹੀਂ ਕਿਹਾ ਹੈ ਕਿ ਸਿਰਸਾ ਕਾਨੂੰਨੀ ਚੱਕਰ ਤੋਂ ਭੱਜ ਨਾ ਜਾਵੇ ? ਇਨ੍ਹਾਂ ਨਕਲੀ ਬਿੱਲਾਂ ਨੂੰ ਜਾਰੀ ਕਰਨ ਵਾਲੀ ਕੰਪਨੀ ਦਾ ਪਤਾ, ਮੋਬਾਈਲ ਨੰਬਰ, ਵੈਟ ਨੰਬਰ, ਸੀਰੀਅਲ ਨੰਬਰ ਅਤੇ ਜਾਰੀ ਕਰਨ ਵਾਲੇ ਦੇ ਬਿਲ ਉੱਤੇ ਦਸਤਖ਼ਤ ਕਿਉਂ ਨਹੀਂ ਹਨ ?

ਸਿਰਸਾ ਦੱਸਣ ਕਿ ਕਮੇਟੀ ਦੇ ਜਨਰਲ ਮੈਨੇਜਰ ਅਤੇ ਜਿੱਥੇ ਦੇ ਪ੍ਰੋਗਰਾਮ ਦੱਸੇ ਜਾ ਰਹੇ ਹਨ, ਉਨ੍ਹਾਂ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਦੇ ਬਿੱਲਾਂ ਉੱਤੇ ਦਸਤਖ਼ਤ ਕਿਉਂ ਨਹੀਂ ਹਨ‌ ? ਗੁਰਦੁਆਰਾ ਬੰਗਲਾ ਸਾਹਿਬ ਵਿੱਚ 15×15 ਫੁੱਟ ਦੇ 40 ਟੈਂਟ ਲਗਾਉਣ ਲਈ ਕਿਹੜਾ ਮੈਦਾਨ ਹੈ ?ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿੱਚ ਇੱਕ ਦਿਨ ਦਾ ਸਾਊਂਡ ਸਿਸਟਮ ਦਾ ਖ਼ਰਚ 65000/ ਕਿਵੇਂ ਹੋ ਸਕਦਾ ਹੈ ? ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿੱਚ ਇਕੱਠੇ 125 ਕਿੱਲੋ ਵਾਟ ਦੇ 5 ਜਨਰੇਟਰ ਕਿਵੇਂ ਚੱਲ ਗਏ, 625 ਕਿੱਲੋ ਵਾਟ ਲੋਡ ਕਿਵੇਂ ਹੋ ਸਕਦਾ ਹੈ ? ਜੇਕਰ 12 ਅਪ੍ਰੈਲ ਦੀ ਰਾਤ ਨੂੰ 125 ਕਿੱਲੋ ਵਾਟ ਦੇ 5 ਜਨਰੇਟਰ ਚਲ਼ ਦੇ ਹਨ ਤਾਂ 13 ਅਪ੍ਰੈਲ ਨੂੰ ਸਾਰਾ ਲੋਡ 125 ਕਿੱਲੋ ਵਾਟ ਦੇ 2 ਜਨਰੇਟਰ ਉੱਤੇ ਕਿਵੇਂ ਆ ਜਾਂਦਾ ਹੈ ?

 

Leave a Reply

Your email address will not be published. Required fields are marked *